Mahadev Gaming App: ਕੀ ਹੈ `ਮਹਾਦੇਵ ਸੱਟੇਬਾਜ਼ੀ ਐਪ` ਜਿਸ `ਚ ਕਪਿਲ ਸ਼ਰਮਾ ਸਣੇ ਕਈ ਸਿਤਾਰੇ ਕੀਤੇ ਗਏ ਤਲਬ
Mahadev Gaming App: ਕਾਮੇਡੀਅਨ ਕਪਿਲ ਸ਼ਰਮਾ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਸ਼ਰਧਾ ਕਪੂਰ ਦੇ ਨਾਲ-ਨਾਲ ਟੈਲੀਵਿਜ਼ਨ ਸਟਾਰ ਹਿਨਾ ਖਾਨ ਨੂੰ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ `ਚ ਜਾਂਚ ਏਜੰਸੀ ਈਡੀ ਨੇ ਸੰਮਨ ਭੇਜਿਆ ਹੈ।
Mahadev Gaming App: ਅਭਿਨੇਤਾ ਰਣਬੀਰ ਕਪੂਰ ਨੂੰ ਕੱਲ੍ਹ ਸੰਮਨ ਭੇਜਣ ਤੋਂ ਬਾਅਦ ਈਡੀ ਨੇ ਤਿੰਨ ਹੋਰ ਸਿਤਾਰਿਆਂ ਨੂੰ ਸੰਮਨ ਭੇਜੇ ਹਨ। ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਕਾਮੇਡੀ ਕਿੰਗ ਵਜੋਂ ਮਸ਼ਹੂਰ ਕਪਿਲ ਸ਼ਰਮਾ, ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਟੀਵੀ ਅਦਾਕਾਰਾ ਹਿਨਾ ਖਾਨ ਅਤੇ ਸ਼ਰਧਾ ਕਪੂਰ ਹਨ। ਰਣਬੀਰ ਕਪੂਰ ਤੋਂ ਬਾਅਦ 'ਮਹਾਦੇਵ ਬੁੱਕ' ਆਨਲਾਈਨ ਸੱਟੇਬਾਜ਼ੀ ਐਪ (Mahadev Gaming App) ਦੇ ਮਾਮਲੇ 'ਚ ਚਾਰੇ ਸਿਤਾਰਿਆਂ ਨੂੰ ਸੰਮਨ ਭੇਜੇ ਗਏ ਹਨ। ਅਜਿਹੇ 'ਚ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਅਤੇ ਹਿਨਾ ਖਾਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਅਧਿਕਾਰੀਆਂ ਨੇ ਕਿਹਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਦੇਵ ਸੱਟੇਬਾਜ਼ੀ ਐਪਲੀਕੇਸ਼ਨ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹਿਨਾ ਖਾਨ ਅਤੇ ਹੁਮਾ ਕੁਰੈਸ਼ੀ ਦੇ ਨਾਲ-ਨਾਲ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਹੈ। ED ਦੇ ਰਡਾਰ 'ਤੇ ਕੁੱਲ 100 ਆਨਲਾਈਨ ਸੱਟੇਬਾਜ਼ੀ ਐਪਸ ਹਨ। ਐਨਆਈ ਨੇ ਇੱਕ ਟਵੀਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: Ludhiana News: 36 ਘੰਟਿਆਂ 'ਚ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਾਬਕਾ ਹੋਮਗਾਰਡ ਦੇ ਕਤਲ ਦੀ ਗੁੱਥੀ ਸੁਲਝਾਈ
ਟਵਿਟਰ 'ਤੇ ਟਵੀਟ ਕਰਦੇ ਹੋਏ ਈਡੀ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ, 'ਈਡੀ ਨੇ ਮਹਾਦੇਵ ਬੇਟਿੰਡ ਐਪ ਮਾਮਲੇ 'ਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਸੰਮਨ ਕੀਤਾ ਹੈ।'
ਜਾਣਕਾਰੀ ਮੁਤਾਬਕ ਈਡੀ ਨੇ 5 ਅਕਤੂਬਰ ਨੂੰ ਹੁਮਾ ਕੁਰੈਸ਼ੀ, ਹਿਨਾ ਕੁਰੈਸ਼ੀ ਅਤੇ ਕਪਿਲ ਸ਼ਰਮਾ ਨੂੰ ਪੁੱਛਗਿੱਛ ਲਈ ਆਪਣੇ ਦਫਤਰ ਬੁਲਾਇਆ ਸੀ, ਹਾਲਾਂਕਿ ਤਿੰਨਾਂ ਨੇ ਜਾਂਚ ਏਜੰਸੀ ਤੋਂ ਪੇਸ਼ ਹੋਣ ਲਈ 2 ਹਫਤਿਆਂ ਦਾ ਸਮਾਂ ਮੰਗਿਆ ਸੀ। ਉਥੇ ਹੀ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੂੰ 6 ਅਕਤੂਬਰ ਯਾਨੀ ਅੱਜ ਹੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਰਣਬੀਰ ਕਪੂਰ ਨੇ ਵੀ ਈਡੀ ਤੋਂ 2 ਹਫਤਿਆਂ ਦਾ ਸਮਾਂ ਮੰਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸ਼ਰਧਾ ਕਪੂਰ ਅੱਜ ਈਡੀ ਦਫ਼ਤਰ ਜਾਵੇਗੀ ਜਾਂ ਨਹੀਂ।
ਇਹ ਵੀ ਪੜ੍ਹੋ: Sanjay Singh Arrest: ਸੰਜੇ ਸਿੰਘ ਦੀ ਗ੍ਰਿਫ਼ਤਾਰੀ ਉੱਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਵੱਡਾ ਬਿਆਨ
ਕੀ ਹੈ ਸਾਰਾ ਮਾਮਲਾ ---Mahadev Gaming App
ਇੰਟਰਨੈਟ ਦੇ ਯੁੱਗ ਵਿੱਚ, ਗੇਮਿੰਗ ਐਪ ਦਾ ਕਰੇਜ਼ ਬਹੁਤ ਜਿਆਦਾ ਹੈ। ਮਹਾਦੇਵ ਔਨਲਾਈਨ ਬੁੱਕ ਬੇਟਿੰਗ ਐਪ ਬਹੁਤ ਸਾਰੀਆਂ ਵੈੱਬਸਾਈਟਾਂ ਅਤੇ ਐਪਸ ਦਾ ਇੱਕ ਸਿੰਡੀਕੇਟ ਹੈ। ਸੱਟੇਬਾਜ਼ੀ ਐਪ ਨੂੰ 70:30 ਦੇ ਲਾਭ ਅਨੁਪਾਤ 'ਤੇ ਫਰੈਂਚਾਇਜ਼ੀ ਦੇ ਕੇ ਚਲਾਇਆ ਜਾਂਦਾ ਹੈ। ਇਸਦਾ ਮੁੱਖ ਦਫਤਰ ਯੂਏਈ ਵਿੱਚ ਸਥਿਤ ਹੈ। ਇਸ ਐਪਲੀਕੇਸ਼ਨ ਦੇ ਕਾਲ ਸੈਂਟਰ ਸ਼੍ਰੀਲੰਕਾ, ਨੇਪਾਲ ਵਿੱਚ ਵੀ ਹਨ। ਇਸ ਕੰਪਨੀ 'ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟਾਂ 'ਤੇ ਨਵੇਂ ਉਪਭੋਗਤਾਵਾਂ ਨੂੰ ਲਿਆਉਣ, ਬੇਨਾਮੀ ਬੈਂਕ ਖਾਤਿਆਂ ਅਤੇ ਪੈਸੇ ਦੀ ਗਬਨ ਕਰਨ ਦਾ ਦੋਸ਼ ਹੈ।
ਮਹਾਦੇਵ ਗੇਮਿੰਗ ਐਪ ਮਾਮਲਾ ਕਥਿਤ ਤੌਰ 'ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਜਾਣਕਾਰੀ ਮੁਤਾਬਕ ਇਹ ਕੰਪਨੀ ਕਥਿਤ ਤੌਰ 'ਤੇ ਆਨਲਾਈਨ ਪਲੇਟਫਾਰਮ ਰਾਹੀਂ ਕ੍ਰਿਕਟ, ਟੈਨਿਸ ਬੈਡਮਿੰਟਨ, ਪੋਕਰ ਅਤੇ ਕਾਰਡ ਗੇਮਾਂ ਸਮੇਤ ਕਈ ਲਾਈਵ ਗੇਮਾਂ ਮੁਹੱਈਆ ਕਰਵਾਉਂਦੀ ਹੈ। ਇਸ ਮਾਮਲੇ 'ਚ ਰਣਵੀਰ ਕਪੂਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾਉਣ ਦਾ ਦੋਸ਼ ਹੈ, ਜਿਸ 'ਤੇ ਈਡੀ ਨੇ ਕਾਰਵਾਈ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰਣਵੀਰ ਨੂੰ ਇਹ ਪੈਸੇ ਕੈਸ਼ 'ਚ ਮਿਲੇ ਹਨ। ਕਪੂਰ ਨੇ ਜਾਂਚ ਲਈ ਸਮਾਂ ਮੰਗਿਆ ਹੈ।