ਬਜ਼ਮ ਵਰਮਾ/ਚੰਡੀਗੜ੍ਹ : ਅਦਾਕਾਰ ਅਤੇ ਬੀਜੇਪੀ ਦੀ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੇ ਚਾਉਣ ਵਾਲਿਆਂ ਲਈ ਬੁਰੀ ਖ਼ਬਰ ਹੈ, ਇਹ ਖ਼ਬਰ ਜਾਣ ਕੇ ਤੁਹਾਨੂੰ ਝਟਕਾ ਲੱਗੇਗਾ, ਉਹ ਬਲੱਡ ਕੈਂਸਲ ਨਾਲ ਪੀੜਤ ਨੇ, ਕਿਰਨ ਖੇਰ ਦਾ ਮੁੰਬਈ ਵਿੱਚ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਹੈ, ਕਿਰਨ ਨੂੰ ਕੈਂਸਰ ਹੋਣ ਦੀ ਖ਼ਬਰ ਜਦੋਂ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਹੋ ਗਿਆ 


COMMERCIAL BREAK
SCROLL TO CONTINUE READING

 



ਬਲੱਡ ਕੈਂਸਰ ਨਾਲ ਜੂਝ ਰਹੀ ਹੈ ਕਿਰਨ 


31 ਮਾਰਚ ਨੂੰ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੀ ਗੈਰ ਮੌਜੂਦਗੀ 'ਤੇ ਕਾਂਗਰਸ ਨੇ ਨਿਸ਼ਾਨਾ ਲਗਾਇਆ ਸੀ, ਕਾਂਗਰਸ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਨੇ ਜਵਾਬ ਦਿੱਤਾ ਅਤੇ ਦੱਸਿਆ ਕੀ ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ, ਇਹ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ਸਨ


ਪਹਿਲਾਂ ਲੱਗੀ ਸੀ ਸੱਟ 


ਬੀਜੇਪੀ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਕਿਰਨ ਖੇਰ ਪਿਛਲੇ ਸਾਲ 11 ਨਵੰਬਰ ਨੂੰ ਆਪਣੇ ਚੰਡੀਗੜ੍ਹ ਵਾਲੇ ਘਰ ਵਿੱਚ ਡਿਗ ਗਈ ਸੀ ਜਿਸ ਦੀ ਵਜ੍ਹਾਂ ਨਾਲ ਉਨ੍ਹਾਂ ਖੱਬਾ ਹੱਥ ਟੁੱਟ ਗਿਆ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਲਾਜ PGI ਚੰਡੀਗੜ੍ਹ ਵਿੱਚ ਕਰਵਾਇਆ ਸੀ, ਜਾਂਚ ਵਿੱਚ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ  (Multiple Myeloma) ਹੈ, ਇਹ ਬਿਮਾਰੀ ਉਨ੍ਹਾਂ ਖੱਬੇ ਅਤੇ ਸੱਜੇ ਮੋਢੇ ਵਿੱਚ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ 4 ਦਸੰਬਰ ਮੁੰਬਈ ਲਿਆਇਆ ਗਿਆ ਸੀ 


ਹੁਣ ਹਾਲਾਤ ਵਿੱਚ ਸੁਧਾਰ ਹੋ ਰਿਹਾ ਹੈ


ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕੀ ਕਿਰਨ ਖੇਰ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦ ਹੀ ਚੰਡੀਗੜ੍ਹ ਲੋਕਾਂ ਵਿੱਚ ਵਿਚਰਨਗੇ, ਉਨ੍ਹਾਂ ਕਿਹਾ ਕੋਈ ਵੀ ਸ਼ਖ਼ਸ ਕਿਰਨ ਖੇਰ ਨਾਲ ਗਲ ਕਰ ਸਕਦਾ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਜਨਤਾ ਦੇ ਸੰਪਰਕ ਵਿੱਚ ਹੈ, ਸੂਦ ਨੇ ਕਾਂਗਰਸ ਨੂੰ ਨਸੀਹਤ ਦਿੱਤੀ ਕੀ ਉਹ ਕਿਰਨ ਖੇਰ ਦੀ ਬਿਮਾਰੀ 'ਤੇ ਸਿਆਸਤ ਤੋਂ ਬਾਜ਼ ਆਉਣ