Sargun Mehta Ravi Dubey Viral Basketball Video: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta)  ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ। ਸਰਗੁਣ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅੱਜ ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਬੇਤਾਬ ਹਨ।


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਸਰਗੁਣ ਨੇ ਆਪਣੇ ਪਤੀ ਰਵੀ ਦੂਬੇ ਨਾਲ ਬਾਸਕਟਬਾਲ ਖੇਡ (Sargun Mehta Ravi Dubey Viral Basketball Video) ਦੇ ਹੋਏ ਸੋਸ਼ਲ ਮੀਡੀਆ ਉੱਤੇ ਵੀਡੀਓ ਅਪਲੋਡ ਕੀਤੀ ਹੈ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ। 


ਪੰਜਾਬੀ ਮਾਡਲ ਅਤੇ ਅਦਾਕਾਰਾ ਸਰਗੁਣ ਮਹਿਤਾ (Sargun Mehta) ਟੌਪ ਦੀ ਅਭਿਨੇਤਰੀ ਹੈ। ਉਸ ਨੇ ਆਪਣੀ ਖੂਬਸੂਰਤੀ ਉੱਤੇ ਟੈਲੇਂਟ ਨਾਲ ਪੂਰੀ ਦੁਨੀਆ 'ਚ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਨਾਲ ਸਰਗੁਣ ਮਹਿਤਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।  


ਇਹ ਵੀ ਪੜ੍ਹੋ:  Punjab News: ਵਿਜੀਲੈਂਸ ਨੇ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸ.ਡੀ.ਓ ਕੀਤਾ ਗ੍ਰਿਫ਼ਤਾਰ

ਸਰਗੁਣ ਅਤੇ ਰਵੀ (Sargun Mehta Ravi Dubey Viral Basketball Video)  ਦੀ ਇਸ ਵੀਡੀਓ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ। ਵੀਡੀਓ ਦਾ ਬੈਕਗਰਾਉਂਡ ਮਿਊਜ਼ਿਕ ਸ਼ਾਹਰੁਖ-ਕਾਜੋਲ ਦੀ ਫਿਲਮ 'ਕੁਛ ਕੁਛ ਹੋਤਾ ਹੈ' ਦਾ ਗਾਣਾ 'ਲੜਕੀ ਬੜੀ ਅਨਜਾਨੀ ਹੈ' ਲਗਾਇਆ ਗਿਆ ਹੈ।

ਦੇਖੋ ਇਸ ਖੂਬਸੂਰਤ ਜੋੜੇ ਦੀ ਇਹ ਵਾਇਰਲ ਵੀਡੀਓ (Sargun Mehta Ravi Dubey Viral Basketball Video) 



ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਅਭਿਨੇਤਰੀ ਹੈ। ਉਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਹਾਲ ਹੀ 'ਚ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ।


ਇਹ ਵੀ ਪੜ੍ਹੋ: Punjab News: ਪਠਾਨਕੋਟ 'ਚ ਹਾਈ ਅਲਰਟ, ਸੁਰੱਖਿਆ ਲਈ ਸ਼ਹਿਰ ਨੂੰ ਕੀਤਾ ਗਿਆ ਸੀਲ, 1750 ਦੇ ਕਰੀਬ ਪੁਲਿਸ ਤੈਨਾਤ