Diljit Dosanjh Notice News/ਰੋਹਿਤ ਬਾਂਸਲ: ਪੰਡਿਤਰਾਓ ਨੇ ਦਲਜੀਤ ਦੁਸਾਂਝ ਨੂੰ 26 ਅਕਤੂਬਰ 2024 ਨੂੰ ਦਿੱਲੀ ਦੇ ਸ਼ੋਅ ਵਿੱਚ ਅਲਕੋਹਲ ਅਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ। ਪੰਡਿਤਰਾਓ ਦਾ ਕਹਿਣਾ ਹੈ ਕਿ ਜੇਕਰ ਦਲਜੀਤ ਦੁਸਾਂਝ ਪੱਗ ਬੰਨ੍ਹ ਕੇ ਅਜਿਹੇ ਮਾੜੇ ਗੀਤ ਗਾਉਂਦਾ ਹੈ ਤਾਂ ਉਹ ਇਸ ਮਾਮਲੇ ਨੂੰ ਅਦਾਲਤ 'ਚ ਲੈ ਕੇ ਜਾਣਗੇ। ਪੰਡਿਤਰਾਓ ਦਾ ਕਹਿਣਾ ਹੈ ਕਿ ਉਹ ਦਸਤਾਰ ਦੀ ਸ਼ਾਨ ਲਈ ਲੜ ਰਹੇ ਹਨ। ਉਹ ਅੱਗੇ ਕਹਿੰਦਾ ਹੈ ਕਿ ਉਹ ਸਾਫ਼ ਸੁਥਰੇ ਗੀਤਾਂ ਲਈ ਲੜ ਰਿਹਾ ਹੈ।


COMMERCIAL BREAK
SCROLL TO CONTINUE READING


ਦਰਅਸਲ ਗਲੋਬਲ ਸਟਾਰ ਦਿਲਜੀਤ ਦੋਸਾਂਝ ਆਪਣੇ ‘ਦਿਲ-ਲੁਮੀਨਾਟੀ ਟੂਰ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦਿਲਜੀਤ ਦੇ ਇਸ ਟੂਰ ਦੀਆਂ ਟਿਕਟਾਂ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਮੁਕਾਬਲਾ ਹੈ। ਹੁਣ ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ ਇੱਕ ਪ੍ਰਸ਼ੰਸਕ ਨੇ ਗਾਇਕ ਨੂੰ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾਧੜੀ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ।


ਇਹ ਵੀ ਪੜ੍ਹੋ: Ratan Tata: ਦਿਲਜੀਤ ਦੋਸਾਂਝ ਨੇ ਰਤਨ ਟਾਟਾ ਦੇ ਦਿਹਾਂਤ ਦੀ ਖ਼ਬਰ ਸੁਣ ਚੱਲਦੇ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ


ਗੌਰਤਲਬ ਹੈ ਕਿ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ਦਿਲ-ਲੁਮਿਨਾਟੀ ਟੂਰ ਦੀ ਸ਼ੁਰੂਆਤ 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹੋਵੇਗਾ। ਦਿੱਲੀ ਤੋਂ ਬਾਅਦ ਇਹ ਟੂਰ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਹੋਵੇਗਾ।


ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਕੰਸਰਟ ਭਾਰਤ 'ਚ ਹੋਣ ਜਾ ਰਿਹਾ ਹੈ। ਜਿਸ ਲਈ ਲੋਕਾਂ ਦੇ ਵਿੱਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਲੋਕ ਕੰਸਰਟ ਲਈ ਹਜ਼ਾਰਾਂ ਰੁਪਏ ਦੇ ਵਿੱਚ ਟਿਕਟਾਂ ਖਰੀਦ ਰਹੇ ਹਨ। ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਦੇ ਵੀ ਦੀਵਾਨੇ ਹਨ।