Ravi Dubey Birthday: ਰਵੀ ਦੂਬੇ ਦੇ ਜਨਮਦਿਨ ਮੌਕੇ ਜਾਣੋ ਕਿਵੇਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਅਦਾਕਾਰ ਅੱਜ ਕਰੋੜਾਂ ਦਾ ਮਾਲਕ

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਰਵੀ ਦੂਬੇ ਅੱਜ 23 ਦਸੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਅਸੀਂ ਤੁਹਾਨੂੰ ਰਵੀ ਦੂਬੇ ਬਾਰੇ ਕੁਝ ਦਿਲਚਸਪ ਤੱਥ ਦੱਸਣ ਜਾ ਰਹੇ ਹਾਂ, ਜਿਸ ਬਾਰੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਅਣਜਾਣ ਹਨ।

रिया बावा Dec 23, 2023, 09:13 AM IST
1/7

ਮਸ਼ਹੂਰ ਅਦਾਕਾਰ ਰਵੀ ਦੂਬੇ ਅੱਜ 23 ਦਸੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ।  ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਅਭਿਨੇਤਾ ਬਣ ਕੇ ਕੀਤੀ, ਅੱਜ ਰਵੀ ਦੂਬੇ ਇੱਕ ਨਿਰਮਾਤਾ ਵੀ ਹਨ...

2/7

ਰਵੀ ਦੂਬੇ ਨੂੰ ਬਾਲੀਵੁੱਡ, ਟੀਵੀ ਹਸਤੀਆਂ ਅਤੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਦੇ ਜਨਮਦਿਨ 'ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। 

3/7

ਸਰਗੁਨ ਮਹਿਤਾ ਅਤੇ ਰਵੀ ਦੁਬੇ ਦੀ ਲਵ ਸਟੋਰੀ

ਰਵੀ ਦੁਬੇ ਦੀ ਪਤਨੀ ਸਰਗੁਨ ਮਹਿਤਾ ਹੈ ਜੋ ਅੱਜ ਦੇ ਸਮੇਂ ਵਿੱਚ ਇੱਕ ਮਸ਼ਹੂਰ ਪੰਜਾਬੀ ਅਦਾਕਾਰ ਹੈ। ਜੇਕਰ ਸਰਗੁਨ ਮਹਿਤਾ ਅਤੇ ਰਵੀ ਦੁਬੇ ਦੀ ਲਵ ਸਟੋਰੀ ਦੀ ਗੱਲ ਕਰੀਏ ਦਿੱਲੀ ‘ਚ ਸ਼ੁਰੂ ਹੋਈ ਸੀ। ਦੋਵੇਂ ਜਣੇ ਇੱਕ ਸ਼ੋਅ ਦੇ ਲਈ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ਅਤੇ ਇਸੇ ਦੌਰਾਨ ਇੱਕ ਦੂਜੇ ਨੂੰ ਦੋਵੇਂ ਦਿਲ ਦੇ ਬੈਠੇ ਸਨ ਜਿਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਦੋਵਾਂ ਕੁਝ ਸਾਲ ਪਹਿਲਾਂ ਵਿਆਹ ਕਰਵਾ ਲਿਆ।

4/7

ਕਰੋੜਾਂ ਦੀ ਜਾਇਦਾਦ ਦੇ ਮਾਲਕ

'ਨੱਚ ਬਲੀਏ 5' ਅਤੇ 'ਫੀਅਰ ਫੈਕਟਰ- ਖਤਰੋਂ ਕੇ ਖਿਲਾੜੀ 8' ਵਰਗੇ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੇ. ਰਵੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਤੋਂ ਜ਼ਿਆਦਾ ਹੈ।

 

5/7

ਅਦਾਕਾਰ ਤੋਂ ਨਿਰਮਾਤਾ ਤੱਕ ਦਾ ਸਫ਼ਰ ਤੈਅ

ਰਵੀ ਨੇ ਅਦਾਕਾਰ ਤੋਂ ਨਿਰਮਾਤਾ ਤੱਕ ਦਾ ਸਫ਼ਰ ਤੈਅ ਕੀਤਾ ਹੈ। ਰਵੀ ਨੇ ਆਪਣੀ ਪਤਨੀ ਸਰਗੁਣ ਨਾਲ ਮਿਲ ਕੇ ਸ਼ੋਅ 'ਉਡਾਰੀਆਂ' ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਉਹ ਟੀਵੀ ਸ਼ੋਅ 'ਦਾਲਚੀਨੀ' ਨੂੰ ਵੀ ਪ੍ਰੋਡਿਊਸ ਕਰ ਰਿਹਾ ਹੈ।

 

6/7

ਕਈ ਵੱਡੇ ਟੀਵੀ ਸ਼ੋਅ ਦਾ ਹਿੱਸਾ ਰਹੇ

 ਰਵੀ ਦੁਬੇ ਵੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ ਅਤੇ ਹੁਣ ਤੱਕ ਕਈ ਵੱਡੇ ਟੀਵੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। ਅਦਾਕਾਰ ਰਵੀ ਦੂਬੇ ਟੀਵੀ ਤੋਂ ਬਾਅਦ ਓਟੀਟੀ 'ਤੇ ਵੀ ਧਮਾਲ ਮਚਾ ਰਹੇ ਹਨ।

 

7/7

ਵੈੱਬ ਸੀਰੀਜ਼ ਵਿੱਚ ਵੀ ਮੁੱਖ ਭੂਮਿਕਾ

ਟੀਵੀ 'ਤੇ ਸ਼ੋਅ 'ਜਮਾਈ ਰਾਜਾ' ਦੇ ਹਿੱਟ ਹੋਣ ਤੋਂ ਬਾਅਦ ਰਵੀ ਦੂਬੇ ਇੰਨੇ ਮਸ਼ਹੂਰ ਹੋ ਗਏ ਕਿ ਉਨ੍ਹਾਂ ਨੇ 'ਜਮਾਈ 2.0' ਨੂੰ OTT 'ਤੇ ਲਾਂਚ ਕੀਤਾ। ਇੰਨਾ ਹੀ ਨਹੀਂ, ਉਹ ਇੱਕ ਵੈੱਬ ਸੀਰੀਜ਼ ਵਿੱਚ ਵੀ ਮੁੱਖ ਭੂਮਿਕਾ ਨਿਭਾ ਚੁੱਕੀ ਹੈ। 

ZEENEWS TRENDING STORIES

By continuing to use the site, you agree to the use of cookies. You can find out more by Tapping this link