Gauhar Khan Baby Born: ਟੈਲੀਵਿਜ਼ਨ ਅਭਿਨੇਤਰੀ ਗੌਹਰ ਖਾਨ ਤੇ ਜੈਦ ਦਰਬਾਰ ਦੇ ਘਰ ਕਿਲਕਾਰੀਆਂ ਗੂੰਜੀਆਂ। ਗੌਹਰ ਤੇ ਜੈਦ ਦੇ ਘਰੇ ਲੜਕੇ ਨੇ ਜਨਮ ਲਿਆ। ਇਸ ਨਾਲ ਉਨ੍ਹਾਂ ਦੇ ਫੈਂਸ ਨੇ ਉਨ੍ਹਾਂ ਨੂੰ ਮਾਂ ਬਣਨ ਦੀ ਵਧਾਈ ਵੀ ਦਿੱਤੀ। ਜੈਦ ਅਤੇ ਗੌਹਰ ਨੇ ਦਸੰਬਰ 2020 ਵਿੱਚ ਵਿਆਹ ਕਰਵਾਇਆ ਸੀ। ਹੁਣ ਵਿਆਹ ਦੇ ਕਰੀਬ ਢਾਈ ਸਾਲ ਬਾਅਦ ਦੋਵੇਂ ਜਣੇ ਇੱਕ ਲੜਕੇ ਦੇ ਮਾਤਾ-ਪਿਤਾ ਬਣ ਗਏ ਹਨ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ 'ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ


ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਅਤੇ ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖਬਰ ਸਾਂਝੀ ਕੀਤੀ। ਇੰਸਟਾਗ੍ਰਾਮ 'ਤੇ ਗੌਹਰ ਅਤੇ ਜ਼ੈਦ ਨੇ ਵੀਰਵਾਰ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਖੁਸ਼ਖਬਰੀ ਸਾਂਝੀ ਕੀਤੀ। ਜਿਵੇਂ ਹੀ ਇਸ ਜੋੜੇ ਨੇ ਇਸ ਖਬਰ ਦਾ ਐਲਾਨ ਕੀਤਾ, ਕਈ ਮਸ਼ਹੂਰ ਹਸਤੀਆਂ ਨੇ ਜੋੜੇ ਨੂੰ ਵਧਾਈ ਦਿੱਤੀ। ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ ਅਤੇ ਅਨੀਤਾ ਹਸਨੰਦਾਨੀ ਨੇ ਲਿਖਿਆ ਅਦਾਕਾਰਾ ਨੂੰ ਮੁਬਾਰਕਬਾਦ ਦਿੱਤੀ।


ਇਹ ਵੀ ਪੜ੍ਹੋ : Amritsar Blast News Today: ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਹੋਰ ਧਮਾਕਾ! 5 ਲੋਕਾਂ ਨੂੰ ਕੀਤਾ ਗ੍ਰਿਫਤਾਰ