Rakhi Sawant-Adil Durrani news: ਰਾਖੀ ਸਾਵੰਤ ਅਤੇ ਉਨ੍ਹਾਂ ਦੇ ਪਤੀ ਆਦਿਲ ਖਾਨ ਦੁਰਾਨੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਵਿਆਹ ਦੇ ਬਾਅਦ ਤੋਂ ਹੀ ਦੋਵਾਂ ਵਿਚਾਲੇ ਤਣਾਅ ਚੱਲ ਰਿਹਾ ਹੈ ਅਤੇ ਹਾਲ ਹੀ 'ਚ ਰਾਖੀ ਵੱਲੋਂ ਆਦਿਲ 'ਤੇ ਧੋਖਾਧੜੀ ਅਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਗਏ ਸਨ। ਇਸ ਦੌਰਾਨ ਈਰਾਨੀ ਵਿਦਿਆਰਥੀ ਵੱਲੋਂ ਆਦਿਲ 'ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਫਿਲਹਾਲ ਰਾਖੀ ਸਾਵੰਤ ਦਾ ਪਤੀ ਆਦਿਲ ਖਾਨ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਹੈ। ਦੱਸਣਯੋਗ ਹੈ ਕਿ ਇਸ ਦੌਰਾਨ ਮੈਸੂਰ 'ਚ ਆਦਿਲ ਖਾਨ ਦੁਰਾਨੀ ਦੇ ਖਿਲਾਫ ਇੱਕ ਨਵੀਂ FIR ਦਰਜ ਕੀਤੀ ਗਈ ਹੈ ਜਿਸ ਵਿੱਚ ਆਦਿਲ 'ਤੇ ਇੱਕ ਔਰਤ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ।


ਇਸ ਆਰੋਪ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਖੀ ਨੇ ਕਿਹਾ ਹੈ ਕਿ- "ਮੈਂ ਇਹ ਸੁਣ ਕੇ ਬਹੁਤ ਹੈਰਾਨ ਹਾਂ। ਪਹਿਲਾਂ ਵਿਆਹ ਦੀ ਖ਼ਬਰ ਅਤੇ ਬਲਾਤਕਾਰ ਦੀ ਇਹ ਖ਼ਬਰ ਸੁਣ ਕੇ ਮੈਂ ਬਹੁਤ ਹੈਰਾਨ ਹਾਂ। ਇਸ ਲਈ ਉਹ ਬਾਹਰ ਜਾ ਕੇ ਵਿਆਹ ਦੀ ਯੋਜਨਾ ਬਣਾ ਰਿਹਾ ਹੈ। ਮੈਂ ਭਾਰਤੀ ਪੁਲਿਸ, ਖਾਸ ਕਰਕੇ ਮੈਸੂਰ ਪੁਲਿਸ ਦਾ ਇੰਨਾ ਵੱਡਾ ਬਲਾਤਕਾਰ ਮਾਮਲਾ ਸਾਹਮਣੇ ਆਉਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਪਰ ਇਹ ਮੇਰੇ ਲਈ ਕਾਫੀ ਹੈਰਾਨ ਕਰਨ ਵਾਲਾ ਹੈ।"


ਮੈਸੂਰ ਦੇ ਵੀਵੀ ਪੁਰਮ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 376 ਦੇ ਤਹਿਤ ਆਦਿਲ ਦੁਰਾਨੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਆਦਿਲ 'ਤੇ ਇਕ ਈਰਾਨੀ ਵਿਦਿਆਰਥੀ ਵੱਲੋਂ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਆਪਣੀ ਐਫਆਈਆਰ ਵਿੱਚ, ਔਰਤ ਨੇ ਆਦਿਲ 'ਤੇ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। 


ਔਰਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪੰਜ ਮਹੀਨੇ ਪਹਿਲਾਂ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਸ ਦੇ ਕਈ ਲੜਕੀਆਂ ਨਾਲ ਇਸ ਤਰ੍ਹਾਂ ਦੇ ਸਬੰਧ ਹਨ। 


ਇਸ ਤੋਂ ਬਾਅਦ ਆਦਿਲ ਵੱਲੋਂ ਔਰਤ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਬਲੈਕਮੇਲ ਵੀ ਕੀਤਾ ਗਿਆ। ਹੁਣ ਆਦਿਲ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 376, 417,420, 504 ਅਤੇ 506 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।


ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਵੱਲੋਂ ਪਿਛਲੇ ਸਾਲ ਆਦਿਲ ਨਾਲ ਵਿਆਹ ਕਰਵਾਇਆ ਗਿਆ ਸੀ ਪਰ ਦੋਹਾਂ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ। ਰਾਖੀ ਵੱਲੋਂ ਪਿਛਲੇ ਮਹੀਨੇ ਹੀ ਆਪਣੇ ਵਿਆਹ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਸ ਨੇ ਆਦਿਲ ਦੇ ਐਕਸਟਰਾ ਮੈਰਿਟਲ ਅਫੇਅਰ ਦੀ ਗੱਲ ਵੀ ਕੀਤੀ।