Sara Ali Khan Photos: ਅਨੰਤ-ਰਾਧਿਕਾ ਵਿਆਹ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਨਵਾਬੀ ਲੁੱਕ `ਚ ਖਿੱਚਿਆ ਸਭ ਦਾ ਧਿਆਨ, ਦੇਖੋ ਤਸਵੀਰਾਂ

Sara Ali Khan Photos: ਸਾਰਾ ਅਲੀ ਖਾਨ ਦੇ ਵੱਖ-ਵੱਖ ਅਵਤਾਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਅਤੇ ਹੋਰ ਫੰਕਸ਼ਨਾਂ ਵਿੱਚ ਦੇਖੇ ਗਏ ਹਨ ਪਰ ਬੀਤੀ ਸ਼ਾਮ, ਅਨੰਤ-ਰਾਧਿਕਾ ਵਿਆਹ ਸਮਾਗਮ ਵਿੱਚ ਸਾਰਾ ਅਲੀ ਖਾਨ ਨੇ ਆਪਣੇ ਨਵਾਬੀ ਲੁੱਕ ਨੂੰ ਫਲੌਂਟ ਕੀਤਾ ਤੇ ਪ੍ਰਸ਼ੰਸਕਾਂ ਦੀ ਵਾਹ-ਵਾਹੀ ਖੱਟੀ।

ਰਵਿੰਦਰ ਸਿੰਘ Jul 14, 2024, 11:42 AM IST
1/6

Sara Ali Khan Photos

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਗਮ ਵਿੱਚ ਬਾਲੀਵੁੱਡ ਦੇ ਅਦਾਕਾਰ ਪੁੱਜ ਰਹੇ ਹਨ। ਸਾਰਾ ਅਲੀ ਬਹੁਤ ਹੀ ਖੂਬਸੂਰਤ ਪਹਿਰਾਵੇ ਵਿੱਚ ਸਮਾਗਮ ਵਿੱਚ ਪੁੱਜੀ, ਜਿਥੇ ਉਸ ਨੇ ਸਭ ਦਾ ਧਿਆਨ ਖਿੱਚ ਲਿਆ।

2/6

Sara Ali Khan Photos

ਸਾਰਾ ਅਲੀ ਖਾਨ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ੁਭ ਆਸ਼ੀਰਵਾਦ ਸਮਾਰੋਹ ਵਿੱਚ ਸ਼ਾਰਾ ਸੂਟ ਪਹਿਨ ਕੇ ਆਪਣੇ ਨਵਾਬੀ ਲੁੱਕ ਨੂੰ ਫਲੋਟ ਕੀਤਾ। ਸਾਰਾ ਨੇ ਗੋਲਡਨ ਵਰਕ ਤੇ ਪੇਸਟਲ ਸ਼ੇਡ ਵਾਲਾ ਸ਼ਰਾਰਾ ਸੂਟ ਪਾਇਆ ਸੀ। ਸ਼ਰਾਰਾ ਸੂਟ 'ਚ ਸਾਰਾ ਦੀ ਲੁੱਕ ਬਹੁਤ ਖੂਬਸੂਰਤ ਲੱਗ ਰਹੀ ਸੀ।

3/6

Sara Ali Khan Photos

ਸ਼ਰਾਰਾ ਸੂਟ ਦੇ ਨਾਲ ਸਾਰਾ ਅਲੀ ਖ਼ਾਨ ਨੇ ਕੁੰਦਨ ਅਤੇ ਮੋਤੀਆਂ ਦਾ ਚੋਕਰ ਨੈਕਲੈਸ ਕੈਰੀ ਕੀਤਾ ਸੀ। ਇਸ ਦੇ ਨਾਲ ਅਦਾਕਾਰਾ ਨੇ ਕੰਨਾਂ ਵਿੱਚ ਛੋਟੇ-ਛੋਟੇ ਮੈਚਿੰਗ ਈਅਰਿੰਗਸ ਪਹਿਨੇ ਸਨ। ਸਾਰਾ ਅਲੀ ਖ਼ਾਨ ਨੇ ਆਪਣੀ ਨਵਾਬੀ ਲੁੱਕ ਨੂੰ ਹੱਥ ਵਿੱਚ ਗੋਲਡਨ ਪੋਟਲੀਨੁਮਾ ਬੈਗ ਲੈ ਕੇ ਪੂਰਾ ਕੀਤਾ ਸੀ।

4/6

Sara Ali Khan Photos

ਸਾਰਾ ਅਲੀ ਖ਼ਾਨ ਦੇ ਮੇਕਅੱਪ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਅੰਬਾਨੀ ਫੈਮਿਲੀ ਫੰਕਸ਼ਨ ਲਈ ਬਰਾਊਨ ਸ਼ੇਡ ਦਾ ਗਲੋਇੰਡ ਮੇਕਅੱਪ ਕੈਰੀ ਕੀਤਾ ਸੀ। ਨਾਲ ਹੀ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਵਿਚਾਲਿਓਂ ਪਾਰਟਿਸ਼ਨ ਕਰਕੇ ਵੇਵੀ ਲੁੱਕ ਵਿੱਚ ਪਿੱਛੇ ਵਾਲੇ ਪਾਸੇ ਹਾਈ ਟਾਈ ਕੀਤਾ ਸੀ।

5/6

Sara Ali Khan Photos

ਸਾਰਾ ਅਲੀ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਖਰੀ ਵਾਰ ਏ ਵਤਨ ਮੇਰੇ ਵਤਨ ਫਿਲਮ ਵਿੱਚ ਦਿਖਾਈ ਦਿੱਤੀ ਸੀ। ਏ ਵਤਨ ਮੇਰੇ ਵਤਨ ਤੋਂ ਪਹਿਲਾਂ ਸਾਰਾ ਨੇ ਮਰਡਰ ਮੁਬਾਰਕ ਵਿੱਚ ਆਪਣੀ ਅਦਾਕਾਰੀ ਤੋਂ ਪ੍ਰਭਾਵਿਤ ਕੀਤਾ ਸੀ। ਸਾਰਾ ਦੀਆਂ ਦੋਵੇਂ ਆਖਰੀ ਫਿਲਮਾਂ ਵਿੱਚ ਇਕ ਹੀ ਮਹੀਨੇ ਵਿੱਚ ਓਟੀਟੀ ਪਲੇਟਫਾਰਮ ਉਤੇ ਆਈ ਸੀ।

6/6

Sara Ali Khan Photos

ਅਨੰਤ-ਰਾਧਿਕਾ ਦੇ ਸ਼ੁਭ ਆਸ਼ੀਵਾਦ ਸੈਰੇਮਨੀ ਵਿੱਚ ਸਾਰਾ ਅਲੀ ਖ਼ਾਨ ਆਪਣੇ ਭਰਾ ਇਬਰਾਹਿਮ ਅਲੀ ਖ਼ਾਨ ਦੇ ਨਾਲ ਜਮ ਕੇ ਪੋਜ਼ ਦਿੱਤੇ। ਅਦਾਕਾਰਾ ਨੇ ਸਟਾਈਲ ਅਤੇ ਸਮਾਈਲ ਦਾ ਜਲਵਾ ਦਿਖਾਇਆ ਤਾਂ ਇਬਰਾਹਿਮ ਨੇ ਆਫ ਵਾਈਟ ਬੰਦ ਗਲਾ ਸ਼ੇਰਵਾਨੀ ਵਿੱਚ ਆਪਣਾ ਡੈਸ਼ਿੰਗ ਲੁੱਕ ਫਲੌਂਟ ਕੀਤਾ।

ZEENEWS TRENDING STORIES

By continuing to use the site, you agree to the use of cookies. You can find out more by Tapping this link