Sara Ali Khan Photos: ਸਾਰਾ ਅਲੀ ਖਾਨ ਨੇ ਸੈਫ ਅਲੀ ਖਾਨ, ਅੰਮ੍ਰਿਤਾ ਸਿੰਘ ਨਾਲ ਮਨਾਇਆ ਕ੍ਰਿਸਮਸ, ਦੇਖੋ ਤਸਵੀਰਾਂ
ਇਨ੍ਹਾਂ ਤਸਵੀਰਾਂ `ਚ ਉਹ ਮਾਂ ਅੰਮ੍ਰਿਤਾ ਸਿੰਘ ਅਤੇ ਪਿਤਾ ਸੈਫ ਅਲੀ ਖਾਨ ਨਾਲ ਲੰਡਨ `ਚ ਇਹ ਤਿਉਹਾਰ ਮਨਾਉਂਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਉਹ ਮਾਂ ਅੰਮ੍ਰਿਤਾ ਸਿੰਘ ਅਤੇ ਪਿਤਾ ਸੈਫ ਅਲੀ ਖਾਨ ਨਾਲ ਲੰਡਨ 'ਚ ਇਹ ਤਿਉਹਾਰ ਮਨਾਉਂਦੀ ਨਜ਼ਰ ਆ ਰਹੀ ਹੈ।
ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਆਪਣੀ ਮਾਂ ਅੰਮ੍ਰਿਤਾ ਸਿੰਘ ਅਤੇ ਪਿਤਾ ਸੈਫ ਅਲੀ ਖਾਨ ਨਾਲ ਕ੍ਰਿਸਮਸ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਕ੍ਰਿਸਮਸ ਦੀ ਸ਼ਾਮ ਪ੍ਰਸ਼ੰਸਕਾਂ ਲਈ ਖਾਸ ਹੁੰਦੀ ਹੈ ਕਿਉਂਕਿ ਉਹ ਸ਼ਾਨਦਾਰ ਪਹਿਰਾਵੇ ਵਿੱਚ ਮਸ਼ਹੂਰ ਹਸਤੀਆਂ ਨੂੰ ਦੇਖਣਾ ਪਸੰਦ ਕਰਦੇ ਹਨ। ਸਾਰਾ ਅਲੀ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਾਰਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਪਰ ਉਸਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿਉਂਕਿ ਉਸਦਾ ਭਰਾ ਇਬਰਾਹਿਮ ਅਲੀ ਖਾਨ ਉਨ੍ਹਾਂ ਦੇ ਨਾਲ ਨਹੀਂ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ, ਅਭਿਨੇਤਰੀ ਨੇ ਲਿਖਿਆ, ' Missed my Baby Brother (or not so baby...) Thank you, Santa, for this Merry merry Christmas'।
ਸਾਰਾ ਅਲੀ ਖਾਨ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਆਪਣੇ ਮਾਤਾ-ਪਿਤਾ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖਾਨ ਨਾਲ ਬਿਤਾਉਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਕਰੀਨਾ ਕਪੂਰ ਖਾਨ ਵੀ ਆਪਣੇ ਪਰਿਵਾਰ ਨਾਲ ਲੰਡਨ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।