Sarabhai vs Sarabhai actress Vaibhavi Upadhyay dies News: ਪਿਛਲੇ ਦਿਨੀਂ ਜਿੱਥੇ ਸਪਲਿਟਸਵਿਲਾ ਫੇਮ ਆਦਿਤਿਆ ਸਿੰਘ ਰਾਜਪੂਤ ਦੇ ਅਚਾਨਕ ਦਿਹਾਂਤ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਉੱਥੇ ਹੀ ਹੁਣ ਟੀਵੀ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਮਸ਼ਹੂਰ ਟੀਵੀ ਸ਼ੋਅ 'ਸਾਰਾਭਾਈ ਵਰਸੇਸ ਸਾਰਾਭਾਈ' 'ਚ ਜੈਸਮੀਨ ਦੀ ਭੂਮਿਕਾ ਨਾਲ ਮਸ਼ਹੂਰ ਹੋਈ ਅਦਾਕਾਰਾ ਵੈਭਵੀ ਉਪਾਧਿਆਏ ਦੀ  (Vaibhavi Upadhyay die)ਕਾਰ ਹਾਦਸੇ 'ਚ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ ਵਿੱਚ ਵੈਭਵੀ ਦੀ ਮੌਤ ਹੋ ਗਈ ਸੀ। ਵੈਭਵੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਸਵੇਰੇ 11 ਵਜੇ ਮੁੰਬਈ ਵਿੱਚ ਕੀਤਾ ਜਾਵੇਗਾ। ਸ਼ੋਅ ਸਾਰਾਭਾਈ Vs ਸਾਰਾਭਾਈ ਟੇਕ-2 ਵਿੱਚ ਵੈਭਵੀ ਨਾਲ ਕੰਮ ਕਰਨ ਵਾਲੇ ਨਿਰਮਾਤਾ-ਅਦਾਕਾਰ ਜੇਡੀ ਮਜੀਠੀਆ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਸਨੇ ਖੁਲਾਸਾ ਕੀਤਾ ਕਿ ਉਪਾਧਿਆਏ ਦੀ ਕਾਰ ਮੋੜ ਲੈਂਦੇ ਸਮੇਂ ਘਾਟੀ ਵਿੱਚ ਡਿੱਗ ਗਈ, ਨਾਲ ਹੀ ਦੱਸਿਆ ਕਿ ਕਾਰ ਵਿੱਚ ਵੈਭਵੀ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


ਇਹ ਵੀ ਪੜ੍ਹੋ: ਜਾਣੋ 75 ਸਾਲਾਂ ਬਾਅਦ ਕਿਵੇਂ ਮਿਲੇ ਭਾਰਤ-ਪਾਕਿ ਵੰਡ ਦੇ ਦੌਰਾਨ ਵਿੱਛੜੇ ਭੈਣ ਭਰਾ! 

ਦੱਸ ਦੇਈਏ ਕਿ ਵੈਭਵੀ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਨਾਲ 2020 ਦੀਆਂ ਫਿਲਮਾਂ 'ਛਪਾਕ' ਅਤੇ 'ਤਿਮੀਰ' (2023) ਵਿੱਚ ਵੀ ਨਜ਼ਰ ਆਈ ਸੀ। ਅਭਿਨੇਤਰੀ ਗੁਜਰਾਤੀ ਥੀਏਟਰ ਸਰਕਟ ਵਿੱਚ ਇੱਕ ਪ੍ਰਸਿੱਧ ਨਾਮ ਸੀ। ਟੀਵੀ ਸ਼ੋਅ 'ਸਾਰਾਭਾਈ ਬਨਾਮ ਸਾਰਾਭਾਈ' ਤੋਂ ਇਲਾਵਾ, ਉਪਾਧਿਆਏ ਨੇ 'ਕਿਆ ਕਸੂਰ ਹੈ ਅਮਲ ਕਾ' ਅਤੇ ਡਿਜੀਟਲ ਸੀਰੀਜ਼ 'ਪਲੀਜ਼ ਫਾਈਂਡ ਅਟੈਚਡ' ਵਿੱਚ ਵੀ ਕੰਮ ਕੀਤਾ।