Raghav-Parineeti Photos: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਘਰ ਪਹੁੰਚੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ, ਵੇਖੋ ਤਸਵੀਰਾਂ

Raghav Chadha and Parineeti Chopra Photos: ਅੱਜ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਨੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਦਿੱਲੀ ਸਥਿਤ ਘਰ ਜਾ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਵੇਖੋ ਤਸਵੀਰਾਂ

रिया बावा Oct 26, 2024, 15:03 PM IST
1/4

ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਦਿੱਲੀ ਘਰ ਵਿੱਚ ਵਿਸ਼ੇਸ਼ ਮਹਿਮਾਨ ਦੇ ਆਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਹਾਲ ਹੀ ਵਿੱਚ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਘਰ ਵਿੱਚ ਪਹੁੰਚੇ।

 

2/4

ਹਾਲ ਹੀ ਵਿੱਚ ਸਾਹਮਣੇ ਆਈਆਂ ਤਸਵੀਰਾਂ ਵਿੱਚ ਰਾਘਵ ਚੱਢਾ ਨੇ ਸਫੇਦ ਰੰਗ ਦਾ ਕੁਰਤਾ ਅਤੇ ਪਰਿਣੀਤੀ ਚੋਪੜਾ ਨੇ ਯੈਲੋ ਰੰਗ ਦਾ ਸੂਟ ਪਾਇਆ ਹੈ ਅਤੇ ਪੂਜਾ ਕਰਦੇ ਦਿਖਾਈ ਦੇ ਰਹੇ ਹਨ।

 

3/4

ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਕੁਝ ਸਮਾਂ ਠਹਿਰ ਕੇ ਰਾਘਵ-ਪਰਿਣੀਤੀ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਰਾਘਵ ਅਤੇ ਪਰਨੀਤੀ ਨੇ ਆਰਤੀ ਕੀਤੀ ਅਤੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਦਾ ਆਸ਼ੀਰਵਾਦ ਲਿਆ।

4/4

ਰਾਘਵ ਚੱਢਾ ਨੇ ਸਿਰ ਝੁਕਾ ਕੇ ਸਵਾਮੀ ਦਾ ਆਸ਼ੀਰਵਾਦ ਲਿਆ। ਰਾਘਵ ਅਤੇ ਪਰਿਣੀਤੀ ਨੂੰ ਨਾਰੀਅਲ ਨਾਲ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਦੀ ਪੂਜਾ ਕਰਦੇ ਦੇਖਿਆ ਗਿਆ।

ZEENEWS TRENDING STORIES

By continuing to use the site, you agree to the use of cookies. You can find out more by Tapping this link