Salman Khan News: `35 ਸਾਲ 35 ਦਿਨ ਵਾਂਗ ਲੱਗਦੇ...`, ਸਲਮਾਨ ਖਾਨ ਨੇ ਵੀਡੀਓ ਸਾਂਝਾ ਕਰ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੰਦੇਸ਼

Salman Khan 35 years in Bollywood industry: ਅਭਿਨੇਤਾ ਸਲਮਾਨ ਖਾਨ ਨੇ ਹਿੰਦੀ ਸਿਨੇਮਾ ਵਿੱਚ 35 ਸਾਲ ਪੂਰੇ ਕਰ ਲਏ ਹਨ ਅਤੇ ਉਨ੍ਹਾਂ ਦੀ ਸਲਮਾਨ ਖਾਨ ਫਿਲਮਸ ਨੇ ਬਾਲੀਵੁੱਡ ਵਿੱਚ ਉਨ੍ਹਾਂ ਦੇ ਲੰਬੇ ਸਫ਼ਰ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ `ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

रिया बावा Aug 27, 2023, 09:04 AM IST
1/6

Salman Khan 35 years in Bollywood industry

ਅਭਿਨੇਤਾ ਸਲਮਾਨ ਖਾਨ ਨੂੰ ਹਿੰਦੀ ਸਿਨੇਮਾ ਵਿੱਚ 35 ਸਾਲ ਪੂਰੇ ਹੋ ਗਏ ਹਨ। ਸੁਪਰਸਟਾਰ ਇੱਕ ਸਫਲ ਨਿਰਮਾਤਾ ਵੀ ਬਣ ਚੁੱਕੇ ਹਨ ਅਤੇ ਸਾਲ 2011 ਵਿੱਚ 'ਸਲਮਾਨ ਖਾਨ ਫਿਲਮਜ਼' ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ 'ਚਿੱਲਰ ਪਾਰਟੀ' ਵਰਗੀਆਂ ਫਿਲਮਾਂ ਕੀਤੀਆਂ। ਮੈਗਾ-ਬਲਾਕਬਸਟਰ 'ਬਜਰੰਗੀ ਭਾਈਜਾਨ', ਜਿਸ ਨੇ ਨਾ ਸਿਰਫ ਬਾਕਸ ਆਫਿਸ ਗੇਮ ਜਿੱਤੀ ਬਲਕਿ ਉਸ ਨੂੰ ਕਈ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਹਾਸਲ ਕੀਤੀ।

2/6

Salman Khan 35 years in Bollywood industry

ਇੰਡਸਟਰੀ ਵਿੱਚ ਆਪਣੇ 35 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ, ਬਾਲੀਵੁੱਡ ਵਿੱਚ ਉਨ੍ਹਾਂ ਦੇ ਲੰਬੇ ਸਫ਼ਰ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

        View this post on Instagram                      

A post shared by Salman Khan (@beingsalmankhan)

3/6

Salman Khan 35 years in Bollywood industry

ਇੰਸਟਾਗ੍ਰਾਮ 'ਤੇ ਕੈਪਸ਼ਨ ਦੇ ਨਾਲ ਇੱਕ ਛੋਟੀ ਕਲਿੱਪ ਸਾਂਝੀ ਕੀਤੀ ਅਤੇ "ਸਲਮਾਨ ਖਾਨ ਦੇ ਸਿਨੇਮਾ ਦੇ ਨਾਲ ਰੋਮਾਂਸ ਦੇ 35 ਸਾਲ, ਇੱਕ ਐਕਸ਼ਨ ਨਾਲ ਭਰਪੂਰ ਯਾਤਰਾ ਅਤੇ ਇੱਕ ਵਿਰਾਸਤ ਜੋ ਜਾਰੀ ਰਹੇਗੀ #35YearsOfSalmanKhanReign."

4/6

Salman Khan 35 years in Bollywood industry

ਅਭਿਨੇਤਾ ਸਲਮਾਨ ਖਾਨ ਹਿੰਦੀ ਸਿਨੇਮਾ ਵਿੱਚ ਬਹੁਤ ਫ਼ਿਲਮਾਂ ਕੀਤੀਆਂ ਹਨ ਜਿਵੇਂ 'ਪਿਆਰ ਕਿਆ ਤੋ ਡਰਨਾ ਕਿਆ', 'ਵਾਂਟੇਡ', 'ਦਬੰਗ', 'ਸੁਲਤਾਨ', 'ਬਾਡੀਗਾਰਡ' ਅਤੇ 'ਟਾਈਗਰ' ਵਰਗੀਆਂ ਕੁਝ ਸਭ ਤੋਂ ਮਸ਼ਹੂਰ ਫਿਲਮਾਂ ਹਨ। ਉਸ ਦੇ ਸਭ ਤੋਂ ਮਸ਼ਹੂਰ ਡਾਇਲਾਗ ਅਤੇ ਕਲਿੱਪਸ ਵੀ ਇਸ ਵੀਡੀਓ ਵਿੱਚ ਨਜ਼ਰ ਆ ਰਹੇ ਹਨ।

5/6

Salman Khan 35 years in Bollywood industry

ਸਲਮਾਨ ਖਾਨ ਨੂੰ ਇੰਡਸਟਰੀ 'ਚ 'ਦਬੰਗ' ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ। ਫ਼ਿਲਮਾਂ ਵਿੱਚ ਉਸ ਦੇ ਦਮਦਾਰ ਡਾਇਲਾਗ ਕੁਝ ਹੋਰ ਹੀ ਸਨ।

6/6

Salman Khan 35 years in Bollywood industry

ਸਾਲ 1988 'ਚ ਸਲਮਾਨ ਖਾਨ ਨੇ ਫਿਲਮ 'ਬੀਵੀ ਹੋ ਤੋਂ ਐਸੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ 35 ਸਾਲ ਬਾਅਦ ਵੀ ਭਾਈਜਾਨ ਦਾ ਸੁਹਜ ਘੱਟ ਨਹੀਂ ਹੋਇਆ ਹੈ। ਹਾਲ ਹੀ ਵਿੱਚ, ਅਦਾਕਾਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link