Bollywood Year Ender 2023: ਸਾਲ 2023 `ਚ ਜਾਣੋ ਕਿਹੜੇ ਸਿਤਾਰਿਆਂ ਨੇ ਆਪਣੀ ਨਵੀਂ ਜ਼ਿੰਦਗੀ ਦੀ ਕੀਤੀ ਸ਼ੁਰੂਆਤ, ਵੇਖੋ ਤਸਵੀਰਾਂ

ਸਾਲ 2023 `ਚ ਕੁਝ ਹੀ ਦਿਨ ਬਾਕੀ ਹਨ ਅਤੇ ਨਵਾਂ ਸਾਲ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਬਾਲੀਵੁੱਡ ਲਈ ਇਹ ਸਾਲ 2023 ਬਹੁਤ ਖਾਸ ਰਿਹਾ ਹੈ। ਕਈ ਮਸ਼ਹੂਰ ਜੋੜਿਆਂ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਬਾਲੀਵੁੱਡ ਲਈ ਇਹ ਸਾਲ 2023 ਬਹੁਤ ਖਾਸ ਰਿਹਾ ਹੈ ਕਿਉਂਕਿ ਕਈ ਮਸ਼ਹੂਰ ਜੋੜਿਆਂ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ।

रिया बावा Dec 23, 2023, 13:35 PM IST
1/6

ਮਸ਼ਹੂਰ ਜੋੜਿਆਂ ਵਿਆਹ ਦੇ ਬੰਧਨ ਵਿੱਚ ਬੰਝੇ

Bollywood Year Ender 2023Bollywood Year Ender 2023

ਆਓ ਜਾਣਦੇ ਹਾਂ 2023 ਵਿੱਚ ਕਿਹੜੇ ਸਿਤਾਰਿਆਂ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ।

2/6

Kiara Advani and Sidharth Malhotra (ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ)

Bollywood Year Ender 2023Bollywood Year Ender 2023

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਦੋਹਾਂ ਦਾ ਵਿਆਹ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸ਼ਾਹੀ ਅੰਦਾਜ਼ 'ਚ ਹੋਇਆ। ਵਿਆਹ 'ਚ ਕਿਆਰਾ ਨੇ ਹਲਕੇ ਗੁਲਾਬੀ ਰੰਗ ਦੀ ਡਰੈੱਸ ਪਾਈ ਸੀ ਜਦਕਿ ਸਿਧਾਰਥ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ। 

3/6

Parineeti Chopra Raghav Chadha (ਪਰਿਣੀਤੀ ਚੋਪੜਾ-ਰਾਘਵ ਚੱਢਾ)

Bollywood Year Ender 2023Bollywood Year Ender 2023

ਪਰਿਣੀਤੀ ਚੋਪੜਾ ਨੇ 24 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਇਆ ਸੀ। ਦੋਹਾਂ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਇਆ, ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਸਿਆਸੀ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਰਾਘਵ ਅਤੇ ਪਰਿਣੀਤੀ ਇੰਗਲੈਂਡ ਵਿੱਚ ਆਪਣੇ ਕਾਲਜ ਦੇ ਦਿਨਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਫਿਰ ਉਹ ਪੰਜਾਬ ਵਿੱਚ ਅਭਿਨੇਤਰੀ ਦੀ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਸਨ।

4/6

Athiya Shetty and KL Rahul (ਆਥੀਆ ਸ਼ੈੱਟੀ- ਕੇਐਲ ਰਾਹੁਲ)

ਅਦਾਕਾਰਾ ਆਥੀਆ ਸ਼ੈੱਟੀ ਅਤੇ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। 23 ਜਨਵਰੀ ਨੂੰ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਦੋਹਾਂ ਨੇ ਮੁੰਬਈ ਦੇ ਖੰਡਾਲਾ 'ਚ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ 'ਤੇ ਸੱਤ ਫੇਰੇ ਲਏ। ਦੱਸਿਆ ਜਾਂਦਾ ਹੈ ਕਿ ਆਥੀਆ ਅਤੇ ਰਾਹੁਲ ਦੀ ਮੁਲਾਕਾਤ ਇਕ ਦੋਸਤ ਦੇ ਜ਼ਰੀਏ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਆਉਣ ਲੱਗੀਆਂ ਸਨ।

 

5/6

Randeep Hooda and Lin Laishram Weddings 2023 (ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ )

ਰਣਦੀਪ ਹੁੱਡਾ ਨੇ 29 ਨਵੰਬਰ ਨੂੰ ਇੰਫਾਲ, ਮਣੀਪੁਰ ਵਿੱਚ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ (Lin Laishram) ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਮਨੀਪੁਰ ਦੇ ਰਵਾਇਤੀ ਮੀਤੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ, ਲਿਨ ਅਤੇ ਰਣਦੀਪ  ਮਨੀਪੁਰੀ ਪਹਿਰਾਵੇ ਵਿੱਚ ਦਿਖਾਈ ਦਿੱਤੇ। ਰਣਦੀਪ ਅਤੇ ਲਿਨ ਨੇ 11 ਦਸੰਬਰ ਨੂੰ ਮੁੰਬਈ ਵਿੱਚ ਆਪਣੇ ਫਿਲਮੀ ਦੋਸਤਾਂ ਲਈ ਇੱਕ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ, ਜਿਸ ਵਿੱਚ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।

6/6

Swara Bhaskar and Fahad Ahmed Weddings 2023 (ਸਵਰਾ ਭਾਸਕਰ-ਫਹਾਦ ਅਹਿਮਦ)

ਅਦਾਕਾਰਾ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਸੂਬਾਈ ਯੂਥ ਪ੍ਰਧਾਨ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਨੇ ਪਹਿਲਾਂ 6 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਅਤੇ ਫਿਰ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਸਾਰੀਆਂ ਰਸਮਾਂ ਨਾਲ ਵਿਆਹ ਕਰ ਲਿਆ। ਅਦਾਕਾਰਾ ਹੁਣ ਮਾਂ ਬਣ ਗਈ ਹੈ ਅਤੇ 23 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link