Shubh India Tour 2023: ਵਿਵਾਦਾਂ `ਚ ਘਿਰੇ ਸ਼ੁਭ ਦਾ ਬਿਆਨ, `ਭਾਰਤ ਮੇਰਾ ਵੀ ਦੇਸ਼ ਹੈ`
Shubh on India Tour 2023 Being Cancelled News: ਭਾਰਤ ਨੂੰ ਆਪਣਾ ਦੇਸ਼ ਦੱਸਦਿਆਂ, ਸ਼ੁਭ ਨੇ ਕਿਹਾ ਕਿ ਜਦੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਦੀ ਗੱਲ ਆਉਂਦੀ ਹੈ ਤਾਂ ਉਸਦੇ `ਪੂਰਵਜਾਂ ਅਤੇ ਗੁਰੂਆਂ ਨੇ ਅੱਖ ਨਹੀਂ ਝਪਕਾਈ`
Shubh on India Tour 2023 Being Cancelled and his controversy news: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਵੱਧ ਰਹੇ ਤਣਾਅ ਦੇ ਵਿਚਕਾਰ ਆਪਣੀ ਵਿਵਾਦਿਤ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਵਿਵਾਦਾਂ 'ਚ ਘਿਰੇ ਪੰਜਾਬੀ-ਕੈਨੇਡੀਅਨ ਰੈਪਰ ਸ਼ੁਭਨੀਤ ਸਿੰਘ (ਸ਼ੁਭ ਵਜੋਂ ਮਸ਼ਹੂਰ) ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਅਤੇ ਕਿਹਾ ਕਿ ਉਹ "ਆਪਣੇ ਭਾਰਤ ਦੌਰੇ ਦੇ ਰੱਦ ਹੋਣ ਨਾਲ ਬੇਹੱਦ ਨਿਰਾਸ਼ ਹਨ।”
ਦੱਸ ਦਈਏ ਕਿ ਰੈਪਰ ਦਾ 'ਸਟਿਲ ਰੋਲਿਨ ਇੰਡੀਆ ਟੂਰ' ਪਹਿਲਾਂ ਖਾਲਿਸਤਾਨ ਕਾਜ਼ ਨੂੰ ਕਥਿਤ ਤੌਰ 'ਤੇ ਸਮਰਥਨ ਦੇਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇੱਕ ਬਿਆਨ ਵਿੱਚ ਸ਼ੁਭਨੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਭਾਰਤ ਦੌਰੇ ਲਈ ਸਖਤ ਅਭਿਆਸ ਕਰ ਰਿਹਾ ਸੀ ਅਤੇ ਭਾਰਤ ਵਿੱਚ ਆਪਣੇ ਸ਼ੋਅ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਸੀ।
ਹੁਣ ਪਹਿਲੀ ਵਾਰ ਗਾਇਕ ਨੇ ਇਸ 'ਤੇ ਖੁੱਲ ਕੇ ਆਪਣੀ ਗੱਲ ਰੱਖੀ ਹੈ। ਇੰਸਟਾਗ੍ਰਾਮ 'ਤੇ ਪੋਸਟ ਵਿੱਚ ਸ਼ੁਭ ਨੇ ਲਿਖਿਆ, "ਪੰਜਾਬ ਦੇ ਇੱਕ ਨੌਜਵਾਨ ਰੈਪਰ-ਗਾਇਕ ਹੋਣ ਦੇ ਨਾਤੇ, ਇਹ ਮੇਰੇ ਜੀਵਨ ਦਾ ਸੁਪਨਾ ਸੀ ਕਿ ਮੈਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ 'ਤੇ ਪੇਸ਼ ਕਰਾਂ ਪਰ ਹਾਲ ਹੀ ਦੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਤੋੜ ਦਿੱਤਾ ਹੈ, ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਨੂੰ ਜ਼ਾਹਰ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ।"
ਉਸਨੇ ਕਿਹਾ ਕਿ "ਮੈਂ ਭਾਰਤ ਵਿੱਚ ਆਪਣਾ ਦੌਰਾ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ ਕਿਉਂਕਿ ਮੈਂ ਆਪਣੇ ਦੇਸ਼ ਵਿੱਚ, ਆਪਣੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ।" ਉਸਨੇ ਅੱਗੇ ਦੱਸਿਆ ਕਿ ਤਿਆਰੀਆਂ ਪੂਰੇ ਜ਼ੋਰਾਂ 'ਤੇ ਸਨ ਅਤੇ ਉਹ ਆਪਣੇ ਦਿਲ ਨਾਲ ਪਿਛਲੇ ਦੋ ਮਹੀਨੇ ਤੋਂ ਅਭਿਆਸ ਕਰ ਰਿਹਾ ਸੀ।
ਇਸ ਤੋਂ ਬਾਅਦ ਭਾਰਤ ਨੂੰ ਆਪਣਾ ਦੇਸ਼ ਦੱਸਦਿਆਂ, ਸ਼ੁਭ ਨੇ ਕਿਹਾ ਕਿ ਜਦੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਦੀ ਗੱਲ ਆਉਂਦੀ ਹੈ ਤਾਂ ਉਸਦੇ "ਪੂਰਵਜਾਂ ਅਤੇ ਗੁਰੂਆਂ ਨੇ ਅੱਖ ਨਹੀਂ ਝਪਕਾਈ"। ਉਸਨੇ ਕਿਹਾ ਕਿ "ਭਾਰਤ ਮੇਰਾ ਵੀ ਦੇਸ਼ ਹੈ। ਮੇਰਾ ਜਨਮ ਇੱਥੇ ਹੋਇਆ ਹੈ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਇਸ ਦੀ ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਕਰਨ ਲਈ ਅੱਖ ਝਪਕਣ ਤੱਕ ਨਹੀਂ ਦਿੱਤੀ ਅਤੇ ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਵਿੱਚ ਹੈ। ਮੈਂ ਅੱਜ ਜੋ ਵੀ ਹਾਂ, ਇੱਕ ਪੰਜਾਬੀ ਹੋਣ ਕਰਕੇ ਹਾਂ।"
ਇਹ ਵੀ ਪੜ੍ਹੋ: India-Canada news: ਨਿੱਝਰ ਹੱਤਿਆ ਕਾਂਡ 'ਚ ਭਾਰਤ 'ਤੇ ਲੱਗੇ ਇਲਜ਼ਾਮਾਂ ਦਾ ਮਾਮਲਾ, ਕੈਨੇਡਾ ਨੂੰ ਮਿਲ ਰਿਹਾ 'ਅਮਰੀਕਾ ਦਾ ਸਮਰਥਨ'