Deepika Padukone Birthday: ਦੀਪਿਕਾ ਪਾਦੂਕੋਣ ਨੇ ਐਕਟਿੰਗ ਲਈ ਛੱਡ ਦਿੱਤੀ ਸੀ ਪੜ੍ਹਾਈ, ਜਾਣੋ ਮਾਡਲ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ (Deepika Padukone Birthday Special)ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਤੋਂ ਸ਼ੁਰੂਆਤ ਕਰਕੇ ਦੀਪਿਕਾ ਨੇ ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਦੀਪਿਕਾ ਪਾਦੁਕੋਣ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਦੀਪਿਕਾ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਉਸ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ ਤੱਕ ਖਾਸ ਮੁਕਾਮ ਹਾਸਲ ਕੀਤਾ ਹੈ।
9 ਸਾਲ ਦੀ ਉਮਰ ਵਿੱਚ ਕਰੀਅਰ ਦੀ ਸ਼ੁਰੂਆਤ
ਦੀਪਿਕਾ ਪਾਦੁਕੋਣ ਦਾ ਜਨਮ 5 ਜਨਵਰੀ 1986 ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਹੋਇਆ ਸੀ। ਉਸਦੇ ਪਿਤਾ ਪ੍ਰਕਾਸ਼ ਪਾਦੂਕੋਣ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਸਨ, ਜਦੋਂ ਕਿ ਉਸਦੀ ਮਾਂ ਉੱਜਵਲਾ ਪਾਦੁਕੋਣ ਇੱਕ ਟਰੈਵਲ ਏਜੰਟ ਸੀ। ਦੀਪਿਕਾ ਨੇ ਸਿਰਫ ਨੌਂ ਸਾਲ ਦੀ ਉਮਰ ਵਿੱਚ ਮਾਡਲਿੰਗ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਐਡ ਫਿਲਮਾਂ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ।
ਮਾਡਲਿੰਗ ਤੋਂ ਬਾਅਦ ਕੀਤੀ ਐਕਟਿੰਗ
ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਨੇ ਮਾਡਲਿੰਗ 'ਚ ਕਰੀਅਰ ਬਣਾਉਣ ਲਈ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ। ਮਾਡਲਿੰਗ 'ਚ ਸਫਲਤਾ ਤੋਂ ਬਾਅਦ ਦੀਪਿਕਾ ਨੇ ਐਕਟਿੰਗ ਦੇ ਖੇਤਰ 'ਚ ਐਂਟਰੀ ਕੀਤੀ।
ਪਹਿਲੀ ਫਿਲਮ
ਦੀਪਿਕਾ ਨੂੰ ਆਪਣੀ ਪਹਿਲੀ ਹੀ ਫਿਲਮ 'ਚ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਦੀਪਿਕਾ ਨੇ ਆਪਣੀ ਪਹਿਲੀ ਫਿਲਮ 'ਓਮ ਸ਼ਾਂਤੀ ਓਮ' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸੀ। 'ਓਮ ਸ਼ਾਂਤੀ ਓਮ' ਤੋਂ ਇਲਾਵਾ ਦੀਪਿਕਾ ਨੇ 'ਪਠਾਨ', 'ਜਵਾਨ', 'ਯੇ ਜਵਾਨੀ ਹੈ ਦੀਵਾਨੀ', 'ਚੇਨਈ ਐਕਸਪ੍ਰੈਸ', 'ਬਾਜੀਰਾਵ ਮਸਤਾਨੀ', 'ਪਦਮਾਵਤ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।
ਕੁੱਲ ਜਾਇਦਾਦ
ਫਿਲਮਾਂ ਤੋਂ ਇਲਾਵਾ, ਦੀਪਿਕਾ ਪਾਦੁਕੋਣ ਫਿਲਮ ਪ੍ਰੋਡਕਸ਼ਨ, ਬ੍ਰਾਂਡ ਐਂਡੋਰਸਮੈਂਟਸ ਸਮੇਤ ਕਈ ਕੰਪਨੀਆਂ ਵਿੱਚ ਨਿਵੇਸ਼ ਕਰਕੇ ਬਹੁਤ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੂਕੋਣ ਦੀ ਕੁੱਲ ਜਾਇਦਾਦ 500 ਕਰੋੜ ਰੁਪਏ ਦੇ ਕਰੀਬ ਹੈ।
ਆਉਣ ਵਾਲੀਆਂ ਫਿਲਮਾਂ
ਦੀਪਿਕਾ ਪਾਦੁਕੋਣ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ 25 ਜਨਵਰੀ, 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫਿਲਮ 'ਫਾਈਟਰ' 'ਚ ਰਿਤਿਕ ਰੋਸ਼ਨ ਨਾਲ ਐਕਸ਼ਨ ਕਰਦੀ ਨਜ਼ਰ ਆਵੇਗੀ।
ਨਿੱਜੀ ਜ਼ਿੰਦਗੀ
ਦੀਪਿਕਾ ਦਾ ਵਿਆਹ ਅਭਿਨੇਤਾ ਰਣਵੀਰ ਸਿੰਘ ਨਾਲ ਹੋਇਆ ਹੈ। ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 2018 ਵਿੱਚ ਵਿਆਹ ਕਰ ਲਿਆ ਸੀ।