Diljit Dosanjh Photos: ਦਿਲਜੀਤ ਦੋਸਾਂਝ ਦੇ ਇਸ ਲੁੱਕ ਨੇ ਕੀਲੇ ਫੈਨਜ਼, ਵੇਖੋ ਖ਼ੂਬਸੂਰਤ ਫੋਟੋਆਂ
ਦਿਲਜੀਤ ਦੋਸਾਂਝ ਪੰਜਾਬੀ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾ ਸਿਰਫ਼ ਪੰਜਾਬ 'ਚ ਸਗੋਂ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਕਰੋੜਾਂ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਹਿੱਟ ਗੀਤਾਂ ਤੇ ਕਾਮੇਡੀ ਲਈ ਮਸ਼ਹੂਰ ਹਨ। ਦਿਲਜੀਤ ਦੋਸਾਂਝ ਹਾਲ ਹੀ ਵਿੱਚ ਜਾਮਨਗਰ ਵਿੱਚ ਅਨੰਤ-ਰਾਧਿਕਾ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਜੋਰਦਾਰ ਸਟੇਜ ਸ਼ੋਅ ਕੀਤਾ ਸੀ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸਨੇ ਫੈਨਸ ਦਾ ਦਿਲ ਜਿੱਤ ਲਿਆ ਹੈ।
ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਦਿਲਜੀਤ ਦੋਸਾਂਝ ਯਮੁਨਾ ਘਾਟ ਦੇ ਨੇੜ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਦੀ ਲੁੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਦਾਕਾਰ ਨੇ ਬਲੈਕ ਰੰਗ ਦਾ ਕੁਰਤਾ ਅਤੇ ਵਾਈਟ ਰੰਗ ਦੀ ਪੱਗ ਬੰਨ੍ਹੀ ਹੋਈ ਹੈ।
ਦਿਲਜੀਤ ਦੋਸਾਂਝ ਆਪਣੇ ਫੈਸ਼ਨ ਅਤੇ ਲਗਜ਼ਰੀ ਬ੍ਰਾਂਡਾਂ ਲਈ ਪਿਆਰ ਲਈ ਮਸ਼ਹੂਰ ਹਨ ਅਤੇ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਫੋਟੋਆਂ ਵਿੱਚ ਦਿਲਜੀਤ ਦੋਸਾਂਝ ਨੇ ਲਗਜ਼ਰੀ ਕੜਾ ਪਾਇਆ ਹੋਇਆ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਦਿਲਜੀਤ ਦੋਸਾਂਝ ਇਸ ਯਮੁਨਾ ਘਾਟ ਵਿੱਚ ਸਕੂਨ ਨਾਲ ਬੈਠੇ ਦਿਖਾਈ ਦਿੱਤੇ ਹਨ ਅਤੇ ਇਸ ਤੋਂ ਬਾਅਦ ਚਿੜਿਆਂ ਨੂੰ ਦਾਨਾ ਦਿੰਦੇ ਨਜ਼ਰ ਆ ਰਹੇ ਹਨ।