Mankirt Aulakh: ਮਨਕੀਰਤ ਔਲਖ ਨੇ ਜੁੜਵਾਂ ਧੀਆਂ ਦੀ ਦਿਖਾਈ ਪਹਿਲੀ ਝਲਕ, ਵੇਖੋ ਖੂਬਸੂਰਤ ਫੋਟੋਆਂ
Mankirt Aulak welcomes Twin daughters: ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀਆਂ ਧੀਆਂ ਦੇ ਨਾਲ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਆਪਣੀਆਂ ਧੀਆਂ ਨੂੰ ਘਰ ਲੈ ਕੇ ਪਹੁੰਚੇ ਹਨ ।ਜਿਸ ਦੀ ਪਹਿਲੀ ਝਲਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
Mankirt Aulak welcomes Twin daughters: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇੱਰ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਹਾਲ ਹੀ ਵਿੱਚ ਮਨਕੀਰਤ ਔਲਖ ਆਪਣੀਆਂ ਜੁੜਵਾਂ ਧੀਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣ ਮਗਰੋਂ ਘਰ ਲੈ ਕੇ ਆਏ ਹਨ। ਉਹ ਜੁੜਵਾ ਬੱਚਿਆਂ ਦੇ ਪਿਤਾ ਬਣੇ ਹਨ। ਵੇਖੋ ਪਹਿਲੀ ਵੀਡੀਓ ਆਈ ਸਾਹਮਣੇ
ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀਆਂ ਧੀਆਂ ਦੇ ਨਾਲ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਆਪਣੀਆਂ ਧੀਆਂ ਨੂੰ ਘਰ ਲੈ ਕੇ ਪਹੁੰਚੇ ਹਨ ਜਿਸ ਦੀ ਪਹਿਲੀ ਝਲਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
Mankirt Aulak welcomes Twin daughters:
ਇਹ ਵੀ ਪੜ੍ਹੋ: Mankirt Aulakh: ਬੇਟੇ ਤੋਂ ਬਾਅਦ ਜੁੜਵਾ ਧੀਆਂ ਦਾ ਬਾਪ ਬਣਿਆ ਮਨਕੀਰਤ ਔਲਖ, ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ
ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਆਪਣੀ ਇੱਕ ਧੀ ਨੂੰ ਗੋਦ ਚੁੱਕਿਆ ਹੋਇਆ ਹੈ ਜਦੋਂਕਿ ਦੂਜੀ ਧੀ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਫੜ੍ਹਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਮਨਕਿਰਤ ਔਲਖ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਮਨਕਿਰਤ ਔਲਖ ਦੇ ਘਰ ਬੀਤੇ ਦਿਨੀਂ ਜੁੜਵਾ ਧੀਆਂ ਦਾ ਜਨਮ ਹੋਇਆ ਹੈ ਜਿਸ ਦੀ ਜਾਣਕਾਰੀ ਗਾਇਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਸੀ।
ਇਹ ਵੀ ਪੜ੍ਹੋ: Monsoon Superfoods: ਮਾਨਸੂਨ ਵਿੱਚ ਸਭ ਤੋਂ BEST ਹਨ ਇਹ ਸੁਪਰਫੂਡ, ਨਹੀਂ ਹੋਣ ਦੇਣਗੇ ਇਨਫੈਕਸ਼ਨ
ਜਿਵੇਂ ਹੀ ਉਨ੍ਹਾਂ ਨੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਔਲਖ ਨੂੰ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ। ਦਰਅਸ਼ਲ ਇਸ ਤੋਂ ਪਹਿਲਾਂ ਵੀ 'ਬਦਨਾਮ' 'ਜੇਲ 2' 'ਗੈਂਗਲੈਂਡ' 'ਭਾਬੀ' 'ਕਾਦਰ' 'ਕੋਕਾ' ਵਰਗੇ ਹਿੱਟ ਪੰਜਾਬੀ ਗੀਤਾਂ ਦੇ ਗਾਇਕ ਮਨਕੀਰਤ ਔਲਖ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਜੁੜਵਾ ਧੀਆਂ ਦੇ ਪਿਤਾ ਬਣ ਗਏ ਹਨ। ਗਾਇਕ ਨੇ ਆਪਣੀਆਂ ਬੇਟੀਆਂ ਦਾ ਇੱਕ ਵੀਡੀਓ ਵੀ (Mankirt Aulakh Twins Daughters) ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਹਸਪਤਾਲ ਵਿੱਚ ਨਜ਼ਰ ਆ ਰਹੀਆਂ ਹਨ।