Film Jodi's New Song: ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਤ ਖਹਿਰਾ (Nimrat Khaira) ਸਟਾਰਰ ਪੰਜਾਬੀ ਫਿਲਮ 'ਜੋੜੀ' ਦਾ ਪਹਿਲਾ ਗੀਤ 'ਜਿਗਰਾ ਤਾਂ ਲੈ ਜਾ ਗੱਬਰੂਆ' ਰਿਲੀਜ਼ ਹੋ ਗਿਆ ਹੈ। ਪੰਜਾਬ ਦੇ ਪੁਰਾਣੇ ਵਿਰਸੇ ਨੂੰ ਦਿਖਾਉਂਦੇ ਹੋਏ ਗੀਤ ਵਿੱਚ ਸੰਗੀਤ, ਰੋਮਾਂਸ ਅਤੇ ਕਾਮੇਡੀ ਦੇ ਮਿਸ਼ਰਣ ਦੀ ਪੇਸ਼ਕਸ਼ ਕਰਦੇ ਹੋਏ, 'ਜੋੜੀ' ਫ਼ਿਲਮ (Film Jodi) ਦਾ ਇਹ ਗੀਤ ਸਭ ਦੇ ਮਨ ਨੂੰ ਮੋਹ ਰਿਹਾ ਹੈ। 


COMMERCIAL BREAK
SCROLL TO CONTINUE READING

ਇਸ ਗੀਤ ਨੂੰ ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਤ ਖਹਿਰਾ (Nimrat Khaira) ਨੇ ਗਾਇਆ ਹੈ। ਗੀਤ ਦਾ ਸੰਗੀਤ ਟਰੂ ਸਕੂਲ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬੋਲ ਰਾਜ ਰਣਜੋਧ ਦੁਆਰਾ ਲਿਖੇ ਗਏ ਹਨ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ 'ਤੇ ਰਿਲੀਜ਼ ਕੀਤਾ ਗਿਆ ਹੈ। 


ਦਿਲਜੀਤ ਦੋਸਾਂਝ, ਨਿਮਰਤ ਖਹਿਰਾ, ਹਰਸਿਮਰਨ, ਦ੍ਰਿਸ਼ਟੀ ਗਰੇਵਾਲ ਮੁੱਖ ਭੂਮਿਕਾਵਾਂ ਵਾਲੀ, 'ਜੋੜੀ' 5 ਮਈ 2023 ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਜੋੜੀ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗ ਅੰਬਰਦੀਪ ਸਿੰਘ ਦੁਆਰਾ ਲਿਖੇ ਗਏ ਹਨ। ਥਿੰਦ ਮੋਸ਼ਨ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ ਅਤੇ ਇਸ ਨੂੰ ਦਲਜੀਤ ਥਿੰਦ ਅਤੇ ਕਾਰਜ ਗਿੱਲ ਨੇ ਪ੍ਰੋਡਿਊਸ ਕੀਤਾ ਹੈ।


ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ BJP ਆਗੂ ਬਲਵਿੰਦਰ ਗਿੱਲ 'ਤੇ ਤੇਜ਼ ਰਫ਼ਤਾਰ ਫਾਇਰਿੰਗ, ਜਬਾੜੇ 'ਚ ਲੱਗੀ ਗੋਲੀ

2023 ਵਿੱਚ ਪੰਜਾਬੀ ਸਿਨੇਮਾ ਨਾ ਸਿਰਫ਼ ਨਵੀਆਂ ਸਕ੍ਰਿਪਟਾਂ ਅਤੇ ਨਵੀਆਂ ਕਹਾਣੀਆਂ ਨੂੰ ਪੇਸ਼ ਕਰ ਰਿਹਾ ਹੈ ਬਲਕਿ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਕੁਝ ਨਵੀਆਂ ਜੋੜੀਆਂ ਵੀ ਪੇਸ਼ ਕਰ ਰਿਹਾ ਹੈ। ਇਹ ਨਵੀਂ ਆਨ-ਸਕਰੀਨ ਜੋੜੀ ਦਰਸ਼ਕਾਂ ਨੂੰ ਜੋੜੀ ਰੱਖਣ ਲਈ ਮਨੋਰੰਜਨ ਦੇ ਇੱਕ ਨਵੇਂ ਮੁਕਾਮ 'ਤੇ ਪਹੁੰਚਾਉਣ ਦਾ ਦਾਅਵਾ ਕਰਦੀ ਹੈ।  



ਦਲਜੀਤ ਦੋਸਾਂਝ ਦੇ ਕਰਿਅਰ ਦੀ ਗੱਲ ਕਰੀਏ ਤਾਂ ਇਸ ਸਮੇਂ ਦਲਜੀਤ ਦੋਸਾਂਝ ਕੋਚੈਲਾ ਵਿੱਚ ਆਪਣੀ ਪਰਫੋਰਮੈਂਸ ਨੂੰ ਲੈ ਸੁਰਖੀਆਂ ਵਿੱਚ ਹਨ। ਉਨ੍ਹਾਂ ਨੇ ਕੋਚੈਲਾ ਵਿੱਚ ਪਰਫਾਰਮ ਕਰ ਪੰਜਾਬੀਆਂ ਦੀ ਹਰ ਪਾਸੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਇਸ ਵਿਚਕਾਰ ਕਲਾਕਾਰ ਦੀ ਇਸ ਉਪਲੱਬਧੀ ਉੱਪਰ ਪਾਲੀਵੁੱਡ ਤੋਂ ਲੈ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨੇ ਵੀ ਖੁਸ਼ੀ ਜਤਾਈ ਹੈ।