Jacqueline Fernandez ਨੇ ਐਮਬੇਲਿਸ਼ਡ ਕ੍ਰੌਪ ਟੌਪ ਅਤੇ ਮਿੰਨੀ ਸਕਰਟ `ਚ ਬਿਖੇਰੀ Diva ਐਨਰਜੀ
ਜੈਕਲੀਨ ਫਰਨਾਂਡੀਜ਼ ਨੇ ISPL ਦੇ ਉਦਘਾਟਨੀ ਸਮਾਰੋਹ ਵਿੱਚ ਇੱਕ ਚਮਕਦਾਰ ਟੂ-ਪੀਸ ਪਹਿਰਾਵੇ ਵਿੱਚ ਪ੍ਰਦਰਸ਼ਨ ਕੀਤਾ।
)
ਜੈਕਲੀਨ ਫਰਨਾਂਡੀਜ਼ ਦੀ ਡਰੈੱਸਿੰਗ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਹੋ ਗਈ ਹੈ। ਭਾਵੇਂ ਇਹ ਆਧੁਨਿਕ ਗਲੈਮਰ ਹੋਵੇ ਜਾਂ ਰਵਾਇਤੀ ਉਹ ਹਰ ਚੀਜ਼ ਨੂੰ ਸੰਪੂਰਨਤਾ ਨਾਲ ਨਿਭਾ ਸਕਦੀ ਹੈ। ਇੱਕ ਵਾਰ ਫਿਰ ਪ੍ਰਸ਼ੰਸਕਾਂ ਨੇ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ISPL) ਸੀਜ਼ਨ 2 ਦੇ ਉਦਘਾਟਨ ਸਮਾਰੋਹ ਵਿੱਚ ਉਸਦੀ ਉੱਚ-ਪੱਧਰੀ ਫੈਸ਼ਨ ਗੇਮ ਦੇਖੀ।
)
ਜੈਕਲੀਨ ਨੇ ਆਈਵਰੀ ਬਲਾਊਜ਼ ਅਤੇ ਮੈਚਿੰਗ ਮਿੰਨੀ ਸਕਰਟ ਵਿੱਚ Diva ਐਨਰਜੀ ਬਿਖੇਰੀ। ਸਵੀਟਹਾਰਟ ਨੇਕਲਾਈਨ ਬਲਾਊਜ਼ ਪੂਰੀਆਂ ਸਲੀਵਜ਼ ਦੇ ਨਾਲ ਸੀ। ਹੈਵੀ ਸ਼ੀਸ਼ੇ ਦੇ ਵਰਕ ਅਤੇ ਵਿਸਤ੍ਰਿਤ ਕਢਾਈ, ਸੀਕੁਇਨ ਦੇ ਨਾਲ ਮਿਲ ਕੇ ਹਜ਼ਾਰਾਂ ਚਮਕਦੇ ਤਾਰਿਆਂ ਵਾਂਗ ਚਮਕ ਰਹੀ ਸੀ। ਇਸ ਤਸਵੀਰ ਵਿੱਚ ਜੈਕਲੀਨ ਫਰਨਾਂਡੀਜ਼ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਸੀ।
)
ਐਕਸੈਸਰੀਜ਼ ਦੀ ਗੱਲ ਕਰੀਏ ਤਾਂ, ਅਦਾਕਾਰਾ ਨੇ ਭਾਰੀ ਹੀਰੇ ਦੇ ਗਹਿਣਿਆਂ ਅਤੇ ਕਈ ਸੁਨਹਿਰੀ ਵਾਲਾਂ ਦੇ ਐਕਸੈਸਰੀਜ਼ ਦਾ ਸਹਾਰਾ ਲਿਆ। ਉਸਦਾ ਚਮਕਦਾ ਚਿਹਰਾ ਬਲਸ਼ ਅਤੇ ਕੰਟੋਰ ਦੇ ਸੰਪੂਰਨ ਮਿਸ਼ਰਣ ਨਾਲ ਹੋਰ ਵੀ ਆਕਰਸ਼ਿਤ ਲੱਗ ਰਿਹਾ ਸੀ। ਵੱਡੀਆਂ ਪਲਕਾਂ ਅਤੇ ਸਮੋਕੀ ਅੱਖਾਂ ਪ੍ਰਫੈਕਟ ਚ ਅਦਾਕਾਰਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮੈਟ ਬ੍ਰਾਉਨ ਲਿਪਸ ਨੇ ਉਸਦੇ ਮੇਕਅੱਪ ਨੂੰ ਹੋਰ ਵੀ ਬੇਹਤਰੀਨ ਬਣਾ ਦਿੱਤਾ।
ਇਸ ਤੋਂ ਪਹਿਲਾਂ, ਜੈਕਲੀਨ ਨੇ ਗੁਲਾਬੀ ਸਾੜੀ ਪਾ ਕੇ ਆਪਣੇ ਦੇਸੀ ਬਾਰਬੀਕੋਰ ਨੂੰ ਦਰਸ਼ਾਇਆ ਸੀ। ਛੇ ਗਜ਼ ਦੀ ਇਹ ਗ੍ਰੇਸ Raw Mango ਦੀਆਂ ਸ਼ੈਲਫਾਂ ਤੋਂ ਲਈ ਗਈ ਸੀ। ਇਸ ਐਥਨਿਕ ਡ੍ਰੈਸ ਵਿੱਚ ਜੈਕਲੀਨ ਦੀ ਖੂਬਸੂਰਤੀ ਸਾਫ਼ ਝਲਕ ਰਹੀ ਸੀ।
ਜੈਕਲੀਨ ਨੇ ਸਾੜੀ ਨਾਲ ਮੇਲ ਖਾਂਦਾ ਡੀਪ-ਸਕੂਪ ਵਾਲਾ ਬਲਾਊਜ਼ ਪਾਇਆ ਹੋਇਆ ਸੀ। ਉਸ ਦੀ ਖੂਬਸਰੂਤੀ ਵਿੱਚ ਇੱਕ ਰੈਟਰੋ ਟੱਚ ਨਜਰ ਆ ਰਿਹਾ ਸੀ। ਗੁਲਾਬੀ ਗੱਲ੍ਹਾਂ, ਚਮਕਦਾਰ ਗੁਲਾਬੀ ਲਿਪਸ, ਮਸਕਾਰਾ ਅਤੇ ਆਈਲਾਈਨਰ ਵਿੱਚ ਉਸਦੀ ਖੂਬਸੂਰਤ ਸਾਫ਼ ਝਲਕ ਰਹੀ ਸੀ। ਉਸਦੇ ਖੁੱਲ੍ਹੇ ਲਹਿਰਦਾਰ ਵਾਲਾਂ ਵਿੱਚ ਚਮਕਦਾਰ ਫੁੱਲਾਂ ਨਾਲ ਸਜੇ ਹੋਏ ਸਟੱਡ ਚਮਕ ਰਹੇ ਸਨ।