Gurpreet Ghuggi Birthday: ਗੁਰਪ੍ਰੀਤ ਘੁੱਗੀ ਦਾ ਅੱਜ ਜਨਮਦਿਨ, ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
Gurpreet Ghuggi Birthday: ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਹਨ। ਉਹਨਾਂ ਨੇ ਮਨੋਰੰਜਨ ਜਗਤ ਵਿੱਚ 14 ਸਾਲ ਤੋਂ ਵੱਧ ਸਮਾਂ ਬਿਤਾਏ ਹਨ ਅਤੇ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਗੁਰਪ੍ਰੀਤ ਘੁੱਗੀ ਅੱਜ ਆਪਣਾ 53 ਵਾਂ ਜਨਮਦਿਨ ਮਨਾ ਰਹੇ ਹਨ। ਆਓ ਉਸਦੀ ਜ਼ਿੰਦਗੀ `ਬਾਰੇ ਕੁਝ ਖ਼ਾਸ ਗੱਲਾਂ ਜਾਂਦੇ ਹਾਂ।
ਘੁੱਗੀ ਸਿਰਫ਼ ਸਟੇਜ ਦਾ ਨਾਂ
ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਹਨ। ਘੁੱਗੀ ਉਨ੍ਹਾਂ ਦਾ ਸਿਰਫ਼ ਸਟੇਜ ਦਾ ਨਾਂ ਹੈ ਜੋ ਅਦਾਕਾਰ ਵਰਤਦੇ ਹਨ। ਇਹ ਨਾਂਅ ਉਨ੍ਹਾਂ ਨੂੰ ਕਾਮੇਡੀਅਨ ਬਲਵਿੰਦਰ ਵਿੱਕੀ ਨੇ ਦਿੱਤਾ ਸੀ। ਗੁਰਪ੍ਰੀਤ ਘੁੱਗੀ ਅੱਜ ਆਪਣਾ 53 ਵਾਂ ਜਨਮਦਿਨ ਮਨਾ ਰਹੇ ਹਨ।
ਨਿੱਜੀ ਜ਼ਿੰਦਗੀ
ਉਨ੍ਹਾਂ ਦਾ ਜਨਮ 19 ਜੁਲਾਈ 1971 ਨੂੰ ਗੁਰਦਾਸਪੁਰ 'ਚ ਹੋਇਆ ਸੀ। ਪਾਲੀਵੁੱਡ ਦੇ ਦੂਜੇ ਲੀਡ ਅਦਾਕਾਰਾਂ ਦੇ ਉਲਟ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਹਨ। ਇਸ ਤਰ੍ਹਾਂ ਉਨ੍ਹਾਂ ਦੀ ਨਿੱਜੀ ਜਿੰਦਗੀ ਵਿੱਚ ਇੱਕ ਝਾਤ ਮਾਰਨਾ ਥੋੜਾ ਮੁਸ਼ਕਲ ਹੈ।
ਕਮੇਡੀਅਨ ਬਣਨ ਤੋਂ ਪਹਿਲਾਂ ਥੀਏਟਰ ਆਰਟਿਸਟ
ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਮੇਡੀਅਨ ਬਣਨ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਥੀਏਟਰ ਆਰਟਿਸਟ ਸੀ। ਉਨ੍ਹਾਂ ਨੇ 1990 `ਚ ਥੀਏਟਰ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ।
ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਨਾਲ ਕੀਤੀ ਸੀ
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਨਾਲ ਕੀਤੀ ਸੀ। ਗੁਰਪ੍ਰੀਤ ਨੇ ਜਲੰਧਰ ਵਿੱਚ ਛੋਟੇ ਪਰਦੇ ਰਾਹੀਂ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕੀਤੀ। ਹੌਲੀ-ਹੌਲੀ ਉਸਨੇ ਹੋਰ ਟੈਲੀਵਿਜ਼ਨ ਸ਼ੋਅ ਅਤੇ ਕਾਮੇਡੀ ਐਕਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਇੱਕ ਪ੍ਰਸਿੱਧ ਟੈਲੀਵਿਜ਼ਨ ਕਾਮੇਡੀ ਚੈਲੇਂਜ ਸ਼ੋਅ ਰਾਹੀਂ ਪ੍ਰਸਿੱਧੀ ਤੱਕ ਪਹੁੰਚਿਆ। ਇਸ ਤੋਂ ਬਾਅਦ ਉਸ ਨੂੰ ਬਾਲੀਵੁੱਡ ਅਤੇ ਪਾਲੀਵੁੱਡ ਤੋਂ ਆਫਰ ਆਉਣ ਲੱਗੇ।
ਪੰਜਾਬੀ ਫਿਲਮਾਂ
ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮ ਜੀ ਆਇਆਂ ਤੋਂ ਸ਼ੁਰੂਆਤ ਕੀਤੀ ਅਤੇ ਫਿਰ 'ਆ ਗਏ ਮੁੰਡੇ ਯੂਕੇ ਦੇ', 'ਕੈਰੀ ਓਨ ਜੱਟਾ', 'ਹੈਪੀ ਗੋ ਲੱਕੀ', 'ਮੇਰਾ ਪਿੰਡ' ਅੰਬਰਸਰੀਆ ਆਦਿ ਫ਼ਿਲਮਾਂ ਵਿਚ ਨਜ਼ਰ ਆਏ।
ਬਾਲੀਵੁੱਡ ਵਿੱਚ ਕਦਮ
ਘੁੱਗੀ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ਼ ਦੀ ਫ਼ਿਲਮ ਹਮਕੋ ਦੀਵਾਨਾ ਕਰ ਗਏ 'ਚ ਅਕਸ਼ੇ ਕੁਮਾਰ ਦੇ ਦੋਸਤ ਦੇ ਕਿਰਦਾਰ 'ਚ ਨਜ਼ਰ ਆਏ। ਇਸ ਤੋਂ ਬਾਅਦ ਉਹ ਅਕਸ਼ੇ ਕੁਮਾਰ ਨਾਲ ਨਮਸਤੇ ਲੰਡਨ ਫ਼ਿਲਮ `ਚ ਵੀ ਐਕਟਿੰਗ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਘੁੱਗੀ ਰੇਸ, ਸਿੰਘ ਇਜ਼ ਕਿੰਗ, ਏਕ ਦ ਪਾਵਰ ਆਫ਼ ਵਨ ਵਰਗੀਆਂ ਫ਼ਿਲਮਾਂ `ਚ ਵੀ ਨਜ਼ਰ ਆਏ।
ਰਾਜਨੀਤੀ ਚ ਕਦਮ ਰੱਖਿਆ
ਘੁੱਗੀ ਨੇ ਸਾਲ 2014 'ਚ ਰਾਜਨੀਤੀ 'ਚ ਕਦਮ ਰੱਖਿਆ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 2016 ਦੇ ਅੱਧ ਵਿੱਚ ਉਹ ਸੂਬਾ ਪਾਰਟੀ ਕਨਵੀਨਰ ਬਣੇ। ਅਜਿਹੀਆਂ ਅਫਵਾਹਾਂ ਚੱਲ ਰਹੀਆਂ ਸਨ ਕਿ ਉਹ ਕਿਸੇ ਹੋਰ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਅਤੇ ਇਸ ਸਥਿਤੀ ਵਿੱਚ, ਉਨ੍ਹਾਂ ਦੇ 'ਆਪ' ਦਾ ਹਿੱਸਾ ਬਣਨ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ 2017 'ਚ ਜਦੋਂ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਸੀ ਤਾਂ ਗੁਰਪ੍ਰੀਤ ਨੇ 'ਆਪ' ਛੱਡ ਦਿੱਤੀ ਸੀ।