Salman Khan News: ਸਲਮਾਨ ਖਾਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਹਨ। ਪ੍ਰਸ਼ੰਸਕ ਉਹਨਾਂ ਦੀ ਇੱਕ ਝਲਕ ਲਈ ਬੇਤਾਬ ਹਨ। ਸਲਮਾਨ ਆਪਣੇ ਪ੍ਰਸ਼ੰਸਕਾਂ ਨੂੰ ਵੀ ਖੁੱਲ੍ਹ ਕੇ ਮਿਲਦੇ ਹਨ। ਪਰ ਇਨ੍ਹੀਂ ਦਿਨੀਂ ਉਨ੍ਹਾਂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰ  (Salman Khan) ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਦੌਰਾਨ ਇਕ ਅਜਿਹੀ ਖਬਰ ਆਈ ਹੈ ਜਿਸ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ।


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਦੋ ਸ਼ੱਕੀਆਂ ਨੇ ਨਵੀਂ ਮੁੰਬਈ ਦੇ ਪਨਵੇਲ ਵਿੱਚ ਸਥਿਤ ਅਦਾਕਾਰ (Salman Khan) ਦੇ ਫਾਰਮ ਹਾਊਸ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਨੇ ਇਨ੍ਹਾਂ ਦੋਵਾਂ ਲੋਕਾਂ ਨੂੰ ਫੜ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 4 ਜਨਵਰੀ ਨੂੰ ਵਾਜੇ ਪਿੰਡ ਸਥਿਤ ਇਕ ਫਾਰਮ ਹਾਊਸ 'ਤੇ ਵਾਪਰੀ।


ਇਹ ਵੀ ਪੜ੍ਹੋ:  Pomegranate Benefits: ਰੋਜ਼ਾਨਾ ਸਵੇਰੇ ਖਾਓ ਇੱਕ ਅਨਾਰ, ਡਾਕਟਰ ਨੂੰ ਕਰੋ BYE- BYE, ਮਿਲਣਗੇ ਇਹ ਫਾਇਦੇ

ਜਾਣੋ ਪੂਰਾ ਮਾਮਲਾ
ਮਾਮਲਾ 4 ਜਨਵਰੀ ਦਾ ਹੈ। ਸ਼ਾਮ 4 ਵਜੇ ਦੋਵਾਂ ਨੇ ਵਾਜੇ ਪਿੰਡ 'ਚ ਸਲਮਾਨ ਖਾਨ (Salman Khan) ਦੇ ਅਰਪਿਤਾ ਫਾਰਮ ਹਾਊਸ 'ਚ ਟਾਰ ਅਤੇ ਦਰਖਤਾਂ ਦੇ ਕੰਪਾਊਂਡ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜਿਆ ਤਾਂ ਉਸ ਨੇ ਆਪਣਾ ਗਲਤ ਨਾਂ ਦੱਸਿਆ। ਪਰ ਜਿਵੇਂ ਹੀ ਸੁਰੱਖਿਆ ਗਾਰਡਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਬੁਲਾ ਕੇ ਉਸ ਨੂੰ ਹਵਾਲੇ ਕਰ ਦਿੱਤਾ। ਦੋਵਾਂ ਕੋਲ ਜਾਅਲੀ ਆਧਾਰ ਕਾਰਡ ਪਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।


ਦੋਵਾਂ ਦੀ ਪਛਾਣ ਅਜੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਪੰਜਾਬ ਅਤੇ ਰਾਜਸਥਾਨ ਤੋਂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਮਾਮਲਾ ਵੀ ਸ਼ੱਕੀ ਹੈ। ਫਿਲਹਾਲ ਦੋਵੇਂ ਨੌਜਵਾਨ ਪੁਲਿਸ ਦੀ ਹਿਰਾਸਤ 'ਚ ਹਨ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।


ਇਹ ਵੀ ਪੜ੍ਹੋ:  Punjab Weather Update: ਪੰਜਾਬ 'ਚ ਸੰਘਣੀ ਧੁੰਦ, ਮੌਸਮ ਵਿਭਾਗ ਵੱਲੋਂ ਯੇਲੋ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ