Mankirt Aulakh Twins Daughters: ਪੰਜਾਬੀ ਗਾਇਕ ਮਨਕੀਰਤ ਔਲਖ ਨੇ ਫੈਨਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਮਨਕੀਰਤ ਔਲਖ ਦੇ ਘਰ ਦੋ ਧੀਆਂ ਨੇ ਜਨਮ ਲਿਆ ਹੈ। ਇਹ ਗਾਇਕ ਇੱਕ ਵਾਰ ਫਿਰ ਪਿਤਾ ਬਣ ਗਿਆ ਹੈ ਅਤੇ ਉਸ ਨੂੰ ਜੁੜਵਾਂ ਧੀਆਂ ਦੀ ਬਖਸ਼ਿਸ਼ ਹੋਈ ਹੈ। ਗਾਇਕ ਨੇ ਖੁਦ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ ਅਤੇ ਆਪਣੀਆਂ ਬੇਟੀਆਂ ਦੀ ਪਹਿਲੀ ਝਲਕ ਵੀ ਦਿਖਾਈ ਹੈ।


COMMERCIAL BREAK
SCROLL TO CONTINUE READING

ਜਿਵੇਂ ਹੀ ਉਨ੍ਹਾਂ ਨੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਔਲਖ ਨੂੰ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ।


ਇਹ ਵੀ ਪੜ੍ਹੋ: Sawan Somwar Wishes: ਹਰ ਹਰ ਮਹਾਦੇਵ...ਸਾਵਣ ਦੇ ਪਹਿਲੇ ਸੋਮਵਾਰ ਸ਼ਿਵ ਭਗਤਾਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ 


Mankirt Aulakh Twins Daughters


 



'ਬਦਨਾਮ' 'ਜੇਲ 2' 'ਗੈਂਗਲੈਂਡ' 'ਭਾਬੀ' 'ਕਾਦਰ' 'ਕੋਕਾ' ਵਰਗੇ ਹਿੱਟ ਪੰਜਾਬੀ ਗੀਤਾਂ ਦੇ ਗਾਇਕ ਮਨਕੀਰਤ ਔਲਖ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਜੁੜਵਾ ਧੀਆਂ ਦੇ ਪਿਤਾ ਬਣ ਗਏ ਹਨ। ਗਾਇਕ ਨੇ ਆਪਣੀਆਂ ਬੇਟੀਆਂ ਦਾ ਇੱਕ ਵੀਡੀਓ ਵੀ (Mankirt Aulakh Twins Daughters)  ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਹਸਪਤਾਲ ਵਿੱਚ ਨਜ਼ਰ ਆ ਰਹੀਆਂ ਹਨ। ਆਪਣੀਆਂ ਬੇਟੀਆਂ ਦੇ ਜਨਮ ਦੀ ਖ਼ਬਰ ਸ਼ੇਅਰ ਕਰਦੇ ਹੋਏ ਮਨਕੀਰਤ ਨੇ ਕੈਪਸ਼ਨ 'ਚ ਲਿਖਿਆ, 'ਰੱਬ ਦੀ ਕਿਰਪਾ ਨਾਲ ਤੁਹਾਨੂੰ ਲੱਖ-ਲੱਖ ਖੁਸ਼ੀਆਂ ਮਿਲਣ। ਵਾਹਿਗੁਰੂ ਦੀ ਮੇਹਰ ਨਾਲ। ਮੈਨੂੰ 2 ਜੁੜਵਾਂ ਧੀਆਂ ਦੀ ਬਖਸ਼ਿਸ਼ ਹੋਈ ਹੈ। ਹੁਣ ਤੱਕ ਦਾ ਸਭ ਤੋਂ ਵਧੀਆ ਅਹਿਸਾਸ। ਵਾਹਿਗੁਰੂ ਮੇਹਰ ਕਰ।