Bollywood Karwa Chauth: ਬਾਲੀਵੁੱਡ ਦੀਆਂ ਅਭਿਨੇਤਰੀਆਂ ਨੇ ਵੱਖਰੇ ਅੰਦਾਜ਼ `ਚ ਮਨਾਇਆ ਕਰਵਾ ਚੌਥ; ਸ਼ੇਅਰ ਕੀਤੀਆਂ ਤਸਵੀਰਾਂ

ਇਸ ਵਾਰ ਕਰਵਾਚੌਥ ਨਾ ਸਿਰਫ ਆਮ ਔਰਤਾਂ ਨੇ ਰੱਖਿਆ ਬਲਕਿ ਬਾਲੀਵੁੱਡ ਦੀਆਂ ਖੂਬਸੂਰਤ ਹੀਰੋਇਨਾਂ ਨੇ ਵੀ ਆਪਣੇ- ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖਿਆ। ਕੈਟਰੀਨਾ ਕੈਫ, ਪ੍ਰਿਅੰਕਾ ਚੋਪੜਾ, ਪਰਿਣੀਤੀ ਚੋਪੜਾ ਤੋਂ ਲੈ ਕੇ ਰਕੁਲਪ੍ਰੀਤ ਅਤੇ ਸੋਨਾਕਸ਼ੀ ਸਿਨਹਾ ਤੱਕ ਨੇ ਆਪਣੇ ਜੀਵਨਸਾਥੀ ਦੀ ਲੰਬੀ ਉਮਰ ਲਈ ਵਰਤ ਰੱਖਿਆ।

ਰਵਿੰਦਰ ਸਿੰਘ Mon, 21 Oct 2024-1:12 pm,
1/6

Parineeti Chopra

ਪਰਿਣੀਤੀ ਚੋਪੜਾ ਨੇ ਇਸ ਵਾਰ ਆਪਣਾ ਕਰਵਾ ਚੌਥ ਆਪਣੇ ਪਤੀ ਰਾਘਵ ਚੱਢਾ ਬੇਹੱਦ ਖਾਸ ਤਰੀਕੇ ਨਾਲ ਮਨਾਇਆ ਉਹ ਤਸਵੀਰ ਵਿੱਚ ਆਪਣੇ ਪਤੀ ਨਾਲ ਮਸਤੀ-ਮਜ਼ਾਕ ਕਰਦੀ ਨਜ਼ਰ ਆਈ। ਪਰੀ ਗੁਲਾਬੀ ਰੰਗ ਦੀ ਡਰੈੱਸ ਵਿੱਚ ਬੇਹੱਦ ਸੁੰਦਰ ਲੱਗ ਰਹੀ ਸੀ।

2/6

Priyanka Chopra

ਸੱਤ ਸਮੁੰਦਰ ਪਾਰ ਬੈਠੀ ਪ੍ਰਿਅੰਕਾ ਨੇ ਵੀ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰਖਿਆ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਉਹ ਆਪਣੇ ਭਾਰਤ ਦੀ ਸੰਸਕ੍ਰਿਤੀ ਨੂੰ ਨਹੀਂ ਭੁੱਲੀ। ਤਸਵੀਰ ਵਿੱਚ ਨਿਕ ਪ੍ਰਿਅੰਕਾ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਲਾ ਰਿਹਾ ਪ੍ਰਿਅੰਕਾ ਲਾਲ ਆਊਟਫਿਟ ਵਿੱਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

3/6

Katrina Kaif

ਕੈਟਰੀਨਾ ਕੈਫ ਵਿਕੀ ਕੌਸ਼ਲ ਤੇ ਉਸਦੇ ਪਰਿਵਾਰ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਈ ਜਿਸ ਵਿੱਚ ਕਟਰੀਨਾ ਆਪਣੀ ਸੱਸ ਨਾਲ ਆਪਣਾ ਪਿਆਰ ਭਰਿਆ ਮੈਸੰਜ ਸੋਸ਼ਲ ਮੀਡੀਆ ਵਿੱਚ ਆਪਣੇ ਫੈਨਸ ਨਾਲ ਸ਼ੇਅਰ ਕੀਤਾ। ਉਹ ਗੁਲਾਬੀ ਰੰਗ ਦੀ ਸਾੜੀ ਵਿੱਚ ਕਾਫੀ ਸੁੰਦਰ ਲੱਗ ਰਹੀ ਸੀ।

4/6

Rakulpreet

ਰਕੁਲਪ੍ਰੀਤ ਇਸ ਵਾਰ ਆਪਣਾ ਪਹਿਲਾ ਕਰਵਾ ਚੌਥ ਆਪਣੇ ਪਤੀ ਨਾਲ ਮਨਾਉਂਦੀ ਨਜ਼ਰ ਆਈ ਜਿਸ ਵਿੱਚ ਉਹ ਲਾਲ ਰੰਗ ਦੀ ਡਰੈਸ ਵਿੱਚ ਬਹੁਤ ਹੀ ਖਾਸ ਅਤੇ ਸੁੰਦਰ ਲੱਗ ਰਹੀ ਸੀ। ਰਕੁਲਪ੍ਰੀਤ ਦੇ ਫੈਨਸ ਨੇ ਪਹਿਲੇ ਕਰਵਾ ਚੌਥ ਦੀ ਵਧਾਈ ਦਿੰਦੇ ਹੋਏ ਤਸਵੀਰ ਨੂੰ ਬਹੁਤ ਹੀ ਪਸੰਦ ਕੀਤਾ।

5/6

kiara advani

ਕਿਆਰਾ ਅਡਵਾਨੀ ਨੇ ਆਪਣੇ ਪਤੀ ਸਿਧਾਰਥ ਮਲਹੋਤਰਾ ਲਈ ਖਾਸ ਮਹਿੰਦੀ ਲਗਾ ਕੇ ਫੋਟੋ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ।

6/6

Sonakshi Sinha

ਇਸ ਸਾਲ ਜੂਨ ਵਿੱਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਉਣ ਵਾਲੀ ਸੋਨਾਕਸ਼ੀ ਸਿਨਹਾ ਨੇ ਵੀ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਜ਼ਹੀਰ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾਲ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ, ਜਿਸ 'ਤੇ ਸਿੰਦੂਰ ਲਗਾਇਆ ਹੋਇਆ ਹੈ ਅਤੇ ਗਲੇ 'ਚ ਮੰਗਲਸੂਤਰ ਪਾਇਆ ਹੋਇਆ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link