Karan Aujla New Song: ਕਰਨ ਔਜਲਾ ਦਾ ਨਵਾਂ ਗੀਤ `ਪੁਆਇੰਟ ਆਫ ਵਿਊ` ਰਿਲੀਜ਼
Karan Aujla New Song: ਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਨੇ ਸੋਮਵਾਰ ਸ਼ਾਮ ਨੂੰ ਆਪਣਾ ਨਵਾਂ ਗੀਤ ਰਿਲੀਜ਼ ਕੀਤਾ। ਇਸ ਕੁਝ ਹੀ ਘੰਟੇ ਵਿੱਚ ਯੂਟਿਊਬ ਉਤੇ ਹਜ਼ਾਰਾਂ ਲੋਕਾਂ ਨੇ ਵੇਖਿਆ।
Karan Aujla New Song: ਪੰਜਾਬੀ ਗਾਇਕ ਕਰਨ ਔਜਲਾ ਦਾ ਨਵਾਂ ਗੀਤ ਸ਼ਾਮ 6 ਵਜੇ ਰਿਲੀਜ਼ ਹੋਇਆ। ਵੱਡੀ ਗਿਣਤੀ ਵਿੱਚ ਕਰਨ ਔਜਲਾ ਦੇ ਪ੍ਰਸ਼ੰਸਕ ਇਸ ਗੀਤ ਦੀ ਉਡੀਕ ਕਰ ਰਹੇ ਸਨ। ਪੁਆਇੰਟ ਆਫ ਵਿਊ ਗਾਣੇ ਦੇ ਟਾਈਟਲ ਤੋਂ ਪਤਾ ਚੱਲ ਰਿਹਾ ਹੈ ਕਿ ਉਨ੍ਹਾ ਨੇ ਇਸ ਗੀਤ ਵਿੱਚ ਜ਼ਿੰਦਗੀ ਅਤੇ ਲੋਕਾਂ ਬਾਰੇ ਨਜ਼ਰੀਏ ਨੂੰ ਪੇਸ਼ ਕੀਤਾ ਹੈ। ਪੀਓਵੀ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਇਸ ਵਾਰ ਕਰਨ ਔਜਲਾ ਤੋਂ ਬਹੁਤ ਉਮੀਦਾਂ ਸਨ।
ਕਰਨ ਨੇ ਪਿਛਲੇ ਕੁਝ ਮਹੀਨਿਆਂ ਤੋਂ ਜੋ ਵੀ ਗਾਣਾ ਗਾਇਆ ਹੈ ਉਹ ਸਫਲ ਹੋਇਆ ਹੈ। ਫੋਰ ਯੂ, ਆਨ ਟਾਪ, ਡਬਲਯੂਵਾਈਟੀਬੀ, ਜਾਂ ਵ੍ਹਾਈਟ ਬ੍ਰਾਊਨ ਬਲੈਕ ਹਰੇਕ ਪ੍ਰੋਜੈਕਟ ਸਫਲ ਰਿਹਾ ਅਤੇ ਬਿਲਬੋਰਡਾਂ ਅਤੇ ਅੰਤਰਰਾਸ਼ਟਰੀ ਸੰਗੀਤ ਚਾਰਟ ਤੱਕ ਪਹੁੰਚਿਆ। ਕਰਨ ਔਜਲਾ ਵੱਲੋਂ ਗਾਏ ਅਤੇ ਲਿਖੇ ਗਏ ਗੀਤ ਪੁਆਇੰਟ ਆਫ ਵਿਊਡ ਨੂੰ ਯੇਹ ਪਰੂਫ ਨੇ ਆਪਣਾ ਸੰਗੀਤ ਦਿੱਤਾ ਹੈ।
ਹੁਣ ਪੀਓਵੀ ਉਸੇ ਸਫਲਤਾ ਤੱਕ ਪਹੁੰਚਣ ਦੇ ਰਾਹ 'ਤੇ ਹੈ। ਗੀਤ ਦੀ ਗੱਲ ਕਰੀਏ ਤਾਂ ਇਹ ਸਮਾਜ ਦੇ ਉਨ੍ਹਾਂ ਲੋਕਾਂ 'ਤੇ ਅਧਾਰਤ ਹੈ ਜੋ ਦੂਜਿਆਂ ਨੂੰ ਬੇਬੁਨਿਆਦ ਕੋਸਦੇ ਦਿੰਦੇ ਹਨ ਅਤੇ ਜੋ ਜ਼ਿੰਮੇਵਾਰ ਜਾਂ ਦੋਸ਼ੀ ਹੁੰਦੇ ਹਨ ਉਹ ਹਮੇਸ਼ਾ ਬਚ ਜਾਂਦੇ ਹਨ ਅਤੇ ਦੋਸ਼ ਉਸ ਵਰਗੇ ਨਿਰਦੋਸ਼ਾਂ 'ਤੇ ਅਤੇ ਹੋਰ ਬਹੁਤ ਸਾਰੇ ਲੋਕਾਂ 'ਤੇ ਮੜ੍ਹ ਦਿੱਤੇ ਜਾਂਦੇ ਹਨ ਤੇ ਉਹ ਸਿਰਫ ਖੁਦ ਨੂੰ ਸਾਬਤ ਕਰਦੇ ਰਹਿੰਦੇ ਹਨ। ਉਨ੍ਹਾਂ ਤੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਮਾਸੂਮੀਅਤ ਦਿਖਾਉਂਦੇ। ਇਸ ਗਾਣੇ ਦੀ ਇੱਕ ਲਾਈਨ ਹੈ ਕਿ ਗਰੀਬ ਕੋਲ ਪੈਸੇ ਅਤੇ ਸੱਚੇ ਕੋਲ ਸਬੂਤ ਦੀ ਹਮੇਸ਼ਾ ਘਾਟ ਹੁੰਦੀ ਹੈ।
ਇਸ ਲਾਈਨ ਨੂ ਲੈ ਕੇ ਸੋਸ਼ਲ ਮੀਡੀਆ ਉਤੇ ਲੋਕ ਅਜਿਹੀਆ ਟਿੱਪਣੀਆਂ ਵੀ ਕਰ ਰਹੇ ਹਨ ਕਿ ਕਰਨ ਔਜਲਾ ਦਾ ਇਹ ਗੀਤ ਸਿੱਧੂ ਮੂਸੇਵਾਲਾ ਲਈ ਸਨੇਹ ਤੇ ਪਿਆਰ ਦਾ ਪ੍ਰਤੀਕ ਹੈ। ਕਾਬਿਲੇਗੌਰ ਹੈ ਕਿ ਕਰਨ ਔਜਲਾ ਦੀ ਗੀਤ ਪੁਆਇੰਟ ਆਫ ਵਿਊ ਦੇ ਸੋਮਵਾਰ ਦੁਪਹਿਰ ਨੂੰ ਲੀਕ ਹੋਣ ਦੀ ਚਰਚਾ ਵੀ ਚੱਲੀ ਸੀ।
ਇਹ ਵੀ ਪੜ੍ਹੋ : High Court : ਅੰਮ੍ਰਿਤਪਾਲ ਸਿੰਘ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਵਾਲੀ ਪਟੀਸ਼ਨ ਖ਼ਾਰਿਜ
ਕਾਬਿਲੇਗੌਰ ਹੈ ਕਿ ਕਰਨ ਨੇ ਆਪਣੇ ਆਉਣ ਵਾਲੀ ਗਾਣੇ POV (Point Of View) ਬਾਰੇ ਅਹਿਮ ਜਾਣਕਾਰੀ ਸ਼ੇਅਰ ਕੀਤੀ ਹੈ। ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਸੀ। ਜਿਸ ਨਾਲ ਉਹ ਆਪਣੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ।
ਇਹ ਵੀ ਪੜ੍ਹੋ : Wrestler move Supreme Court: ਵਿਨੇਸ਼ ਫੋਗਾਟ ਤੇ ਸੱਤ ਹੋਰ ਪਹਿਲਵਾਨਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ਼