Priyanka Chopra Mistake on RRR News: ਪ੍ਰਿਅੰਕਾ ਚੋਪੜਾ ਨੇ RRR ਫਿਲਮ ਨੂੰ ਲੈ ਕੇ ਕੀਤੀ ਵੱਡੀ ਗਲਤੀ, ਸੋਸ਼ਲ ਮੀਡੀਆ `ਤੇ ਹੋਈ ਟ੍ਰੋਲ
Priyanka Chopra Mistake on RRR News: ਪ੍ਰਿਅੰਕਾ ਚੋਪੜਾ ਨੇ ਇੱਕ ਇੰਟਰਵਿਊ ਦੌਰਾਨ ਇੰਟਰਵਿਊਰ ਨੂੰ ਦਰੁਸਤ ਕਰਨ ਦੇ ਚੱਕਰ ਵਿੱਚ ਆਰਆਰਆਰ ਫਿਲਮ ਨੂੰ ਲੈ ਕੇ ਖੁਦ ਵੱਡੀ ਗਲਤੀ ਕਰ ਦਿੱਤੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਪ੍ਰਿਅੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
Priyanka Chopra Mistake on RRR News: ਐੱਸ.ਐੱਸ.ਰਾਜਮੌਲੀ ਦੀ ਫਿਲਮ RRR ਨੇ ਦੇਸ਼-ਵਿਦੇਸ਼ 'ਚ ਸਫਲਤਾ ਦੇ ਝੰਡੇ ਗੱਡੇ ਹਨ। ਜਦੋਂ ਲਾਸ ਏਂਜਲਸ ਵਿੱਚ ਫਿਲਮ ਦੀ ਸਕ੍ਰੀਨਿੰਗ ਕੀਤੀ ਗਈ ਤਾਂ ਪ੍ਰਿਅੰਕਾ ਚੋਪੜਾ ਵੀ ਇਸ ਵਿੱਚ ਸ਼ਾਮਲ ਹੋਈ ਸੀ। ਪ੍ਰਿਅੰਕਾ ਨੇ ਬਾਅਦ ਵਿੱਚ ਐਸਐਸ ਰਾਜਾਮੌਲੀ ਤੇ ਐਮਐਮ ਕੀਰਵਾਨੀ ਦੇ ਨਾਲ ਇੱਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ, "ਇਸ ਸ਼ਾਨਦਾਰ ਭਾਰਤੀ ਫਿਲਮ ਦੀ ਯਾਤਰਾ ਵਿੱਚ ਯੋਗਦਾਨ ਪਾਉਣ ਲਈ ਮੈਂ ਕੀ ਕਰ ਸਕਦੀ ਹਾਂ।
ਸ਼ੁੱਭਕਾਮਨਾਵਾਂ ਤੇ ਵਧਾਈਆਂ"। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਹਾਲ ਹੀ 'ਚ ਡੈਕਸ ਸ਼ੇਪਾਰਡ ਨਾਲ ਆਰਮਚੇਅਰ ਐਕਸਪਰਟ ਪੋਡਕਾਸਟ 'ਚ ਦੱਸਿਆ ਕਿ ਉਹ ਬਾਲੀਵੁੱਡ ਛੱਡ ਕੇ ਅਮਰੀਕਾ ਕਿਉਂ ਗਈ ਸੀ। ਪ੍ਰਿਅੰਕਾ ਨੇ ਦੱਸਿਆ ਸੀ ਕਿ ਉਹ ਬਾਲੀਵੁੱਡ 'ਚ ਹੋ ਰਹੀ ਸਿਆਸਤ ਤੋਂ ਪਰੇਸ਼ਾਨ ਸੀ ਅਤੇ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਇਸ ਦੇ ਨਾਲ ਹੀ ਇਸ ਪੋਡਕਾਸਟ ਦੌਰਾਨ ਪ੍ਰਿਅੰਕਾ ਨੇ ਵੀ ਅਜਿਹੀ ਗਲਤੀ ਕੀਤੀ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਲੱਗੀ। ਦਰਅਸਲ ਪ੍ਰਿਅੰਕਾ ਇੰਟਰਵਿਊਰ ਨੂੰ ਠੀਕ ਕਰ ਰਹੀ ਸੀ, ਜਿਸ ਨੇ RRR ਨੂੰ ਬਾਲੀਵੁੱਡ ਫਿਲਮ ਦੱਸਿਆ ਸੀ। ਡੈਕਸ ਨੇ ਬਾਲੀਵੁੱਡ ਦੀ ਤਾਰੀਫ ਕਰਦੇ ਹੋਏ ਕਿਹਾ, "ਬਾਲੀਵੁੱਡ ਇੱਕ ਸ਼ਾਨਦਾਰ ਤਰੀਕੇ ਨਾਲ ਵਿਕਸਿਤ ਹੋ ਰਿਹਾ ਹੈ। ਤੁਹਾਡੇ ਕੋਲ ਵੱਡੀਆਂ ਮੁੱਖ ਧਾਰਾ ਦੀਆਂ ਫਿਲਮਾਂ ਅਤੇ ਪ੍ਰੇਮ ਕਹਾਣੀਆਂ ਅਤੇ ਡਾਂਸ ਹੈ"। ਇਸ ਦੌਰਾਨ ਜਦੋਂ ਡੈਕਸ ਨੇ ਆਰਆਰਆਰ ਦਾ ਜ਼ਿਕਰ ਕੀਤਾ ਤਾਂ ਪ੍ਰਿਅੰਕਾ ਨੇ ਤੁਰੰਤ ਉਨ੍ਹਾਂ ਨੂੰ ਟੋਕਦਿਆਂ ਕਿਹਾ, "ਇਹ ਇੱਕ ਤਾਮਿਲ ਫਿਲਮ ਹੈ"।
ਇਹ ਵੀ ਪੜ੍ਹੋ : Babbu Maan news: ਹੁਣ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ, ਭਾਰਤ ‘ਚ ਹੋਇਆ ਬੰਦ
ਕਾਬਿਲੇਗੌਰ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਅੰਕਾ ਨੇ RRR ਨੂੰ ਤਾਮਿਲ ਫਿਲਮ ਦੱਸਿਆ ਹੈ। ਅਭਿਨੇਤਰੀ ਨੇ ਅੱਗੇ ਕਿਹਾ, "ਇਹ ਇੱਕ ਵੱਡੀ, ਮੇਗਾ, ਬਲਾਕਬਸਟਰ ਤਮਿਲ ਫਿਲਮ ਹੈ...ਦ ਐਵੇਂਜਰਸ ਦੀ ਤਰ੍ਹਾਂ"। ਅਦਾਕਾਰਾ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ''ਪਹਿਲਾਂ ਆਪਣੇ ਆਪ ਨੂੰ ਕਲੀਅਰ ਕਰੋ ਮੈਡਮ'' ਤਾਂ ਦੂਜੇ ਪਾਸੇ, ਇੱਕ ਹੋਰ ਨੇ ਲਿਖਿਆ ਹੈ, "ਮੈਨੂੰ ਦੱਸੋ, ਉਹ ਅਜੇ ਤੱਕ ਇਹ ਨਹੀਂ ਜਾਣਦੇ"।
ਇਹ ਵੀ ਪੜ੍ਹੋ : Amritpal Singh Latest news: ਪੰਜਾਬ 'ਚ ਅੰਮ੍ਰਿਤਪਾਲ ਸਿੰਘ? ਹੁਸ਼ਿਆਰਪੁਰ ਦੇ ਇੱਕ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ