Pathaan Film Released: ਬਾਲੀਵੁੱਡ ਨੂੰ ਚਾਹੁਣ ਵਾਲਿਆਂ ਲਈ ਅੱਜ ਇਕ ਬੇਹੱਦ ਹੀ ਖਾਸ ਦਿਨ ਹੈ। ਅੱਜ 'ਕਿੰਗ ਖਾਨ' ਵਜੋਂ ਜਾਣੇ ਜਾਂਦੇ ਹਿੰਦੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਪਠਾਨ' (Pathaan Film Released) ਸਵੇਰ 6 ਵਜੇ ਜਾਰੀ ਹੋ ਚੁੱਕੀ ਹੈ। ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਨੇ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਬਲਾਕਬਸਟਰ ਫਿਲਮਾਂ ਨੂੰ ਵੀ ਪਿੱਛੇ ਛੱਡ ਕੇ ਦੂਜਾ ਸਥਾਨ ਹਾਸਲ ਕੀਤਾ ਹੈ।


COMMERCIAL BREAK
SCROLL TO CONTINUE READING

ਰਿਪੋਰਟ ਦੇ ਮੁਤਾਬਿਕ ਯਸ਼ਰਾਜ ਫਿਲਮਜ਼ (YRF) ਦੁਆਰਾ ਕੀਤੀ ਗਈ ਫ਼ਿਲਮ KGF- ਚੈਪਟਰ 2 (ਹਿੰਦੀ) ਨੇ ਐਡਵਾਂਸ ਬੁਕਿੰਗ ਵਿੱਚ 5.15 ਲੱਖ ਟਿਕਟਾਂ ਵੇਚੀਆਂ ਸਨ। ਉਸਦੇ ਨਾਲ ਹੀ 'ਪਠਾਨ'(Pathaan Film Released) ਨੇ 5.56 ਲੱਖ ਦੀਆਂ ਟਿਕਟਾਂ ਵੇਚੀਆਂ। ਮਤਲਬ ਕਿ 'ਪਠਾਨ' ਨੇ ਇਸ ਨਾਲ 'KGF-2' ਦਾ ਵੀ ਰਿਕਾਰਡ ਤੋੜ ਦਿੱਤਾ ਹੈ।


ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੀ ਫ਼ਿਲਮ 'ਪਠਾਨ' (Pathaan Film Released) ਦੇ ਸ਼ੁਰੂਆਤੀ ਅੰਦਾਜ਼ੇ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਫ਼ਿਲਮ ਪਹਿਲੇ ਦਿਨ 45 ਕਰੋੜ ਰੁਪਏ ਦਾ ਕਲੈਕਸ਼ਨ ਕਰ ਸਕਦੀ ਹੈ। ਦੱਸ ਦੇਈਏ ਕਿ ਫ਼ਿਲਮ ਨੇ ਐਡਵਾਂਸ ਬੁਕਿੰਗ ਤੋਂ ਹੀ 50 ਕਰੋੜ ਰੁਪਏ ( Pathaan Film)ਦੀ ਕਮਾਈ ਕੀਤੀ ਹੈ।


ਇਹ ਵੀ ਪੜ੍ਹੋ:  Karan Aujla-Palak viral pic: ਕਰਨ ਔਜਲਾ ਦੀ ਮੰਗੇਤਰ ਨਾਲ ਫੋਟੋ ਹੋ ਰਹੀ ਵਾਇਰਲ; ਫੈਨਜ਼ ਦਾ ਜਿੱਤਿਆ ਦਿਲ!

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' (Pathaan Film Released) ਸਾਲ 2023 ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਬਣ ਗਈ ਹੈ। ਇਹ ਫਿਲਮ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। 'ਪਠਾਨ' ਦੇਸ਼ ਦੇ ਸਿਰਫ਼ ਉੱਤਰੀ ਹਿੱਸੇ 'ਚ ਹੀ 5000 ਸਕਰੀਨਾਂ 'ਤੇ ਰਿਲੀਜ਼ ਹੋ ਰਹੀ ਹੈ, ਜਦਕਿ ਵਿਦੇਸ਼ਾਂ 'ਚ ਫ਼ਿਲਮ (Pathaan Film Released) ਲਈ 2500 ਸਕ੍ਰੀਨਜ਼ ਰੱਖੀਆਂ ਗਈਆਂ ਹਨ। ਦੱਸ ਦੇਈਏ ਕਿ 'ਪਠਾਨ' ਪਹਿਲੀ ਅਜਿਹੀ ਭਾਰਤੀ ਫ਼ਿਲਮ ਬਣ ਗਈ ਹੈ, ਜੋ 100 ਤੋਂ ਵੱਧ ਦੇਸ਼ਾਂ 'ਚ ਰਿਲੀਜ਼ ਹੋਈ ਹੈ।


ਫਿਲਮ (Pathaan Movie Review) ਇੱਕ ਸਪਰਾਈ ਥ੍ਰਿਲਰ ਹੈ। ਇਸ ਦੀ ਕਹਾਣੀ (Pathaan Film Released) ਬਹੁਤ ਵੱਖਰੀ ਨਹੀਂ ਹੈ ਅਤੇ ਇਸ ਵਿਚ ਵੀ ਇਕ ਏਜੰਟ ਪਠਾਨ ਹੈ ਜਿਸ ਨੂੰ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਵਿਸ਼ੇਸ਼ ਮਿਸ਼ਨ ਸੌਂਪਿਆ ਗਿਆ ਹੈ। ਹੁਣ ਮਿਸ਼ਨ ਪਠਾਨ ਨੂੰ ਸੌਂਪਿਆ ਗਿਆ ਹੈ, ਇਸ ਲਈ ਸਪੱਸ਼ਟ ਹੈ ਕਿ ਉਹ ਇਸ ਨੂੰ ਪੂਰਾ ਕਰੇਗਾ ਪਰ ਕਹਾਣੀ ਇਸ ਬਾਰੇ ਨਹੀਂ ਹੈ ਕਿ ਉਹ ਇਸਨੂੰ ਪੂਰਾ ਕਰ ਸਕਦਾ ਹੈ ਜਾਂ ਨਹੀਂ, ਕਹਾਣੀ ਤੁਹਾਨੂੰ ਦੱਸਦੀ ਹੈ ਕਿ ਉਹ ਇਸਨੂੰ ਕਿਵੇਂ ਪੂਰਾ ਕਰਦਾ ਹੈ।