Amrinder Gill Birthday: ਮਸ਼ਹੂਰ ਗਾਇਕ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ, ਜਾਣੋ ਅਦਾਕਾਰ ਦੀਆਂ ਫ਼ਿਲਮਾਂ ਤੇ ਫੇਮਸ ਗੀਤ
ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ `ਤੇ ਅਦਾਕਾਰ ਹਨ ਜਿਨ੍ਹਾਂ ਨੇ ਆਪਣੀ ਫ਼ਿਲਮਾਂ `ਤੇ ਗਾਣੇ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਹੈ।
ਅਮਰਿੰਦਰ ਗਿੱਲ ਦਾ ਜਨਮਦਿਨ
ਅਮਰਿੰਦਰ ਗਿੱਲ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਅਮਰਿੰਦਰ ਗਿੱਲ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਕੋਈ ਵੀ ਹੇਟਰ ਨਹੀਂ ਹੈ। ਅਮਰਿੰਦਰ ਗਿੱਲ ਨੂੰ ਹਰ ਕੋਈ ਪਸੰਦ ਕਰਦਾ ਹੈ।
ਅਮਰਿੰਦਰ ਗਿੱਲ ਬਾਰੇ ਜਾਣਕਾਰੀ
ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਖਾਲਸਾ ਕਾਲਜ ਤੋਂ ਕੀਤੀ 'ਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਮਾਸਟਰ ਦੀ ਪੜਾਈ ਕੀਤੀ ਹੈ।
ਅਮਰਿੰਦਰ ਗਿੱਲ ਦੇ ਮਸ਼ਹੂਰ ਗਾਣੇ
ਫ਼ਿਲਮਾਂ ਤੋਂ ਇਲਾਵਾ ਅਮਰਿੰਦਰ ਗਿੱਲ ਨੇ ਆਪਣੀ ਗੀਤਾਂ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ। ਸਿੰਗਰ ਅਮਰਿੰਦਰ ਗਿਲ ਨੇ 'ਸੋਚਾਂ ਵਿਚ ਤੂੰ ', 'ਮੇਰਾ ਦੀਵਾਨਾਪਣ', ਕੀ ਸਮਝਾਈਏ, ਸੁਪਣਾ, ਪਿਆਰ ਤੇਰੇ ਦਾ ਅਸਰ ਆਦਿ ਵਰਗੇ ਮੁਸ਼ਹੂਰ ਗੀਤ ਗਏ ਹਨ।
ਅਮਰਿੰਦਰ ਗਿੱਲ ਦਾ ਫ਼ਿਲਮੀ ਕਰਿਅਰ
ਅਮਰਿੰਦਰ ਗਿੱਲ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਉਹਨਾਂ ਨੇ 2009 ਵਿਚ ਆਈ ਫ਼ਿਲਮ 'ਮੁੰਡੇ ਯੂਕੇ ਦੇ 'ਤੋਂ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ 'ਤੇ ਫ਼ਿਲਮ 'ਅੰਗਰੇਜ਼' ਤੋਂ ਮਸ਼ਹੂਰ ਹੋਏ। ਇਸ ਤੋਂ ਇਲਾਵਾ ਉਹਨਾਂ ਨੇ 'ਚੱਲ ਮੇਰਾ ਪੁੱਤ', 'ਟੌਰ ਮਿੱਤਰਾਂ ਦੀ', 'ਲਵ ਪੰਜਾਬ', 'ਲਹੌਰੀਏ', ਗੋਰਿਆਂ ਨੂੰ ਦਫਾ ਕਰੋ, ਬੰਬੂਕਾਟ ਆਦਿ ਵਰਗੀਆਂ ਹਿੱਟ ਫ਼ਿਲਮਾਂ ਵਿਚ ਨਜ਼ਰ ਆਏ ਹਨ ।
ਭੰਗੜੇ ਦੇ ਸ਼ੌਕੀਨ
ਅਮਰਿੰਦਰ ਗਿੱਲ ਭੰਗੜੇ ਦੇ ਵੀ ਬਹੁਤ ਸ਼ੌਕੀਨ ਹਨ ਉਨ੍ਹਾਂ ਨੇ ਭੰਗੜੇ ਦੀਆਂ ਕਈਆਂ ਪ੍ਰਤਿਯੋਗਿਤਾਵਾਂ ‘ਚ ਵੀ ਹਿੱਸਾ ਲਿਆ ਹੈ। ਉਨ੍ਹਾਂ ਨੇ ਫਿਲਮ 'ਅਸ਼ਕੇ' ਵਿਚ ਵੀ ਕੰਮ ਕੀਤਾ ਜੋ ਕਿ ਭੰਗੜੇ ਤੇ ਆਧਾਰਿਤ ਸੀ। ਇਸ ਫਿਲਮ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।
ਪ੍ਰਾਈਵੇਟ ਲਾਈਫ ਨਿਜੀ ਰੱਖਣਾ ਪਸੰਦ
ਅਮਰਿੰਦਰ ਗਿੱਲ ਅਜਿਹੇ ਕਲਾਕਾਰ ਹਨ ਜੋ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਸ ਲਈ ਉਹ ਸੋਸ਼ਲ ਮੀਡਿਆ ਉੱਤੇ ਜਿਆਦਾ ਐਕਟਿਵ ਨਹੀਂ ਹਨ।