Karan Aujla News: ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬੀ ਗਾਇਕ ਕਰਨ ਔਜਲਾ ਨੇ ਇੰਸਟਾਗ੍ਰਾਮ ਉਪਰ ਪੋਸਟ ਪਾ ਕੇ ਲੰਮਾ-ਚੌੜਾ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ, 'ਲਿਖਿਆ ਕਿ ਗੱਲ ਨੂੰ ਸਹੀ ਸਮੇਂ ਉਪਰ ਹੀ ਸਪੱਸ਼ਟ ਕਰ ਦੇਣਾ ਚਾਹੀਦਾ ਹੈ।'


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ, 'ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਸ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਸੀ ਤੇ ਬੀਤੇ ਦਿਨ ਇੱਕ ਹੋਰ ਵੀਡੀਓ ਦੇਖੀ ਕਿ ਕਰਨ ਔਜਲਾ ਦਾ ਦੋਸਤ ਗ੍ਰਿਫ਼ਤਾਰ।' ਉਨ੍ਹਾਂ ਨੇ ਕਿਹਾ ਕਿ, 'ਜੇ ਉਸ ਦਾ ਕੋਈ ਦੋਸਤ ਸੀ ਜਾਂ ਨਹੀਂ, ਜੋ ਉਸ ਨੇ ਕੀਤਾ ਉਸ ਦਾ ਹਰਜ਼ਾਨਾ ਉਹ ਭਰ ਰਿਹਾ ਹੈ।'


ਉਨ੍ਹਾਂ ਨੇ ਕਿਹਾ ਕਿ, 'ਉਸ ਦਾ ਨਾਮ ਹਰ ਵਾਰ ਕਿਉਂ ਜੋੜਿਆ ਜਾਂਦਾ ਹੈ ਤੇ ਇਸ ਵਿੱਚ ਮੈਂ ਕੀ ਕੀਤਾ ਹੈ?' ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ, ਇਨ੍ਹਾਂ ਸਾਰਿਆਂ ਦਾ ਇਕੱਲਾ ਦੋਸਤ ਸਿਰਫ਼ ਮੈਂ ਹੀ ਹਾਂ? ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਹੀਂ ਹੋਈ।' ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ, 'ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕੀ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ ਅਤੇ ਮਾੜੇ ਫ਼ੈਸਲੇ ਲੈਂਦਾ ਸੀ।


ਮੈਂ ਇਕੱਲਾ ਨਹੀਂ ਜਿਹਦੀਆਂ ਪੋਸਟਾਂ ਜਾਂ ਵੀਡੀਓਜ਼ ਨੇ ਕਿਸੇ ਨਾਲ ਹੋਰ ਬਹੁਤ ਇੰਡਸਟਰੀ ਦੇ ਬੰਦੇ ਹਨ ਤੇ ਸਾਰਿਆਂ ਦਾ ਇਹੀ ਕਸੂਰ ਆ ਵੀ ਉਹ ਪੰਜਾਬ ਲਈ ਮਿਹਨਤ ਕਰ ਰਹੇ ਹਨ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਹਨ।' ਉਨ੍ਹਾਂ ਨੇ ਲਿਖਿਆ ਕਿ, 'ਉਹ ਆਪਣਾ ਕੰਮ ਕਰ ਰਹੇ ਹਨ ਤੇ ਸਰਵਾਈਵ ਕਰਨ ਦੇ ਯਤਨ ਕਰ ਰਿਹਾ ਹੈ।' ਇਸ ਦੌਰਾਨ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਚਾਰ ਵਾਰ ਫਿਰੌਤੀ ਦਾ ਸ਼ਿਕਾਰ ਹੋਏ ਤੇ 5 ਵਾਰ ਉਨ੍ਹਾਂ ਦੇ ਘਰ ਉਤੇ ਫਾਇਰਿੰਗ ਵੀ ਹੋਈ।


ਇਹ ਵੀ ਪੜ੍ਹੋ : Weather Update Today: ਫਿਰ ਬਦਲ ਜਾਵੇਗਾ ਮੌਸਮ! ਹਿਮਾਚਲ 'ਚ ਬਰਫ਼ਬਾਰੀ ਹੋਣ ਕਰਕੇ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ


ਕਦੇ ਨੇ ਇਸ ਬਾਰੇ ਕੋਈ ਖਬਰ ਨਹੀਂ ਚਲਾਈ ਕਿ ਇਹ ਗਲਤ ਹੋ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਬਿਨਾਂ ਜਾਣਕਾਰੀ ਇਕੱਠੀ ਕਰਕੇ ਜਾਂ ਬਿਨਾਂ ਕਿਸੇ ਪਰੂਫ ਜਾਂ ਤੱਥਾਂ ਤੋਂ ਉਨ੍ਹਾਂ ਦਾ ਨਾਮ ਧੱਕੇ ਨਾਲ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੱਧੀ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ, 'ਉਨ੍ਹਾਂ ਦੀ ਕਾਨੂੰਨੀ ਟੀਮ ਇਸ ਮਸਲੇ ਉਤੇ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ।' ਉਨ੍ਹਾਂ ਨੇ ਆਖਰ ਵਿੱਚ ਲਿਖਿਆ ਕਿ, 'ਇੱਕ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਬੰਦੇ ਨੂੰ ਖੁਦ ਨੂੰ ਸਾਬਿਤ ਕਰਨ ਲਈ ਮਰਨ ਦੀ ਲੋੜ ਪੈਂਦੀ ਹੈ ਤੇ ਇਹ ਸੱਚਾਈ, ਤੁਸੀਂ ਵੀ ਸਾਰੇ ਗਏ ਤਾਂ ਹੀ ਮੁੱਲ ਪੈਣਾ ਹੈ।'


ਇਹ ਵੀ ਪੜ੍ਹੋ : Punjab News: ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰ ਕੀਤਾ ਇਹ ਕਾਰਾ... ਜਾਣੋ ਪੂਰਾ ਮਾਮਲਾ