Brahmastra Part-2 News: ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ: ਪਾਰਟ ਵਨ ਸ਼ਿਵ' ਨੇ ਪਿਛਲੇ ਸਾਲ ਬਾਕਸ ਆਫਿਸ ਉਪਰ ਕਾਫੀ ਧੂਮ ਮਚਾਈ ਸੀ। ਇਹ ਫਿਲਮ ਸੁਪਰਹਿੱਟ ਸਾਬਤ ਹੋਈ। ਫਿਲਮ ਦੇਖਣ ਮਗਰੋਂ ਇਸ ਦੇ ਅਗਲੇ ਹਿੱਸੇ ਨੂੰ ਦੇਖਣ ਲਈ ਦਰਸ਼ਕਾਂ ਦੀ ਉਤਸੁਕਤਾ ਕਾਫੀ ਵਧ ਗਈ ਹੈ। ਅਜਿਹੇ 'ਚ ਦਰਸ਼ਕਾਂ ਲਈ ਇੱਕ ਵੱਡੀ ਅਪਡੇਟ ਆਈ ਹੈ। ਫਿਲਮ ਨਿਰਦੇਸ਼ਕ ਅਯਾਨ ਮੁਖਰਜੀ ਨੇ ਜਲਦ ਹੀ ਬ੍ਰਹਮਾਸਤਰ ਪਾਰਟ-2 ਤੇ ਪਾਰਟ-3 ਲਿਆਉਣ ਦੀ ਗੱਲ ਕੀਤੀ ਹੈ।


COMMERCIAL BREAK
SCROLL TO CONTINUE READING

ਫਿਲਮ ਆਲੋਚਕ ਤਰਨ ਆਦਰਸ਼ ਨੇ ਇਸ ਸਬੰਧੀ ਟਵੀਟ ਕੀਤਾ ਹੈ। ਇਸ ਟਵੀਟ ਮੁਤਾਬਕ 'ਬ੍ਰਹਮਾਸਤਰ' ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ 'ਬ੍ਰਹਮਾਸਤਰ' 2 ਅਤੇ 3 ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਹਿੱਸਿਆਂ ਨੂੰ ਨਾਲੋ-ਨਾਲ ਸ਼ੂਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਭਾਗ-2 ਤੇ ਭਾਗ-3 ਕਦੋਂ ਰਿਲੀਜ਼ ਹੋਣਗੇ। ਤਰਨ ਆਦਰਸ਼ ਦੇ ਟਵੀਟ ਮੁਤਾਬਕ 'ਬ੍ਰਹਮਾਸਤਰ' ਪਾਰਟ-2: ਦੇਵ ਦਸੰਬਰ 2026 'ਚ ਤੇ ਪਾਰਟ-3 ਦਸੰਬਰ 2027 'ਚ ਰਿਲੀਜ਼ ਹੋਵੇਗੀ।


ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰਣਬੀਰ ਕਪੂਰ ਨੇ ਵੀ 'ਬ੍ਰਹਮਾਸਤਰ' 2 ਅਤੇ 3 ਬਾਰੇ ਕਿਹਾ ਸੀ ਕਿ ਉਨ੍ਹਾਂ ਨੇ ਹੁਣ 'ਬ੍ਰਹਮਾਸਤਰ: ਪਾਰਟ 2 ਅਤੇ 3' ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਇਸ ਤੋਂ ਬਾਅਦ ਪ੍ਰਸ਼ੰਸਕਾਂ 'ਚ ਇਸ ਦੇ ਸੀਕਵਲ ਨੂੰ ਲੈ ਕੇ ਉਤਸੁਕਤਾ ਵਧ ਗਈ ਸੀ। ਹਾਲਾਂਕਿ ਇਹ ਸਾਫ਼ ਨਹੀਂ ਸੀ ਕਿ ਫਿਲਮ ਕਦੋਂ ਆਵੇਗੀ ਪਰ ਨਿਰਦੇਸ਼ਕ ਅਯਾਨ ਮੁਖਰਜੀ ਦੇ ਐਲਾਨ ਤੋਂ ਬਾਅਦ ਇਸ ਦੇ ਰਿਲੀਜ਼ ਸਾਲ ਦੀ ਵੀ ਪੁਸ਼ਟੀ ਹੋ ​​ਗਈ ਹੈ।


ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ


ਕਾਬਿਲੇਗੌਰ ਹੈ ਕਿ ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ: ਪਾਰਟ ਵਨ ਸ਼ਿਵ' ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਵੀ ਇਸ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਇਹ ਫਿਲਮ ਸੁਪਰਹਿੱਟ ਸਾਬਤ ਹੋਈ। ਫਿਲਮ ਨੇ ਚੰਗਾ ਕਲੈਕਸ਼ਨ ਕੀਤਾ, ਜਿਸ ਤੋਂ ਬਾਅਦ ਅਯਾਨ ਮੁਖਰਜੀ ਨੇ ਫਿਲਮ ਦੇ ਵਿਸ਼ਵਵਿਆਪੀ ਲੈਕਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਦੁਨੀਆ ਭਰ ਵਿੱਚ 2022 ਦੀ ਨੰਬਰ-1 ਹਿੰਦੀ ਫਿਲਮ ਕਰਾਰ ਦਿੱਤਾ।


ਇਹ ਵੀ ਪੜ੍ਹੋ : Jasneet Kaur arrested News: ਕਾਰੋਬਾਰੀ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਇੰਸਟਾਗ੍ਰਾਮ ਇੰਫਲੂਐਂਸਰ ਜਸਨੀਤ ਕੌਰ ਗ੍ਰਿਫ਼ਤਾਰ