ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਅਦਾਕਾਰਾ ਨੋਰਾ ਫਤੇਹੀ (Nora Fatehi) ਨੂੰ ਪੁੱਛ-ਗਿੱਛ ਦੇ ਲਈ ਈਡੀ ਦਫ਼ਤਰ ਬੁਲਾਇਆ ਗਿਆ ਹੈ, ਜਿੱਥੇ ਉਸਦੀ ਪੁੱਛ-ਗਿੱਛ ਚਲ ਰਹੀ ਹੈ। ਇਹ ਕੇਸ 'ਚ ਨੋਰਾ ਫਤੇਹੀ ਨੂੰ ਆਪਣਾ ਬਿਆਨ ਦਰਜ ਕਰਾਉਣਾ ਹੈ। ਦਰਅਸਲ, ਇਹ ਪੁੱਛ-ਗਿੱਛ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਕੀਤੀ ਜਾ ਰਹੀ ਹੈਨ। ਇਹ ਪੁੱਛ-ਗਿੱਛ ਲਈ ਉਹ ਨਵੀਂ ਦਿੱਲੀ ਪਹੁੰਚੀ ਹੈ।


COMMERCIAL BREAK
SCROLL TO CONTINUE READING

ਜੈਕਲੀਨ ਫਰਨਾਡੀਜ ਨੂੰ ਵੀ ਭੇਜਿਆ ਸੰਮਨ


ਬੀਤੇ ਮਹੀਨਿਆਂ ਵਿੱਚ ਇਸੇ ਕੇਸ ਜੈਕਲਿਨ ਫਰਨਾਡੀਜ ਨੂੰ ਵੀ ਸੰਮਨ ਭੇਜਿਆ ਗਿਆ ਸੀ। ਸਭ ਤੋਂ ਪਹਿਲਾਂ 200 ਕਰੋੜ ਰੁਪਏ ਤੋਂ ਜ਼ਿਆਦਾ ਰੰਗਦਾਰੀ ਦੇ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਵੱਲੋਂ ਦਿੱਲੀ ਵਿੱਚ ਚਾਰ ਘੰਟਿਆਂ ਵਿੱਚ ਜੈੱਕਲਿਨ ਫਰਨਾਡਿਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਦਾ ਬਿਆਨ ਇੱਕ ਗਵਾਹ ਦੇ ਰੂਪ 'ਚ ਦਰਜ ਕੀਤਾ ਗਿਆ ਸੀ। ਨੋਰਾ ਫਤੇਹੀ ਅਤੇ ਜੈਕਲੀਨ ਦੋਵੇਂ ਹੀ ਇਸ ਕੇਸ ਵਿੱਚ ਪੀੜ੍ਹਤ ਹਨ।


ਨੌਰਾ ਫਤੇਹੀ ਦਾ ਬਿਆਨ ਦਰਜ ਕਰੇਗੀ ED


ਇਸ ਤੋਂ ਪਹਿਲਾਂ ਜੈਕਲੀਨ ਫਰਨਾਡੀਜ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਇੱਕ ਮਾਮਲੇ 'ਚ ਗਵਾਹ ਦੇ ਤੌਰ 'ਤੇ ਨਵੀਂ ਦਿੱਲੀ 'ਚ 6 ਘੰਟਿਆਂ ਤਕ ਪੁੱਛ-ਗਿੱਛ ਕੀਤੀ ਗਈ ਸੀ। ਇਸੇ ਦੌਰਾਨ ਇਸ ਮਾਮਲੇ 'ਚ ਨੌਰਾ ਫਤੇਹੀ ਦਾ ਨਾਮ ਵੀ ਸਾਹਮਣੇ ਆਇਆ ਸੀ। ਜਿਸ 'ਤੇ ਈਡੀ ਨੇ ਉਸਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਨੌਰਾ ਫਤੇਹੀ ਦਾ ਨਾਮ ਇਸ ਕੇਸ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਸੀ।


ਸੁਕੇਸ਼ ਚੰਦਰਸ਼ੇਖਰ ਅਤੇ ਲੀਨਾ ਪਾਲ ਜੇਲ ਵਿੱਚ ਬੰਦ


ਦੱਸ ਦਈਏ ਕਿ, ਸੁਕੇਸ਼ ਚੰਦਰਸ਼ੇਖਰ ਨੂੰ ਪੁਲਿਸ ਨੇ ਇਸੇ ਸਾਲ ਯਾਨਿ ਕਿ 2021 ਵਿੱਚ ਗਿਰਫ਼ਤਾਰ ਕੀਤਾ ਸੀ। ਜਿੱਥੇ ਸੁਕੇਸ਼ 'ਤੇ ਜੇਲ੍ਹ ਦੇ ਅੰਦਰ ਬੈਠਕੇ ਹੀ 200 ਕਰੋੜ ਰੁਪਏ ਦੀ ਵਸੂਲੀ ਦਾ ਰੈਕੇਟ ਚਲਾਉਣ ਦਾ ਇਲਜ਼ਾਮ ਲੱਗਿਆ ਹੈ। ਸੁਕੇਸ਼ ਨੇ ਜੇਲ ਤੋਂ ਇੱਕ ਨਾਮੀ ਬਿਜ਼ਨੈੱਸਮੈਨ ਦੀ ਪਤਨੀ ਤੋਂ 50 ਕਰੋੜ ਦੀ ਰੰਗਦਾਰੀ ਮੰਗੀ। ਪੁਲਿਸ ਨੇ ਇਸ ਕੇਸ ਨੂੰ ਸੁਲਝਾਉਂਦੇ ਹੋਏ ਜਦੋਂ ਜੇਲ੍ਹ ਵਿੱਚ ਰੇਡ ਕੀਤਾ ਤਾਂ ਉਹਨਾਂ ਨੂੰ ਸੁਕੇਸ਼ ਦੇ ਸੈੱਲ ਤੋਂ 2 ਮੋਬਾਇਲ ਫੋਨ ਮਿਲੇ। ਸੁਕੇਸ਼ ਦੀ ਪਤਨੀ ਲੀਨਾ ਪੋਲ ਵੀ ਇਸ ਮਾਮਲੇ ਵਿੱਚ ਜੇਲ ਵਿੱਚ ਹਨ। ਇਸ ਤੋਂ ਇਲਾਵਾ ਜੇ ਨੌਰਾ ਫਤੇਹੀ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਭੁਜ ਦਾ ਪ੍ਰਾਈਡ ਆਫ਼ ਇੰਡੀਆ' ਨਜ਼ਰ 'ਚ ਆਈ ਸੀ। ਇਸ ਤੋਂ ਇਲਾਵਾ, ਅਦਾਕਾਰਾ ਲਗਾਤਾਰ ਟੀਵੀ ਡਾਂਸ ਰਿਆਲਟੀ ਸ਼ੋਅਜ ਵਿੱਚ ਨਜ਼ਰ ਆਉਂਦੀ ਹੈ।