Lock Upp Season 2: ਕੰਗਨਾ ਰਣੌਤ (Kangana Ranaut)ਦਾ ਪਿਛਲਾ ਸੀਜ਼ਨ ਹੋਸਟ ਰਿਐਲਿਟੀ ਵੈੱਬ ਸ਼ੋਅ 'ਲਾਕਅੱਪ' ਕਾਫੀ ਸਫਲ ਰਿਹਾ ਸੀ। ਸ਼ੋਅ ਵਿੱਚ ਇੱਕ ਤੋਂ ਵੱਧ ਕੇ ਇੱਕ ਖੁਲਾਸੇ ਹੋਏ ਅਤੇ ਮੁਨੱਵਰ ਫਾਰੂਕੀ ਨੇ ਏਕਤਾ ਕਪੂਰ ਦੁਆਰਾ ਨਿਰਮਿਤ ਸ਼ੋਅ ਦਾ ਪਹਿਲਾ ਸੀਜ਼ਨ ਜਿੱਤਿਆ। ਸ਼ੋਅ ਦਾ ਦੂਜਾ ਸੀਜ਼ਨ (Lock Upp Season 2) ਇਸ ਸਾਲ ਆਉਣ ਵਾਲਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਲਾਕਅੱਪ ਦਾ ਦੂਜਾ ਸੀਜ਼ਨ ਇਸ ਮਹੀਨੇ ਹੀ ਸ਼ੁਰੂ ਹੋ ਜਾਵੇਗਾ। ਇੱਥੋਂ ਤੱਕ ਕਿ ਇਸ ਦੀ ਪ੍ਰੀਮੀਅਰ ਡੇਟ ਵੀ ਸਾਹਮਣੇ ਆ ਚੁੱਕੀ ਹੈ।


COMMERCIAL BREAK
SCROLL TO CONTINUE READING

ਇਸ ਸ਼ੋਅ ਨਾਲ ਕੰਗਨਾ ਰਣੌਤ (Kangana Ranaut) ਟੀਵੀ 'ਤੇ ਧਮਾਕੇਦਾਰ ਐਂਟਰੀ ਕਰੇਗੀ, ਉੱਥੇ ਹੀ ਇਸ 'ਚ ਆਉਣ ਵਾਲੇ ਮੁਕਾਬਲੇਬਾਜ਼ ਆਪਣੀ ਖੇਡ ਨਾਲ ਸ਼ੋਅ ਨੂੰ ਇੱਕ ਵੱਖਰੇ ਪੱਧਰ 'ਤੇ ਲੈ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਕੰਗਣਾ ਦਾ ਇਹ ਰਿਐਲਿਟੀ ਸ਼ੋਅ ਓਟੀਟੀ 'ਤੇ ਨਹੀਂ ਬਲਕਿ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਜਾਵੇਗਾ। 


ਇਹ ਵੀ ਪੜ੍ਹੋ: Punjab news: ਅੱਜ ਤੋਂ ਪਟਿਆਲਾ 'ਚ ਸ਼ੁਰੂ ਹੋਵੇਗੀ 'CM ਦੀ ਯੋਗਸ਼ਾਲਾ', ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਗੇ ਸ਼ਾਮਿਲ

ਇੱਕ ਰਿਪੋਰਟ ਮੁਤਾਬਕ ਲਾਕ ਅੱਪ ਦਾ ਦੂਜਾ ਸੀਜ਼ਨ (Lock Upp Season 2) 17 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਸ਼ੋਅ ਦੀ ਸਮੱਗਰੀ ਬਹੁਤ ਬੋਲਡ ਹੋਣ ਕਾਰਨ ਇਸ ਨੂੰ ਸੈਂਸਰ ਕੀਤਾ ਜਾ ਸਕਦਾ ਹੈ। ਖਬਰਾਂ ਮੁਤਾਬਕ ਸ਼ੋਅ ਦਾ ਇਹ ਸੀਜ਼ਨ ਪਿਛਲੇ ਸੀਜ਼ਨ ਨਾਲੋਂ ਵੱਡਾ ਅਤੇ ਵਾਈਲਡ ਹੋਵੇਗਾ।


ਕੰਗਨਾ ਰਣੌਤ (Kangana Ranaut) ਨੇ ਇਸ ਸ਼ੋਅ ਨਾਲ ਆਪਣਾ OTT ਡੈਬਿਊ ਕੀਤਾ। ਇਸ ਦਾ ਪ੍ਰਸਾਰਣ ਮੈਕਸ ਪਲੇਅਰ ਅਤੇ ਓਟੀਟੀ ਪਲੇਟਫਾਰਮ Alt ਬਾਲਾਜੀ 'ਤੇ ਕੀਤਾ ਗਿਆ ਸੀ। ਪਿਛਲੇ ਸੀਜ਼ਨ 'ਚ ਮਨੁਵਰ ਫਾਰੂਕੀ ਅਤੇ ਅੰਜਲੀ ਅਰੋੜਾ ਦਾ ਰਿਸ਼ਤਾ ਸੁਰਖੀਆਂ 'ਚ ਰਿਹਾ ਸੀ। ਜਦੋਂ ਕਿ ਕਰਨ ਕੁੰਦਰਾ ਇਸ ਸ਼ੋਅ ਵਿੱਚ ਜੇਲ੍ਹਰ ਦੇ ਰੂਪ ਵਿੱਚ ਆਏ ਸਨ।



ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਸ਼ੋਅ 'ਚ 17 ਮੁਕਾਬਲੇਬਾਜ਼ ਨਜ਼ਰ ਆ ਸਕਦੇ ਹਨ। ਕਈ ਲੋਕਾਂ ਦੇ ਨਾਮ ਚਰਚਾ ਵਿੱਚ ਹਨ ਜਿਵੇਂ- ਅਰਚਨਾ ਗੌਤਮ, ਕਰਨ ਪਟੇਲ, ਅਲੀ ਗੋਨੀ, ਪਾਰਸ ਛਾਬੜਾ, ਦਿਵਿਆ ਅਗਰਵਾਲ, ਰਾਖੀ ਸਾਵੰਤ, ਉਰਫੀ ਜਾਵੇਦ, ਉਮਰ ਰਿਆਜ਼ ਅਤੇ ਕਰਨ ਕੁੰਦਰਾ।


ਇਹ ਵੀ ਪੜ੍ਹੋ: Amritsar Fire News: ਅੰਮ੍ਰਿਤਸਰ 'ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ