Kangana Ranaut Slap Incident:  ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕਈ ਗਾਇਕਾਂ ਨੇ ਗੀਤ ਤਿਆਰ ਕੀਤੇ ਹਨ ਤੇ ਕਈਆਂ ਨੇ ਰੈਪ ਵੀ ਤਿਆਰ ਕੀਤਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਵਪਾਰੀ ਨੇ 1 ਲੱਖ ਰੁਪਏ ਅਤੇ ਕਿਸਾਨ ਪਰਿਵਾਰ 'ਚ ਪੈਦਾ ਹੋਏ ਵਕੀਲ ਨੇ ਮੁਫਤ 'ਚ ਕੇਸ ਲੜਨ ਦੀ ਬੇਨਤੀ ਕੀਤੀ ਹੈ।


COMMERCIAL BREAK
SCROLL TO CONTINUE READING

ਡੀਗੜ੍ਹ ਏਅਰਪੋਰਟ ਤੇ ਭਾਜਪਾ ਸਾਂਸਦ ਕੰਗਣਾ ਰਣੋਤ ਦੇ ਧੱਪੜ ਮਾਰਕੇ ਕਿਸਾਨ ਅੰਦੌਲਨ ਦੀਆਂ ਸੰਘਰਸਕਾਰੀ ਮਹਿਲਾਵਾਂ ਖਿਲਾਫ਼ ਮਾੜੀ ਸ਼ਬਦਾਬਲੀ ਵਰਤਣ ਦਾ ਬਦਲਾ ਲੈਣ ਵਾਲੀ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਜ਼ੀਰਕਪੁਰ ਦੇ ਇੱਕ ਉੱਘੇ ਕਰੋਬਾਰੀ ਸਿਵਰਾਜ ਸਿੰਘ ਬੈਂਸ ਨੇ ਕੀਤਾ ਹੈ।


ਉਨ੍ਹਾਂ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਸਿੱਖ ਬੀਬੀਆਂ ਖਿਲਾਫ਼ ਬਿਆਨ ਦੇਣ ਵਾਲੀ ਕੰਗਣਾ ਦੇ ਥੱਪੜ ਮਾਰ ਕੇ ਇਸ ਦਲੇਰ ਬੀਬੀ ਨੇ ਜੋ ਬਦਲਾ ਲਿਆ ਹੈ ਉਸ ਲਈ ਬੀਬਾ ਕੁਲਵਿੰਦਰ ਕੌਰ ਨੂੰ ਉਹ ਸਲੂਟ ਕਰਦੇ ਹਨ ਅਤੇ ਉਸਦੀ ਦੀ ਹੌਂਸਲਾ ਅਫਜਾਈ ਲਈ 1 ਲੱਖ ਰੁਪਏ ਨਕਦ ਇਲਾਮ ਦੇਣ ਦਾ ਐਲਾਨ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੇਸ ਲੜਨਾ ਪੈਂਦਾ ਹੈ ਤਾਂ ਉਸਦਾ ਵੀ ਸਾਰਾ ਖਰਚ ਉਹ ਚੁੱਕਣਗੇ।


ਇਹ ਵੀ ਪੜ੍ਹੋ: Kangana Ranaut Slapped: ਪੰਜਾਬ ਦੇ ਹੱਕ 'ਚ ਨਿੱਤਰੀ ਹਰਸਿਮਰਤ ਕੌਰ ਬਾਦਲ, ਕਿਹਾ 'ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਦੀ ਇਜਾਜ਼ਤ ਨਹੀਂ'

ਇੱਥੇ ਦਸਣਯੋਗ ਹੈ ਕਿ ਮੰਡੀ ਤੋਂ ਨਵੀ ਨਵੀ ਸਾਂਸਦ ਬਣੀ ਕੰਗਣਾ ਰਣੌਤ ਦਿੱਲੀ ਵਿਖੇ ਬੀਜੇਪੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸ਼ਿਮਲਾ ਤੋਂ ਆਈ ਸੀ ਅਤੇ ਫਲੈਟ ਨੰਬਰ ਯੂਕੇ07 ਰਾਹੀ ਉਸਨੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਚੰਡੀਗੜ੍ਹ ਏਅਰਪੋਰਟ ਤੇ ਚੈਕਿੰਗ ਸਮੇ ਕੁਲਵਿੰਦਰ ਕੌਰ ਨਾਲ ਹੋਈ  ਬਹਿਸ ਦੌਰਾਨ ਧਪੜ ਮਾਰਨ ਦੀ ਗੱਲ ਸਾਹਮਣੇ ਆ ਰਹੀ ਹੈ| ਇਥੇ ਦਸਣਯੋਗ ਹੈ ਕਿ ਕੰਗਣਾ ਵਲੋਂ ਉੱਕਤ ਮਹਿਲਾ ਜਵਾਨ ਨੂੰ ਨੌਕਰੀ ਤੋਂ ਬਰਖਾਸਤ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਈ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੀ ਮਦਦ ਲਈ ਅਗੇ ਆ ਰਹੀਆਂ ਹਨ।


ਇਹ ਵੀ ਪੜ੍ਹੋ:  Kangana Ranaut Slapped: ਕੌਣ ਹੈ ਕੁਲਵਿੰਦਰ ਕੌਰ? ਕੰਗਨਾ ਰਣੌਤ ਥੱਪੜ ਮਾਮਲੇ 'ਚ ਕੀਤਾ ਗਿਆ ਹੈ ਮੁਅੱਤਲ 


ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਏ.ਜੀ


ਇਨ੍ਹਾਂ ਸਾਰੀਆਂ ਘਟਨਾਵਾਂ ਦਰਮਿਆਨ ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕਿਹਾ- ਮੈਨੂੰ ਮੀਡੀਆ ਰਾਹੀਂ ਚੰਡੀਗੜ੍ਹ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ। ਜਿਸ ਵਿੱਚ ਇੱਕ ਔਰਤ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਇਨ੍ਹਾਂ ਹਾਲਾਤਾਂ ਵਿੱਚ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦਾ ਹਾਂ।


ਜੇਕਰ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ ਕਿਸੇ ਕਿਸਮ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂ ਸੇਵਾਵਾਂ ਦੇਣਾ ਚਾਹੁੰਦਾ ਹਾਂ। ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਇੱਕ ਕਿਸਾਨ ਪਰਿਵਾਰ ਵਿੱਚੋਂ ਹੈ ਅਤੇ ਮੈਂ ਇਸ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਵਿੱਚੋਂ ਹਾਂ। ਇਹਨਾਂ ਹਾਲਾਤਾਂ ਵਿੱਚ ਜੇਕਰ ਮੇਰੀ ਭੈਣ ਨੂੰ ਮੇਰੀ ਮਦਦ ਦੀ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੀ ਹੈ।