Karan Aujla News: ਲੰਦਨ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਇੱਕ ਮਿਊਜ਼ਿਕ ਕੰਸਰਟ ਦੇ ਦੌਰਾਨ ਉਹਨਾਂ ਉੱਪਰ ਜੁੱਤੀ ਸੁੱਟੀ ਗਈ। ਜਿਸ ਤੋਂ ਬਾਅਦ ਇਹ ਖਬਰ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਇਸ ਖਬਰ ਨੂੰ ਲੈ ਕੇ ਖੂਬ ਕਮੈਂਟ ਕੀਤੇ ਜਾ ਰਹੇ ਹਨ। ਹੁਣ ਪੰਜਾਬੀ ਗਾਇਕ ਬੱਬੂ ਮਾਨ ਦਾ ਵੀ ਇਸ ਮਾਮਲੇ ਤੇ ਪ੍ਰਤੀਕਰਮ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING

ਇਸ ਘਟਨਾ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਤੇ ਜਵਾਬ ਦਿੰਦਿਆਂ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਹੈ ਕਿ, ਕਰਨ ਮੇਰੇ ਛੋਟੇ ਭਰਾ ਵਰਗਾ ਹੈ। ਨਵੇਂ ਕਲਾਕਾਰਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਬਿਲਕੁਲ ਗਲਤ ਹੈ। ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਇਸ ਮੌਕੇ ਬੱਬੂ ਮਾਨ ਨੇ ਇਹ ਵੀ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਰ ਮਿਊਜਿਕ ਕੋਨਸਟ ਜਾਂ ਸ਼ੋ ਦੇ ਵਿੱਚ ਹੋਣੇ ਚਾਹੀਦੇ ਹਨ।


ਬੱਬੂ ਮਾਨ ਇਸ ਦੌਰਾਨ ਆਪਣੀ ਨਵੀਂ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੇ ਲਈ ਜਲੰਧਰ ਵਿਖੇ ਪਹੁੰਚੇ ਹੋਏ ਸਨ। ਜਿੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਕਰਨ ਔਜਲਾ ਤੇ ਹੋਏ ਇਸ ਹਮਲੇ ਬਾਬਤ ਸਵਾਲ ਪੁੱਛਿਆ ਅਤੇ ਜਿਸ ਦੇ ਜਵਾਬ ਵਿੱਚ ਬੱਬੂ ਮਾਨ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਹੈ।


ਤੁਹਾਨੂੰ ਦੱਸ ਦਈਏ ਕਰਨ ਔਜਲਾ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਸਟੇਜ ’ਤੇ ਉਹ ਪਰਫਾਰਮ ਕਰ ਰਹੇ ਸੀ ਜਿਸ ਵਿੱਚ ਅਚਾਨਕ ਭੀੜ ਵਿੱਚੋਂ ਇੱਕ ਸ਼ਖ਼ਸ ਨੇ ਔਜਲਾ ਉੱਤੇ ਬੂਟ ਲਾਹ ਕੇ ਮਾਰਿਆ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੂਟ ਸੁੱਟਣ ਵਾਲਾ ਸਟੇਜ ਦੇ ਕਾਫ਼ੀ ਕੋਲ ਸੀ। ਕਰਨ ਦੇ ਹੱਥ ਵਿੱਚ ਮਾਈਕ ਸੀ ਅਤੇ ਉਹ ਲਾਈਵ ਪਰਫਾਰਮ ਕਰ ਰਿਹਾ ਸੀ ਜਿਸ ਵੇਲੇ ਭੀੜ ਵਿੱਚੋਂ ਇੱਕ ਸ਼ਖ਼ਸ ਨੇ ਅਜਿਹੀ ਘਟੀਆ ਹਰਕਤ ਕੀਤੀ।


ਚਿੱਟੇ ਰੰਗ ਦਾ ਬੂਟ ਸਿੱਧਾ ਗਾਇਕ ਦੇ ਚਿਹਰੇ ਕੋਲ ਜਾ ਲੱਗਿਆ, ਜਿਸ ਤੋਂ ਬਾਅਦ ਗਾਇਕ ਗੁੱਸੇ ਨਾਲ ਲਾਲ ਹੋ ਗਿਆ ਅਤੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ। ਬੂਟ ਸੁੱਟਣ ਵਾਲੇ ਸ਼ਖ਼ਸ ਨੂੰ ਕਰਨ ਔਜਲਾ ਨੇ ਖਰੀਆਂ ਸੁਣਾਈਆਂ। ਜਿਸ ਤੋਂ ਬਾਅਦ ਉੱਥੇ ਮੌਜੂਦ ਗਾਰਡਜ਼ ਨੇ ਉਸ ਨੂੰ ਫੜ ਕੇ ਬਾਹਰ ਕੱਢ ਦਿੱਤਾ। ਗਾਇਕ ਨੇ ਗੁੱਸੇ ‘ਚ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਸੀ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।