ਐਸ਼ਵਰਿਆ ਰਾਏ ਤੋਂ ਪਹਿਲਾਂ Juhi Chawla ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ Salman Khan
ਜ਼ਿਕਰਯੋਗ ਹੈ ਕਿ ਇਹ ਵੀਡੀਓ 1990 ਦੇ ਆਸ-ਪਾਸ ਦੀ ਹੈ ਜਿਸ ਵਿੱਚ ਸਲਮਾਨ ਖਾਨ ਨੀਲੇ ਰੰਗ ਦੀ ਪੋਲੋ ਟੀ-ਸ਼ਰਟ ਅਤੇ ਟੋਪੀ ਪਹਿਨ ਕੇ ਪਿਆਰੇ ਲੱਗ ਰਹੇ ਹਨ।
Salman Khan Love Story, Relationship with Juhi Chawla and Marriage news: ਬਾਲੀਵੁੱਡ ਇੰਡਸਟਰੀ ਦੇ ਮੋਸਟ ਐਲੀਜੀਬਲ ਬੈਚਲਰ ਸਲਮਾਨ ਖ਼ਾਨ ਕਾਫੀ ਲੰਬੇ ਸਮੇਂ ਤੋਂ ਬੈਚਲਰ ਦਾ ਟੈਗ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਕੁੜੀਆਂ ਆਈਆਂ ਹਾਲਾਂਕਿ ਕੋਈ ਵੀ ਰਿਸ਼ਤਾ ਅੰਜਾਮ ਤੱਕ ਨਾ ਪਹੁੰਚ ਸਕਿਆ ਲਿਹਾਜ਼ਾ ਉਹ ਅੱਜ ਵੀ ਬੈਚਲਰ ਹੀ ਹਨ। ਲੋਕਾਂ ਨੂੰ ਸਲਮਾਨ ਖਾਨ ਤੇ ਐਸ਼ਵਰਿਆ ਰਾਏ (Salman Khan and Aishwarya Rai relationship news) ਬਾਰੇ ਤਾਂ ਪਤਾ ਹੀ ਹੋਵੇਗਾ, ਪਰ ਕੀ ਤੁਹਾਨੂੰ ਪਤਾ ਹੈ ਕਿ ਐਸ਼ਵਰਿਆ ਪਹਿਲਾਂ ਸਲਮਾਨ ਖਾਨ ਜੂਹੀ ਚਾਵਲਾ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ?
ਸਲਮਾਨ ਖਾਨ ਦਾ ਦਿਲ ਐਸ਼ਵਰਿਆ ਰਾਏ (Salman Khan and Aishwarya Rai relationship news) ਤੋਂ ਪਹਿਲਾਂ ਬਾਲੀਵੁੱਡ ਐਕਟਰਸ ਜੂਹੀ ਚਾਵਲਾ ਲਈ ਧੜਕਦਾ ਸੀ ਤੇ ਉਹ ਜੂਹੀ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ ਸਲਮਾਨ ਨੂੰ ਉਨ੍ਹਾਂ ਦੇ ਪਿਤਾ ਵੱਲੋਂ ਠੁਕਰਾ ਦਿੱਤਾ ਗਿਆ ਸੀ। ਜੇਕਰ ਉਸ ਸਮੇਂ ਜੂਹੀ ਚਾਵਲਾ ਦੇ ਪਿਤਾ ਵਿਆਹ ਲਈ ਮੰਨ ਜਾਂਦੇ ਤਾਂ ਅੱਜ ਸਲਮਾਨ ਦਾ ਵਿਆਹ ਹੋਇਆ ਹੁੰਦਾ।
ਦੱਸ ਦਈਏ ਕਿ ਸਲਮਾਨ ਖ਼ਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਲਮਾਨ ਖ਼ਾਨ, ਜੂਹੀ ਚਾਵਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਨੇ ਕਿਹਾ ਕਿ ਜੂਹੀ ਬਹੁਤ ਪਿਆਰ ਕਰਨ ਵਾਲੀ ਕੁੜੀ ਹੈ ਅਤੇ ਉਨ੍ਹਾਂ ਇੱਕ ਵਾਰ ਉਸ ਦੇ ਪਿਤਾ ਨੂੰ ਵੀ ਕਿਹਾ ਸੀ ਕਿ ਉਹ ਜੂਹੀ ਦਾ ਹੱਥ ਉਨ੍ਹਾਂ ਨੂੰ ਦੇ ਦੇਣ।
ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ
ਸਲਮਾਨ ਦੀ ਇਹ ਗੱਲ ਸੁਣਨ ਤੋਂ ਬਾਅਦ ਇੰਟਰਵਿਊ ਦੇ ਹੋਸਟ ਵੱਲੋਂ ਉਸ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਫਿਰ ਕੀ ਕਿਹਾ। ਇਸਦਾ ਜਵਾਬ ਦਿੰਦਿਆਂ ਸਲਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਸ਼ਾਇਦ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕੇ।
ਜ਼ਿਕਰਯੋਗ ਹੈ ਕਿ ਇਹ ਵੀਡੀਓ 1990 ਦੇ ਆਸ-ਪਾਸ ਦੀ ਹੈ ਜਿਸ ਵਿੱਚ ਸਲਮਾਨ ਖਾਨ ਨੀਲੇ ਰੰਗ ਦੀ ਪੋਲੋ ਟੀ-ਸ਼ਰਟ ਅਤੇ ਟੋਪੀ ਪਹਿਨ ਕੇ ਪਿਆਰੇ ਲੱਗ ਰਹੇ ਹਨ। ਜ਼ਾਹਿਰ ਹੈ ਕਿ ਇਹ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਕੋਈ ਸਲਮਾਨ ਖਾਨ ਨੂੰ ਕਿਵੇਂ ਇਨਕਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ, 9 ਅਫ਼ਸਰਾਂ 'ਤੇ ਕਾਰਵਾਈ ਕਰ ਸਕਦੀ ਹੈ ਪੰਜਾਬ ਸਰਕਾਰ
(For more news apart from Salman Khan Love Story, Relationship with Juhi Chawla and his marriage, stay tuned to Zee PHH)