Deepika Padukone Oscars 2023: ਆਸਕਰ 2023 ਦਾ ਮੁੱਖ ਸਮਾਗਮ ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ ਇਹ ਪੁਰਸਕਾਰ ਸਮਾਰੋਹ ਭਾਰਤ ਲਈ ਬਹੁਤ ਖਾਸ ਹੋਣ ਵਾਲਾ ਹੈ। ਨਾਮਜ਼ਦਗੀ ਦੇ ਨਾਲ-ਨਾਲ ਦੀਪਿਕਾ ਪਾਦੁਕੋਣ ਇਸ ਸਾਲ ਆਸਕਰ ਪੁਰਸਕਾਰਾਂ ਦੀ ਪੇਸ਼ਕਾਰ ਵੀ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ। ਦੀਪਿਕਾ ਆਸਕਰ  (Deepika Padukone Oscars 2023)ਲਈ ਤਿਆਰ ਹੈ ਅਤੇ ਉਸ ਦੇ ਲੁੱਕ ਦੀ ਪਹਿਲੀ ਝਲਕ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। 


COMMERCIAL BREAK
SCROLL TO CONTINUE READING

ਦੀਪਿਕਾ ਪਾਦੁਕੋਣ ਨੇ ਕੁਝ ਦਿਨ ਪਹਿਲਾਂ (Deepika Padukone Oscars 2023) ਐਲਾਨ ਕੀਤਾ ਸੀ ਕਿ ਉਸ ਨੂੰ ਆਸਕਰ 2023 'ਚ ਐਵਾਰਡ ਪੇਸ਼ ਕਰਨ ਦਾ ਸਨਮਾਨ ਮਿਲ ਰਿਹਾ ਹੈ। ਦੱਸ ਦਈਏ ਕਿ ਦੀਪਿਕਾ ਪੇਸ਼ਕਾਰੀਆਂ 'ਚ ਇਕੱਲੀ ਭਾਰਤੀ ਹੈ ਅਤੇ ਹੁਣ ਉਹ ਈਵੈਂਟ ਲਈ ਤਿਆਰ ਹੈ। ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Oscars 2023 full winners list in Punjabi: ਜਲਦ ਜਾਰੀ ਹੋਵੇਗੀ ਆਸਕਰ 2023 ਦੀ ਪੂਰੀ ਜੇਤੂ ਸੂਚੀ, ਇੱਕ ਕਲਿੱਕ 'ਚ ਵੇਖੋ ਪੂਰੀ ਡਿਟੇਲ   

ਦੀਪਿਕਾ ਪਾਦੁਕੋਣ ਸਟਰੈਪਲੇਸ ਗਾਊਨ ਵਿੱਚ ਝਲਕ ਨਜ਼ਰ ਆ ਰਹੀ ਹੈ। ਦੀਪਿਕਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇੰਨਾਂ ਸਾਰੀਆਂ ਫੋਟੋ ਵਿੱਚ  ਦੀਪਿਕਾ ਦਾ ਗਾਊਨ ਬਹੁਤ ਵਧੀਆ ਲੱਗ ਰਿਹਾ ਹੈ। ਅਭਿਨੇਤਰੀ ਦੇ ਡੂੰਘੇ ਗਲੇ ਵਾਲੇ ਇਸ ਸਟ੍ਰੈਪਲੈੱਸ ਗਾਊਨ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।



ਇਸ ਸਾਲ ਆਸਕਰ ਵਿੱਚ ਭਾਰਤੀਆਂ ਦੀ (Oscars 2023 full winners list in Punjabi) ਖਾਸ ਦਿਲਚਸਪੀ ਹੈ ਕਿਉਂਕਿ ਇਸ ਸਾਲ ਦੇ ਸਮਾਗਮ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਤਿੰਨ ਭਾਰਤੀ ਫਿਲਮਾਂ ਸ਼ਾਮਲ ਹਨ। ਨਾਮਜ਼ਦ  (Oscars 2023 Indian Nominations)ਵਿੱਚੋਂ ਪਹਿਲੀ ਫ਼ਿਲਮ ਐਸ.ਐਸ.ਰਾਜਮੌਲੀ ਦੀ ਆਰ.ਆਰ.ਆਰ ਹੈ, ਇਸ ਫ਼ਿਲਮ ਦਾ ਗੀਤ ‘ਨਟੂ-ਨਟੂ’ ਮੂਲ ਗੀਤਾਂ ਦੀ ਸ਼੍ਰੇਣੀ ਵਿੱਚ ਨਾਮਜ਼ਦ ਹੋਇਆ ਹੈ। ਦੂਜੀ ਫਿਲਮ 'ਆਲ ਦੈਟ ਬ੍ਰੀਥ' ਹੈ, ਇਸ ਨੂੰ ਸਰਵੋਤਮ ਡਾਕੂਮੈਂਟਰੀ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਤੀਜੀ ਫਿਲਮ 'ਦ ਐਲੀਫੈਂਟ ਵਿਸਪਰਸ' ਹੈ, ਜਿਸ ਨੂੰ ਸਰਵੋਤਮ ਲਘੂ ਫਿਲਮ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤ ਤੋਂ ਸਰਵੋਤਮ ਫਿਲਮ ਦੀ ਅਧਿਕਾਰਤ ਐਂਟਰੀ 'ਦ ਚੇਲੋ ਸ਼ੋਅ' ਹੈ।