Gippy Grewal Birthday: ਅੱਜ ਹੈ ਗਿੱਪੀ ਗਰੇਵਾਲ ਦਾ ਜਨਮ ਦਿਨ, ਰਵਨੀਤ ਕੌਰ ਦੇ ਜ਼ਿੰਦਗੀ `ਚ ਆਉਣ ਤੋਂ ਬਾਅਦ ਬਦਲੀ ਕਿਸਮਤ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਅੱਜ ਆਪਣਾ 41 ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਗਿੱਪੀ ਦੇ ਫੈਂਨਸ ਅਤੇ ਰਵਨੀਤ ਗਰੇਵਾਲ ਨੇ ਬੜੇ ਰੋਮਾਂਟਿਕ ਅੰਦਾਜ਼ `ਚ ਜਨਮਦਿਨ ਦੀ ਵਧਾਈ ਦੇ ਰਹੇ ਹਨ।
ਗਿੱਪੀ ਗਰੇਵਾਲ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸਾਲ 2022-23 ਗਿੱਪੀ ਲਈ ਬੇਹੱਦ ਖਾਸ ਰਿਹਾ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਸਫ਼ਲ ਰਹੀਆਂ ਸੀ।
ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ ਅਤੇ ਪੰਜਾਬੀ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਮ ਹੈ। ਦੁਨੀਆ ਭਰ 'ਚ ਕਰੋੜਾਂ ਲੋਕ ਗਿੱਪੀ ਗਰੇਵਾਲ ਦੀ ਗਾਇਕੀ ਦੇ ਦੀਵਾਨੇ ਹਨ।
ਵਿਆਹ ਤੋਂ ਬਾਅਦ ਚਮਕੀ ਕਿਸਮਤ
ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਗਿੱਪੀ ਲਈ ਸ਼ੁਰੂਆਤੀ ਦਿਨ ਆਸਾਨ ਨਹੀਂ ਸਨ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਸਫ਼ਲਤਾ ਹਾਸਲ ਕੀਤੀ। ਗਿੱਪੀ ਗਰੇਵਾਲ ਮੁਤਾਬਕ (Happy Birthday Gippy Grewal) ਵਿਆਹ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਸਫਲਤਾ ਮਿਲੀ।
ਪਰਿਵਾਰ
ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ। ਗਿੱਪੀ ਗਰੇਵਾਲ ਦੇ ਤਿੰਨ ਬੱਚੇ ਹਨ ਅਤੇ ਉਨ੍ਹਾਂ ਦੀਆਂ ਵੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਜ਼ਬਰਦਸਤ ਫ਼ਿਲਮਾਂ ਨਾਲ ਨਾਮ ਕਮਾਇਆ
ਕਰੀਅਰ ਦੀ ਸ਼ੁਰੂਆਤ ਦੌਰਾਨ ਗਿੱਪੀ ਗਰੇਵਾਲ (Gippy grewal) ਹੁਣ ਤੱਕ ਬਹੁਤ ਸਾਰੇ ਗੀਤ ਅਤੇ ਪੰਜਾਬੀ ਇੰਡਸਟਰੀ ਵਿਚ ਬੇਹੱਦ ਜ਼ਬਰਦਸਤ ਫ਼ਿਲਮਾਂ ਵਿਚ ਕੰਮ ਕਰ ਖੂਬ ਨਾਮ ਕਮਾਇਆ ਹੈ।
ਆਵਾਜ਼ ਨਾਲ ਮਿਲੀ ਵੱਖਰੀ ਪਛਾਣ
ਗਿੱਪੀ ਗਰੇਵਾਲ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਨਾਟਕ ਵਿੱਚ ਰੁਚੀ ਸੀ। ਇਸ ਕਾਰਨ ਗਿੱਪੀ ਨੂੰ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ। 12ਵੀਂ ਤੋਂ ਬਾਅਦ ਉਹਨਾਂ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੇ ਮਿਊਜ਼ਿਕ ਟੀਚਰ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਗਿੱਪੀ ਦੀ ਆਵਾਜ਼ ਥੋੜ੍ਹਾ ਪਾਲਿਸ਼ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਆਵਾਜ਼ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕੀਤੀ, ਇਸ ਆਵਾਜ਼ ਨਾਲ ਵੱਖਰੀ ਪਛਾਣ ਮਿਲੀ।
ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਐਲਬਮ 'ਚੱਕ ਲਾਈ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2010 'ਚ ਪੰਜਾਬੀ ਫਿਲਮ 'ਮੇਲ ਕਰਾਦੇ ਰੱਬਾ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਹਨੇ ਮੇਰਾ ਦਿਲ ਲੁਟਿਆ' 'ਚ ਕੰਮ ਕੀਤਾ। ਸਾਲ 2012 'ਚ ਉਨ੍ਹਾਂ ਨੇ ਖੁਦ 'ਕੈਰੀ ਆਨ ਜੱਟਾ' ਦਾ ਨਿਰਮਾਣ ਕੀਤਾ ਅਤੇ ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ।