Diljit Dosanjh Mumbai Concert: `Jhukega nahi`ਮੁੰਬਈ ਕੰਸਰਟ `ਚ ਜਾਰੀ ਐਡਵਾਈਜ਼ਰੀ `ਤੇ ਦਿਲਜੀਤ ਨੇ ਦਿੱਤਾ ਠੋਕਵਾਂ ਜਵਾਬ
Diljit Dosanjh Mumbai Concert: ਅੱਜ ਕੱਲ੍ਹ ਦਿਲਜੀਤ ਦੋਸਾਂਝ ਆਪਣੇ ਮਿਯੂਜ਼ਿਕਲ ਟੂਰ `ਦਿਲ-ਲੁਮਿਨਾਤੀ` ਨੂੰ ਲੈ ਕੇ ਸੁਰਖੀਆਂ `ਚ ਰਹਿ ਰਹੇ ਹਨ। ਦਿਲਜੀਤ ਦਸਾਂਝ ਨੇ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਦੇ ਹਿੱਸੇ ਵਜੋਂ ਵੀਰਵਾਰ ਰਾਤ ਨੂੰ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ।
Diljit Dosanjh Mumbai Concert: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਲਜੀਤ ਦੋਸਾਂਝ ਆਪਣੇ ਦਿਲ-ਲੁਮਿਨਾਟੀ ਟੂਰ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰ ਰਿਹਾ ਹੈ। ਦਿਲ-ਲੁਮਿਨਾਟੀ ਇੰਡੀਆ ਟੂਰ ਦੇ ਹਿੱਸੇ ਵਜੋਂ ਵੀਰਵਾਰ ਰਾਤ ਨੂੰ ਦਿਲਜੀਤ ਦੋਸਾਂਝ ਨੇ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਮੁੰਬਈ ਵਿਚ ਆਪਣੇ ਸੰਗੀਤ ਸਮਾਰੋਹ ਦੌਰਾਨ ਆਪਣੇ ਵਿਰੁਧ ਜਾਰੀ ਕੀਤੀ ਐਡਵਾਈਜ਼ਰੀ 'ਤੇ ਗੱਲ ਕੀਤੀ।
ਫਿਲਹਾਲ ਉਹ ਆਪਣਾ ਕੰਸਰਟ ਮੂੰਬਈ ਵਿੱਚ ਕਰ ਰਹੇ ਹਨ। ਕੰਸਰਟ ਕਰਦੇ ਦੌਰਾਨ ਉਹ ਕਈ ਤਰ੍ਹਾਂ ਦੇ ਨੋਟਿਸਾਂ ਅਤੇ ਐਡਵਾਈਜ਼ਰੀਆਂ ਦਾ ਸਾਹਮਣਾ ਕਰ ਰਿਹਾ ਹੈ।
ਮੁੰਬਈ 'ਚ ਕਰ ਰਹੇ ਕੰਸਰਟ ਦੌਰਾਨ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਚਿੰਤਾ ਨਾ ਕਰੋ, ਸਾਰੀਆਂ ਐਡਵਾਈਜ਼ਰੀ ਮੇਰੇ 'ਤੇ ਹਨ, ਤੁਸੀਂ ਸਿਰਫ ਮਸਤੀ ਕਰੋ। ਉਸ ਨੇ ਅੱਗੇ ਦੱਸਿਆ ਕਿ ਕਿਵੇਂ ਅੰਮ੍ਰਿਤ ਮੰਥਨ ਦੌਰਾਨ, ਸਾਰਾ ਅੰਮ੍ਰਿਤ ਦੇਵਤਿਆਂ ਨੂੰ ਚਲਾ ਗਿਆ, ਜਦੋਂ ਕਿ ਭਗਵਾਨ ਸ਼ਿਵ ਨੇ ਜ਼ਹਿਰ ਪੀ ਲਿਆ ਸੀ। ਹਾਲਾਂਕਿ, ਉਸ ਨੇ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲਿਆ ਬਲਕਿ ਆਪਣੇ ਗਲੇ ਵਿਚ ਰੱਖਿਆ। ਇਸ ਲਈ, ਅਸੀਂ ਵੀ ਮਾੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਨਹੀਂ ਆਉਣ ਦੇਵਾਂਗੇ। ਆਖਿਰਕਾਰ ਦਿਲਜੀਤ ਨੇ ਕਿਹਾ- ਅੱਜ ਅਸੀਂ ਡਬਲ ਮਸਤੀ ਕਰਾਂਗੇ
ਇਹ ਵੀ ਪੜ੍ਹੋ: Diljit Dosanjh: ਮਹਾਰਾਸ਼ਟਰ ਬਾਲ ਕਮਿਸ਼ਨ ਨੇ ਵੀ ਦਿਲਜੀਤ ਦੁਸਾਂਝ ਨੂੰ ਜਾਰੀ ਕੀਤਾ ਨੋਟਿਸ
ਹੁਣ ਤੱਕ ਦਿਲਜੀਤ ਮੁੰਬਈ, ਚੰਡੀਗੜ੍ਹ, ਪੁਣੇ, ਕੋਲਕਾਤਾ, ਹੈਦਰਾਬਾਦ, ਲਖਨਊ, ਅਹਿਮਦਾਬਾਦ, ਦਿੱਲੀ, ਇੰਦੌਰ ਅਤੇ ਜੈਪੁਰ ਵਿੱਚ ਪ੍ਰਦਰਸ਼ਨ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ ਸੀ। ਇਸ ਸਬੰਧੀ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਵਿੱਚ ਹੋਣ ਵਾਲੇ ਸਮਾਗਮ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਮੁੰਬਈ ਵਿੱਚ ਕੰਸਰਟ ਦੌਰਾਨ ਜਾਰੀ ਨੋਟਿਸ ਅਤੇ ਐਡਵਾਈਜ਼ਰੀ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ 'ਤੇ ਨਿਸ਼ਾਨਾ ਸਾਧਿਆ।
ਬੀਤੇ ਦਿਨੀ ਹੁਣ ਮਹਾਰਾਸ਼ਟਰ ਬਾਲ ਕਮਿਸ਼ਨ ਨੇ ਵੀ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਮਹਾਰਾਸ਼ਟਰ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਸ਼ੋਅ ਦੌਰਾਨ ਸਟੇਜ 'ਤੇ ਬੱਚਿਆਂ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨ।