Bollywood Actress Fashion Sense: ਬਾਲੀਵੁੱਡ ਅਭਿਨੇਤਰੀਆਂ ਦਾ ਫੈਸ਼ਨ ਤੇ ਪਹਿਰਾਵੇ ਦੀ ਕੀਮਤ ਬਣੀ ਖਿੱਚ ਦਾ ਕੇਂਦਰ
ਬਾਲੀਵੁੱਡ ਅਭਿਨੇਤਰੀਆਂ ਦਾ ਫੈਸ਼ਨ ਸੈਂਸ ਬਹੁਤ ਹੀ ਕੂਲ ਤੇ ਖੂਬਸੂਰਤ ਹੁੰਦਾ ਹੈ। ਨੌਜਵਾਨ ਪੀੜ੍ਹੀ ਵਿੱਚ ਇਨ੍ਹਾਂ ਦੇ ਆਉਟਫਿਟਸ ਤੇ ਇਨ੍ਹਾਂ ਦੀ ਕੀਮਤ ਜਾਨਣ ਬਾਰੇ ਜਾਨਣ ਦੀ ਬਹੁਤ ਉਤਸੁਕਤਾ ਹੁੰਦੀ ਹੈ। ਲੜਕੀਆਂ ਇਨ੍ਹਾਂ ਅਭਿਨੇਤਰੀਆਂ ਨੂੰ ਵੇਖਣਾ ਕਾਫੀ ਪਸੰਦ ਕਰਦੀਆਂ ਹਨ ਕਿਉਂਕਿ ਕਿਸੇ ਵੀ ਨਵੇਂ ਫੈਸ਼ਨ ਦਾ ਦੌਰ ਜ਼ਿਆਦਾਤਰ ਅਭਿਨ
ਆਲੀਆ ਭੱਟ ਨੂੰ ਮੁੰਬਈ ਹਵਾਈ ਅੱਡੇ ਉਤੇ ਕਲਾਸਿਕ ਡੈਨਿਮ ਡਰੀਮ ਫਿੱਟ ਤੇ 3.68 ਲੱਖ ਰੁਪਏ Gucci ਬੈਗ ਨਾਲ ਦੇਖਿਆ ਗਿਆ ਜੋ ਕਿ ਬਹੁਤ ਹੀ ਕੂਲ ਲੱਗ ਰਿਹਾ ਸੀ। ਉਸ ਦੀ ਆਉਟਫਿਟ ਦੀ ਹਰ ਚੀਜ਼ ਉਸ ਦੀ ਲੁਕ ਨੂੰ ਵੱਖਰਾ ਤੇ ਖਾਸ ਬਣਾਉਂਦੀ ਹੈ। ਅਦਾਕਾਰਾ ਨੂੰ ਟ੍ਰੇਂਡਿੰਗ ਚਿੱਟੀ Oversized t-shirt ਅਤੇ Baggy Denim ਜੀਨ ਤੇ ਜੈਕਟ ਵਿੱਚ ਦੇਖਿਆ ਗਿਆ।
ਪਰਿਣੀਤੀ ਚੋਪੜਾ ਨੇ ਆਪਣੇ ਆਲ-ਬਲੈਕ ਕੱਪੜਿਆਂ ਦੇ ਨਾਲ 1.88 ਲੱਖ ਰੁਪਏ ਦੇ Louis Vuitton's Multi-Pochette bag ਵਿੱਚ ਜਲਵਾ ਬਿਖੇਰਿਆ। ਉਸ ਨੇ ਬਲੈਕ ਸਵੈਟਰ ਪਾਇਆ ਸੀ ਜੋ ਕਿ ਉਨ ਨਾਲ ਬਣਾਇਆ ਗਿਆ ਹੈ। ਸਵੈਟਰ ਨਾਲ ਉਸ ਨੇ both side slit skirt ਸਟਾਇਲ ਕੀਤੀ ਸੀ।
ਕ੍ਰਿਤੀ ਸੈਨਨ ਨੇ ਆਪਣੇ ਪਰਿਵਾਰ ਨਾਲ ਆਦਿਪੁਰਸ਼ ਸਕ੍ਰੀਨਿੰਗ ਨਾਈਟ ਲਈ ਸਾੜੀ ਪਹਿਨੀ ਸੀ। ਕ੍ਰਿਤੀ ਸੈਨਨ ਦੀ 1.14 ਲੱਖ ਰੁਪਏ ਦੀ ਤਰੁਣ ਤਾਹਿਲਿਆਨੀ ਆਰਗੇਨਜ਼ਾ ਸਾੜੀ ਕਾਫੀ ਆਕਰਸ਼ਕ ਲੱਗ ਰਹੀ ਸੀ ਜੋ ਕਿ ਰਵਾਇਤੀ ਸਮਾਗਮਾਂ ਲਈ ਪਰਫੈਕਟ ਹੈ।
ਦੀਪਿਕਾ ਪਾਦੁਕੋਣ ਨੇ ਹਾਲ ਹੀ ਵਿੱਚ Louis Vuitton ਬੈਗ ਜੋ ਕਿ 2.35 ਲੱਖ ਰੁਪਏ ਦਾ ਹੈ, ਨਾਲ ਇੱਕ ਸ਼ਾਨਦਾਰ ਬਲੈਕ ਐਂਡ ਵਾਇਟ ਪਹਿਰਾਵੇ ਵਿੱਚ ਇੰਸਟਾਗ੍ਰਾਮ 'ਤੇ ਫੋਟੋਆਂ ਅਪਲੋਡ ਕੀਤੀਆਂ ਹਨ। ਦੀਪਿਕਾ ਪਾਦੁਕੋਣ the crowned diva of bollywood, ਹਮੇਸ਼ਾ ਤੋਂ ਹੀ ਫੈਸ਼ਨ ਆਈਕਨ ਰਹੀ ਹੈ।