Shehnaaz Gill Latest Upcoming Movie: ਬਿੱਗ ਬੌਸ 13 ਦੀ ਫੇਮਸ ਅਦਾਕਾਰ ਬਾਲੀਵੁੱਡ ਦੀ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਪੋਸਟਰ ਵਿੱਚ ਸ਼ਹਿਨਾਜ਼ ਗਿੱਲ ਦੇ ਨਾਲ-ਨਾਲ ਦਿਲਜੀਤ ਦੋਸਾਂਝ, ਸੋਨਮ ਬਾਜਵਾ ਵੀ ਨਜ਼ਰ ਆ ਰਹੇ ਹਨ। 


COMMERCIAL BREAK
SCROLL TO CONTINUE READING

ਇਸ ਫ਼ਿਲਮ ਤੋਂ ਪਹਿਲਾਂ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ (Shehnaaz Gill) , ਸੋਨਮ ਬਾਜਵਾ ਇਕੱਠੇ 'ਹੌਸਲਾ ਰੱਖ' ਵਿੱਚ ਵੀ ਨਜ਼ਰ ਆਏ ਸੀ। ਸ਼ਹਿਨਾਜ਼ ਗਿੱਲ (Shehnaaz Gill)  ਆਪਣੇ ਚੁਲਬੁਲੇ ਅੰਦਾਜ਼ ਕਾਰਨ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਆਪਣੀ ਫਿਟਨੈੱਸ ਅਤੇ ਗਲੈਮਰਸ ਅੰਦਾਜ਼ ਕਾਰਨ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ।  


ਇਹ ਵੀ ਪੜ੍ਹੋ: Chandigarh News: ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਫੀਸਾਂ 'ਚ ਕਰੀਬ 5 ਫੀਸਦੀ ਵਾਧਾ, ਸਰਕੂਲਰ ਕੀਤਾ ਜਾਰੀ 
 
ਦਰਅਸਲ ਅਮਰਜੀਤ ਸਿੰਘ ਸਾਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਹ ਫ਼ਿਲਮ ਜਿਸ ਦਾ ਨਾਂ  'ਰੰਨਾ ਚਾ ਧੰਨਾ' (Ranna Ch Dhanna) ਹੈ। ਇਸ ਵਿੱਚ ਸੋਨਮ ਬਾਜਵਾ, ਦਿਲਜੀਤ ਦੋਸਾਂਝ, ਅਤੇ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਦਿਲਜੀਤ ਦੋਸਾਂਝ ਟੋਪੀ ਪਾਏ ਹੋਏ ਨਜ਼ਰ ਆ ਰਹੇ ਹਨ। ਪੋਸਟਰ ਨੂੰ ਅਦਾਕਾਰਾਂ ਦੁਆਰਾ ਕੈਪਸ਼ਨ ਦੇ ਨਾਲ ਅਪਲੋਡ ਕੀਤਾ ਗਿਆ ਹੈ, Ranna Ch Dhanna ਫ਼ਿਲਮ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਕੁੱਲ ਮਿਲਾ ਕੇ 'ਰੰਨਾ ਚਾ ਧੰਨਾ' 'ਹੌਸਲਾ ਰੱਖ' ਦੀ ਪੂਰੀ ਟੀਮ ਲਈ ਰੀ-ਯੂਨੀਅਨ ਵਾਂਗ ਹੋਵੇਗੀ। 


ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਕਰ ਰਹੇ ਹਨ ਅਤੇ ਦਿਲਜੀਤ ਸਿੰਘ ਥਿੰਦ-ਦਿਲਜੀਤ ਦੋਸਾਂਝ ਇਸ ਦੇ ਨਿਰਮਾਤਾ ਹਨ। ਦੱਸ ਦੇਈਏ ਕਿ ਸਤੰਬਰ 2020 ਵਿੱਚ ਦਿਲਜੀਤ ਦੋਸਾਂਝ ਨੇ ‘ਰੰਨਾ ਚਾ ਧੰਨਾ’ ਦਾ ਇੱਕ ਕਾਰਟੂਨ ਵਰਗਾ ਪੋਸਟਰ ਸ਼ੇਅਰ ਕੀਤਾ ਸੀ। ਉਸਨੇ ਲਿਖਿਆ, 'ਆਰਾਮ ਕਰੋ...ਅਤੇ ਆਪਣੀ ਸੀਟ ਬੈਲਟ ਨੂੰ ਬੰਨ੍ਹੋ, ਕਿਉਂਕਿ ਤੁਸੀਂ ਇੱਕ ਖੱਜਲ-ਖੁਆਰੀ ਵਾਲੀ ਸੜਕ 'ਤੇ ਸਵਾਰ ਹੋ ਰਹੇ ਹੋ।' ਅਮਰਜੀਤ ਸਿੰਘ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕਰਨ ਦੇ ਨਾਲ-ਨਾਲ ਲਿਖਿਆ ਹੈ।



ਇਸ ਦੇ ਨਾਲ ਹੀ, ਦਰਸ਼ਕਾਂ ਨੂੰ ਇੱਕ ਵਾਰ ਫਿਰ ਮਨੋਰੰਜਨ ਦੀ ਇੱਕ ਜ਼ਬਰਦਸਤ ਖੁਰਾਕ ਮਿਲੇਗੀ। 'ਰੰਨਾ ਚਾ ਧੰਨਾ' ਥਿੰਦ ਮੋਸ਼ਨ ਪਿਕਚਰਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਬਣਾਈ ਜਾ ਰਹੀ ਹੈ। ਇਹ ਫਿਲਮ 2 ਅਕਤੂਬਰ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ: Priyanka Gandhi News: ਹਿਮਾਚਲ 'ਚ ਅੱਜ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਪ੍ਰਿਅੰਕਾ ਗਾਂਧੀ, CM ਸੁੱਖੂ ਨਾਲ ਵੀ ਹੈ ਮੀਟਿੰਗ