Shubh UN Brand Ambassador: ਪੰਜਾਬੀ ਰੈਪਰ ਸ਼ੁਭ ਬਣੇ UN ਦੇ ਗਲੋਬਲ ਬ੍ਰਾਂਡ ਅੰਬੈਸਡਰ; ਪਹਿਲੇ ਭਾਰਤੀ ਗਾਇਕ ਨੇ ਮਾਣ ਕੀਤਾ ਹਾਸਿਲ
Shubh UN Brand Ambassador: ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਨਿਯੁਕਤ ਹੈ।
Shubh UN Ambassador: ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਨਿਯੁਕਤ ਹੈ। ਇਹ ਐਲਾਨ ਬਾਕੂ ਅਜ਼ਰਬਾਈਜਾਨ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29 ਵਿੱਚ ਕੀਤਾ ਗਿਆ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ, ਸੰਗੀਤ ਅਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ (ਯੂ.ਐੱਨ.ਐੱਫ.ਸੀ.ਸੀ.ਸੀ.) ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੈ, ਸਗੋਂ ਉਹ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਲਾ ਤੇ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦਾ ਹੈ।
UNFCCC ਦੇ ਨੁਮਾਇੰਦੇ ਜਿੰਗਵੇਨ ਯਾਂਗ ਨੇ ਸ਼ੁਭ ਦੇ ਯੋਗਦਾਨ ਤੇ ਉਸਦੀ ਵਿਸ਼ਵਵਿਆਪੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸਦਾ ਸੰਗੀਤ ਅਤੇ ਉਸਦੀ ਪਹਿਲਕਦਮੀ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ। ਉਨ੍ਹਾਂ ਦੀ ਕਲਾ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸਕ ਜਲਵਾਯੂ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦੀ ਹੈ।
ਸ਼ੁਭ ਨੇ ਕਿਹਾ- ਇਹ ਮੇਰੇ ਲਈ ਬਹੁਤ ਵੱਡਾ ਮੌਕੈ
ਸ਼ੁਭ ਨੇ ਇਸ ਮੌਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਇਸ ਭੂਮਿਕਾ ਨੂੰ ਗੰਭੀਰ ਜ਼ਿੰਮੇਵਾਰੀ ਵਜੋਂ ਸਵੀਕਾਰ ਕੀਤਾ। ਉਸ ਨੇ ਕਿਹਾ ਕਿ ਇਹ ਭੂਮਿਕਾ ਉਸ ਲਈ ਵੱਡਾ ਮੌਕਾ ਹੈ। ਉਹ ਇਸਦੀ ਵਰਤੋਂ ਜਲਵਾਯੂ ਤਬਦੀਲੀ 'ਤੇ ਜਾਗਰੂਕਤਾ ਫੈਲਾਉਣ, ਗਿਆਨ ਸਾਂਝਾ ਕਰਨ ਅਤੇ ਸਾਡੀ ਧਰਤੀ 'ਤੇ ਸਾਰੇ ਜੀਵਾਂ ਲਈ ਇੱਕ ਚੰਗੇ ਭਵਿੱਖ ਬਣਾਉਣ ਲਈ ਕਰਨਗੇ।
ਸ਼ੁਭ ਗਲੋਬਲ ਸਿਤਾਰਿਆਂ ਦੀ ਸੂਚੀ 'ਚ ਸ਼ਾਮਲ ਹੋਇਆ
ਇਸ ਨਵੀਂ ਭੂਮਿਕਾ ਦੇ ਨਾਲ ਸ਼ੁਭ ਨੇ ਆਪਣੇ ਆਪ ਨੂੰ ਗਲੋਬਲ ਕਲਾਈਮੇਟ ਪਹਿਲਕਦਮੀਆਂ ਦਾ ਸਮਰਥਨ ਕਰਨ ਵਾਲੇ ਵੱਡੇ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਵਿੱਚ ਕੋਲਡਪਲੇ, ਬੀਟੀਐਸ, ਬਿਲੀ ਆਈਲਿਸ਼, ਲਿਓਨਾਰਡੋ ਡੀਕੈਪਰੀਓ ਅਤੇ ਡੇਵਿਡ ਬੇਖਮ ਵਰਗੇ ਨਾਮ ਸ਼ਾਮਲ ਹਨ, ਜੋ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਪਹਿਲਕਦਮੀਆਂ ਨਾਲ ਜੁੜੇ ਹੋਏ ਹਨ।
ਸ਼ੁਭ ਦੀ ਗਾਇਕੀ ਵਿੱਚ ਵਾਤਾਵਰਣ ਦੇ ਸੰਭਾਲ ਦੀ ਝਲਕ
ਸ਼ੁਭ ਜੋ ਗਲੋਬਲ ਬ੍ਰਾਂਡ ਅੰਬੈਸਡਰ ਬਣਿਆ ਹੈ, ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਾਰਤ ਦੇ ਨੌਜਵਾਨਾਂ ਵਿੱਚ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਏਗਾ। ਉਸਦਾ ਸੰਗੀਤ ਅਤੇ ਉਸਦੇ ਫੈਨਸ ਦੀ ਗਿਣਤੀ ਉਸਨੂੰ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਦੀ ਹੈ। ਜਲਵਾਯੂ ਪਰਿਵਰਤਨ ਵਰਗੇ ਗੰਭੀਰ ਮੁੱਦਿਆਂ ਨੂੰ ਨੌਜਵਾਨ ਪੀੜ੍ਹੀ ਤੱਕ ਲਿਜਾਣ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਚੌਗਿਰਦਾ 'ਚੋਂ ਖ਼ਤਰਨਾਕ ਗੈਸਾਂ ਨੂੰ ਲੈ ਕੇ ਜਾਗਰੂਕਤਾ ਦੀ ਜ਼ਰੂਰਤ
ਇਸ ਵਾਰ COP29 ਵਿੱਚ ਮੁੱਖ ਤੌਰ 'ਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਜਲਵਾਯੂ ਅਨੁਕੂਲਣ ਦੇ ਉਪਾਵਾਂ 'ਤੇ ਚਰਚਾ ਕੀਤੀ ਗਈ। ਸ਼ੁਭ ਦੀ ਨਿਯੁਕਤੀ ਨੂੰ ਇਸ ਕਾਨਫਰੰਸ ਦੇ ਸਭ ਤੋਂ ਵੱਡੇ ਐਲਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।