ਚੰਡੀਗੜ੍ਹ : ਪੰਜਾਬੀ ਫਿਲਮ 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਅਤੇ ਹਿੰਦੀ ਸੀਰੀਅਲ ਵਿੱਚ ਕੰਮ ਕਰ ਚੁੱਕੇ ਪੰਜਾਬੀ ਅਦਾਕਾਰ ਕਰਨ ਕੁੰਦਰਾ ਦੀ ਗਰਲ ਫਰੈਂਡ  ਅਨੁਸ਼ਾ ਦੀ ਇੱਕ ਬੋਲਡ ਫ਼ੋਟੋ ਕਾਫੀ ਵਾਇਰਲ ਹੋ ਰਹੀ ਹੈ, ਵੀਜੇ, ਸਿੰਗਰ ਅਤੇ ਅਦਾਕਾਰ ਅਨੁਸ਼ਾ ਆਪਣੀ ਬੋਲਡ ਪਿਚਰਸ ਨਾਲ ਕਾਫ਼ੀ ਸੁਰੱਖਿਆ ਵਿੱਚ ਰਹਿੰਦੀ ਹੈ, ਹਾਲ ਹੀ ਵਿੱਚ ਉਸ ਨੇ ਆਪਣੀ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਅਤੇ ਕਮੈਂਟ ਕੀਤਾ 


COMMERCIAL BREAK
SCROLL TO CONTINUE READING


ਅਜਿਹੀ ਹੈ ਤਸਵੀਰ 


ਅਨੁਸ਼ਾ ਦਾਂਡੇਕਰ ਨੇ ਓਪਨ ਕਾਡਿਗਨ ਕੈਰੀ ਕੀਤੀ ਹੈ ਜਿਸ ਦੇ ਨੀਚੇ ਉਨ੍ਹਾਂ ਨੇ ਕੁੱਝ ਵੀ ਨਹੀਂ ਪਾਇਆ ਹੈ, ਇਸ ਦੇ ਕੈਪਸ਼ਨ ਵਿੱਚ ਅਨੁਸ਼ਾ ਨੇ ਲਿਖਿਆ 'ਜੇਕਰ ਮੈਨੂੰ ਬੰਦ ਕਰਨਾ ਚਾਉਂਦੇ ਹੋ ਤਾਂ ਮੈਨੂੰ ਉਸ ਚੀਜ਼ਾ ਨਾਲ ਬੰਦ ਕਰੋ' ਜੋ ਮੈਨੂੰ ਪਸੰਦ ਹੈ ਤਾਂ ਇਸ ਫ਼ੋਟੇ 'ਤੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਮੇਰੇ ਕੋਲ ਕੁੱਝ ਬ੍ਰਾਅ ਨੇ ਆਪਣਾ ਪਤਾ ਦੱਸੋ ਮੈਂ  ਤੁਹਾਡੇ ਕੋਲ ਭੇਜ ਦੇਵਾਂਗੀ' ਇਸ ਦੇ ਜਵਾਬ ਵਿੱਚ ਅਨੁਸ਼ਾ ਨੇ ਲਿਖਿਆ 'ਤੁਸੀਂ ਇਸ ਨੂੰ ਆਪਣੇ ਕੋਲ ਰਖੋ ਮੈਂ ਬਿਨਾਂ ਇਸ ਦੇ ਖ਼ੁਸ਼ ਹਾਂ,ਥੈਕਯੂ' ਅਨੁਸ਼ਾ ਦੇ ਜਵਾਬ ਨੇ ਕਈ ਲੋਕਾਂ ਦਾ ਦਿੱਲ ਜਿੱਤ ਲਿਆ ਕੀ ਕਿਸ ਤਰ੍ਹਾਂ ਉਨ੍ਹਾਂ ਬੜੀ ਹੀ ਹਲੀਮੀ ਨਾਲ ਇਸ ਕਮੈਂਟ ਦਾ ਜਵਾਬ ਦਿੱਤਾ ਹੈ 



ਬਿੱਗ ਬਾਸ ਫੇਮ ਜੇਸਨ ਸ਼ਾਹ ਨੂੰ ਹੁਣ ਡੇਟ ਕਰ ਰਹੀ ਹੈ


ਕੁੱਝ ਦਿਨ ਪਹਿਲਾਂ ਖ਼ਬਰ ਆਈ ਸੀ ਅਨੁਸ਼ਾ ਅਤੇ ਕਰਨ ਕੁੰਦਰਾ ਦੇ ਵਿਚਾਲੇ ਬ੍ਰੇਕਅੱਪ ਹੋ ਗਿਆ ਹੈ, ਜਿਸ ਦੇ ਬਾਅਦ ਅਨੁਸ਼ਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕੀ ਉਸ ਨੂੰ ਧੋਖਾ ਮਿਲਿਆ ਹੈ ਮੈਨੂੰ ਝੂਠ ਬੋਲਿਆ ਗਿਆ ਸੀ ਮੈਂ ਮਾਫੀ ਦਾ ਇੰਤਜ਼ਾਰ ਵੀ ਨਹੀਂ ਕੀਤਾ, ਮੈਂ ਲਾਈਫ ਵਿੱਚ ਅੱਗੇ ਵਧ ਗਈ ਹਾਂ, ਬ੍ਰੇਕਅੱਪ ਦੇ ਬਾਅਦ ਅਨੁਸ਼ਾ ਇੱਕ ਵਾਰ ਮੁੜ ਤੋਂ ਰਿਲੇਸ਼ਨਸ਼ਿੱਪ ਵਿੱਚ ਹੈ ਉਹ ਅਦਾਕਾਰ ਅਤੇ ਬਿੱਗਬਾਸ ਵਿੱਚ ਰਹੇ ਜੇਸਨ ਸ਼ਾਹ ਨੂੰ ਡੇਟ ਕਰ ਰਹੀ ਹੈ, ਤੁਹਾਨੂੰ ਦੱਸ ਦੇਈਏ ਕਿ ਅਨੁਸ਼ਾ ਦੀ ਤਸਵੀਰ 
ਲੈਂਦੇ ਹੋਏ ਜੇਸਨ ਵੀ ਨਜ਼ਰ ਆ ਰਹੇ ਨੇ