Salman Khan Residence Firing Case: ਸਲਮਾਨ ਖ਼ਾਨ ਦੀ ਰਿਹਾਇਸ਼ ਬਾਹਰ ਫਾਇਰਿੰਗ ਮਾਮਲੇ `ਚ ਤਾਪੀ ਨਦੀ `ਚੋਂ ਦੂਜਾ ਪਿਸਤੌਲ ਬਰਾਮਦ
Salman Khan Residence Firing Case: ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵਾਰਦਾਤ ਲਈ ਇਸਤੇਮਾਲ ਕੀਤਾ ਗਿਆ ਦੂਜਾ ਪਿਸਤੌਲ ਤੇ 3 ਮੈਗਜ਼ੀਨ ਤਾਪੀ ਨਦੀ ਵਿਚੋਂ ਬਾਰਮਦ ਕਰ ਲਏ ਹਨ।
Salman Khan Residence Firing Case: 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵਾਰਦਾਤ ਲਈ ਇਸਤੇਮਾਲ ਕੀਤਾ ਗਿਆ ਦੂਜਾ ਪਿਸਤੌਲ ਤੇ 3 ਮੈਗਜ਼ੀਨ ਤਾਪੀ ਨਦੀ ਵਿਚੋਂ ਬਾਰਮਦ ਕਰ ਲਏ ਹਨ। ਕਾਬਿਲੇਗੌਰ ਹੈ ਕਿ ਪਹਿਲੀ ਪਿਸਤੌਲ ਬੀਤੇ ਦਿਨ ਬਰਾਮਦ ਕਰ ਲਈ ਗਈ ਸੀ।
ਦੋ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਦੋਵੇਂ ਪਿਸਤੌਲ ਬਰਾਮਦ
ਇਸ ਮਾਮਲੇ ਵਿੱਚ ਕੱਲ੍ਹ ਕ੍ਰਾਈਮ ਬ੍ਰਾਂਚ ਨੂੰ ਕਈ ਜਿੰਦਾ ਕਾਰਤੂਸਾਂ ਸਮੇਤ ਇੱਕ ਬੰਦੂਕ ਮਿਲੀ ਸੀ ਤੇ ਦੂਜੀ ਬੰਦੂਕ ਦੀ ਭਾਲ ਜਾਰੀ ਹੈ। ਆਖਿਰਕਾਰ ਦੋ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਅਪਰਾਧ ਸ਼ਾਖਾ ਨੇ ਅਪਰਾਧ ਵਿੱਚ ਵਰਤੀਆਂ ਗਈਆਂ ਦੋਵੇਂ ਬੰਦੂਕਾਂ ਬਰਾਮਦ ਕਰ ਲਈਆਂ ਹਨ।
ਸ਼ੂਟਰਾਂ ਨੂੰ 10 ਰਾਊਂਡ ਫਾਇਰ ਕਰਨ ਦਾ ਹੁਕਮ ਦਿੱਤਾ ਸੀ
ਇਸ ਤੋਂ ਪਹਿਲਾਂ ਸੋਮਵਾਰ, 22 ਅਪ੍ਰੈਲ ਨੂੰ, ਮੁੰਬਈ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਸੀ ਕਿ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਵਿੱਚ 58 ਸਾਲਾ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਕਥਿਤ ਤੌਰ 'ਤੇ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਨੂੰ 10 ਰਾਊਂਡ ਫਾਇਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਜਾਂਚ ਏਜੰਸੀ ਮੁਤਾਬਕ ਸ਼ੱਕੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੂਰਤ ਦੀ ਤਾਪੀ ਨਦੀ 'ਚ ਬੰਦੂਕ ਸੁੱਟ ਦਿੱਤੀ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ, "ਦੋਸ਼ੀ ਵਿੱਕੀ ਗੁਪਤਾ ਨੂੰ ਸੂਰਤ ਤਾਪੀ ਨਦੀ 'ਤੇ ਲਿਜਾਇਆ ਗਿਆ, ਜਿੱਥੇ ਉਸ ਨੇ ਬੰਦੂਕ ਸੁੱਟ ਦਿੱਤੀ। ਪੁਲਿਸ ਇਸ ਮਾਮਲੇ 'ਚ ਹੋਰ ਧਾਰਾਵਾਂ ਵੀ ਜੋੜ ਸਕਦੀ ਹੈ।"
14 ਅਪ੍ਰੈਲ ਨੂੰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ
ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਦੋ ਬਾਈਕ ਸਵਾਰਾਂ ਨੇ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਅਦਾਕਾਰ ਦਾ ਪਰਿਵਾਰ, ਬਾਲੀਵੁੱਡ ਇੰਡਸਟਰੀ ਤੇ ਪ੍ਰਸ਼ੰਸਕ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਏ। ਬਾਅਦ ਵਿੱਚ ਇੱਕ ਮੇਲ ਰਾਹੀਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਵਾਰਦਾਤ ’ਚ ਵਰਤੀ ਗਈ ਬਾਈਕ ਮਿਲੀ ਸੀ। ਦੋ ਦਿਨ ਬਾਅਦ, ਮੁੰਬਈ ਪੁਲਿਸ ਨੇ ਗੁਜਰਾਤ ਦੇ ਕੱਛ ਤੋਂ ਦੋਵਾਂ ਬਾਈਕ ਸਵਾਰਾਂ ਨੂੰ ਗ੍ਰਿਫਤਾਰ ਕੀਤਾ।
ਸਲਮਾਨ ਖ਼ਾਨ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਜਲਦ ਹੀ ਏ.ਆਰ ਮੁਰੂਗਦੌਸ ਦੁਆਰਾ ਨਿਰਦੇਸ਼ਿਤ ਆਪਣੀ ਆਉਣ ਵਾਲੀ ਫਿਲਮ 'ਸਿਕੰਦਰ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਹ ਫਿਲਮ ਅਗਲੇ ਸਾਲ ਯਾਨੀ 2025 'ਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਸਲਮਾਨ ਖ਼ਾਨ ਦੀ ਫਿਲਮ ਦੇ ਐਲਾਨ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅਦਾਕਾਰ ਦੀ ਸੁਪਰ-ਡੁਪਰ ਡਿਟ ਫਿਲਮ 'ਬਜਰੰਗੀ ਭਾਈਜਾਨ' ਦੇ ਸੀਕਵਲ ਦੀ ਸਕ੍ਰਿਪਟ ਵੀ ਤਿਆਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਬੱਸ ਇਸ 'ਤੇ ਭਾਈਜਾਨ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।
ਇਹ ਵੀ ਪੜ੍ਹੋ : Bathinda Fire Accident: ਬਠਿੰਡਾ 'ਚ ਝੁੱਗੀਆਂ ਨੂੰ ਅੱਗ ਲੱਗਣ ਕਾਰਨ 2 ਬੱਚੀਆਂ ਦੀ ਮੌਤ; ਸਰਕਾਰ ਵੱਲੋਂ ਮੁਆਵਜ਼ਾ ਦੇਣ ਦਾ ਵਾਅਦਾ