Jasbir Jassi News: ਪੰਜਾਬੀ ਗਾਇਕ ਜਸਬੀਰ ਜੱਸੀ ਨੇ ਡੇਰਿਆਂ `ਤੇ ਗਾਣੇ ਨਾ ਗਾਉਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Jasbir Jassi News: ਪੰਜਾਬੀ ਗਾਇਕ ਜਸਬੀਰ ਜੱਸੀ ਡੇਰਿਆਂ ਵਿੱਚ ਨਾ ਜਾਣ ਤੇ ਗਾਉਣ ਕਾਰਨ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਹਾਲ ਹੀ `ਚ ਗਾਇਕ ਸਰਦਾਰ ਅਲੀ ਨਾਲ ਵੀ ਇਸੇ ਮੁੱਦੇ `ਤੇ ਉਨ੍ਹਾਂ ਦਾ ਵਿਵਾਦ ਖੜ੍ਹਾ ਹੋ ਗਿਆ ਸੀ।
Jasbir Jassi News: ਪੰਜਾਬੀ ਗਾਇਕ ਜਸਬੀਰ ਜੱਸੀ ਡੇਰਿਆਂ ਵਿੱਚ ਨਾ ਜਾਣ ਤੇ ਗਾਉਣ ਕਾਰਨ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਹਾਲ ਹੀ 'ਚ ਗਾਇਕ ਸਰਦਾਰ ਅਲੀ ਨਾਲ ਵੀ ਇਸੇ ਮੁੱਦੇ 'ਤੇ ਉਨ੍ਹਾਂ ਦਾ ਵਿਵਾਦ ਖੜ੍ਹਾ ਹੋ ਗਿਆ ਸੀ। ਕੁਝ ਦਿਨ ਪਹਿਲਾਂ ਨਕੋਦਰ ਦੇ ਡੇਰਾ ਲਾਲ ਬਾਦਸ਼ਾਹ ਦੇ ਮੁੱਖ ਸੇਵਾਦਾਰ, ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸਰਾਜ ਹੰਸ ਨੇ ਜੱਸੀ ਬਾਰੇ ਬਿਆਨ ਦਿੱਤਾ ਸੀ।
ਇਸ ਤੋਂ ਬਾਅਦ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕੀਤੀ, ਜਿਸ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ ਕਿ ਪੰਜਾਬ 'ਚ ਡੇਰਿਆਂ, ਸਮਾਧਾਂ ਅਤੇ ਕਬਰਾਂ ਉਪਰ ਲੱਗਦੇ ਮੇਲਿਆਂ ਵਿੱਚ ਆ ਗਾਉਣ। ਇਸ ਦੌਰਾਨ ਪੇਸ਼ ਕੀਤੀ ਦਿੱਤੀ ਜਾਂਦੀ ਹੈ ਕਿ ਸੇਵਾ ਦੇ ਤੌਰ ਜਾਂ ਕਮਰਸ਼ੀਅਲ ਦੇ ਤੌਰ ਉਤੇ ਇਥੇ ਆ ਕੇ ਗਾ ਸਕਦੇ ਹਨ।
ਸਮਾਧਾਂ ਅਤੇ ਕਬਰਾਂ ਉਪਰ ਗਾਉਣ ਦੀ ਪੇਸ਼ਕਸ਼ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਮੈਂ ਬਿਲਕੁਲ ਡੇਰੇ ਉਤੇ ਜੋ ਮੇਲੇ ਲੱਗਦੇ ਹਨ, ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ, ਮੈਂ ਉਥੇ ਨਹੀਂ ਗਾਉਂਦਾ ਕਿਂਉਂਕਿ ਮੈਂ ਵਿਚਾਰਧਾਰਾ ਨੂੰ ਮੰਨਣ ਵਾਲਾ ਇਨਸਾਨ ਹਾਂ। ਜੱਸੀ ਨੇ ਆਪਣਾ 13-14 ਸਾਲ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ।
ਹਾਲਾਂਕਿ ਇਸ ਦੌਰਾਨ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਧਾਰਮਿਕ ਸਥਾਨਾਂ 'ਤੇ ਗਾਉਣ ਦੇ ਮਾਮਲੇ 'ਚ ਆਪਣੇ ਬਾਰੇ ਜ਼ਰੂਰ ਦੱਸਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 13-14 ਸਾਲ ਪੁਰਾਣੀ ਵੀਡੀਓ, ਜਦੋਂ ਵੀ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਹੀ ਸਟੈਂਡ ਸੀ।
ਇਹ ਵੀ ਪੜ੍ਹੋ : Punjab Stubble Burning Cases: ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ
ਜਸਬੀਰ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਹਾਂ, ਉਨ੍ਹਾਂ ਦਾ ਹੁਕਮ ਮੰਨਣ ਵਾਲਾ ਇਨਸਾਨ ਹਾਂ। ਇਸ ਲਈ ਕਿਰਪਾ ਕਰਕੇ ਜਿੱਥੇ ਕੋਈ ਵਿਚਾਰਧਾਰਾ ਨਾ ਹੋਵੇ, ਉੱਥੇ ਗਾਉਣ ਲਈ ਤੰਗ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ