Viral Video: ਸੋਨੂੰ ਸੂਦ ਤੇ ਬਿੰਨੂ ਢਿੱਲੋਂ ਪੱਠੇ ਕੁਤਰਦੇ ਹੋਏ ਆਏ ਨਜ਼ਰ
Viral Video: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਹਾਸਰਸ ਕਲਾਕਾਰ ਬਿੰਨੂ ਢਿੱਲੋਂ ਦੀ ਪੱਠੇ ਕੁਤਰਦੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੋਵੇਂ ਜਣੇ ਪੱਠਿਆਂ ਵਾਲੀ ਮਸ਼ੀਨ ਵਿੱਚ ਬਰਸੀਮ ਦਾ ਰੁੱਗ ਲਗਾ ਰਹੇ ਹਨ।
Viral Video: ਬਾਲੀਵੁੱਡ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ ਆਮ ਤੌਰ ਉਤੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ਜ਼ਰੂਰਤਮੰਦ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਐਨਜੀਓ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਸੋਨੂੰ ਸੂਦ ਪੰਜਾਬ ਆਏ ਹੋਏ ਹਨ। ਜਿੱਥੇ ਉਨ੍ਹਾਂ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਉਹ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਬਿੰਨੂ ਢਿੱਲੋਂ ਪਸ਼ੂਆਂ ਲਈ ਪੱਠੇ ਕੁਤਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋਵੇਂ ਸਿਤਾਰੇ ਪੱਠੇ ਕੁਤਰ ਰਹੇ ਹਨ ਅਤੇ ਸ਼ਟਾਲੇ ਦਾ ਰੁੱਗ ਬਿੰਨੂ ਢਿੱਲੋਂ ਤੇ ਸੋਨੂ ਸੂਦ ਲਗਾਉਂਦੇ ਹੋਏ ਨਜ਼ਰ ਆਏ ਹਨ।
ਬਾਲੀਵੁੱਡ ਐਕਟਰ ਤੇ ਸਮਾਜਸੇਵੀ ਸੋਨੂੰ ਸੂਦ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ਲੋੜਵੰਦ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਐਨਜੀਓ ਅਕਸਰ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਸੋਨੂੰ ਸੂਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ ਵਿੱਚ ਸੋਨੂੰ ਸੂਦ ਹਰੇ ਤੇ ਗਰੇ ਰੰਗ ਦੀ ਸ਼ਰਟ ਵਿੱਚ ਪਸ਼ੂਆਂ ਲਈ ਪੱਠੇ ਕੁਤਰਦੇ ਹੋਏ ਨਜ਼ਰ ਆ ਰਹੇ ਹਨ।
ਸੋਨੂੰ ਸੂਦ ਦੇ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਹਾਸਰਸ ਸਿਤਾਰੇ ਬਿੰਨੂ ਢਿੱਲੋਂ ਹਰੇ ਰੰਗ ਦੀ ਸ਼ਿਰਟ ਵਿਚ ਨਾਲ ਹੀ ਪੱਠੇ ਕੁਤਰਦੇ ਨਜ਼ਰ ਆ ਰਹੇ ਹਨ। ਸ਼ਟਾਲੇ ਦਾ ਰੁੱਗ ਬਿੰਨੂ ਢਿੱਲੋਂ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਹ ਸੋਨੂੰ ਸੂਦ ਨੂੰ ਵੀ ਦੱਸਦੇ ਹਨ ਕਿ ਇਸ ਨੂੰ ਰੁੱਗ ਲਗਾਉਣਾ ਕਿਹਾ ਜਾਂਦਾ ਹੈ।
ਬਿੰਨੂ ਢਿੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਦੇ ਹਨ, ‘ਸ਼ੂਟਿੰਗ ਟਾਈਮ’ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਫ਼ਿਲਮ ਦਾ ਸੀਨ ਉਤੇ ਹਨ ਕਿਉਂਕਿ ਸੋਨੂੰ ਸੂਦ ਇਨ੍ਹਾਂ ਦਿਨਾਂ ਵਿੱਚ ਆਪਣੀ ਫ਼ਿਲਮ ‘ਫਤਿਹ’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਜੈਕਲੀਨ ਫਰਨਾਂਡਿਜ਼ ਨਜ਼ਰ ਆਏਗੀ। ਸੋਨੂੰ ਸੂਦ ਲੰਬੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ : Punjab News: ਵਿਵਾਦਾਂ 'ਚ ਸਰਕਾਰੀ ਸਕੂਲ! ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ, ਵੀਡੀਓ ਵਾਇਰਲ
ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ ਐਕਟਰ ਬਣ ਕੇ, ਬਲਕਿ ਆਮ ਲੋਕਾਂ ਦੀ ਮਦਦ ਕਰਕੇ ਵੀ ਪੂਰੀ ਦੁਨੀਆ 'ਚ ਇੱਜ਼ਤ ਕਮਾਈ ਹੈ। ਉਹ ਲਾਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਹਾਲ ਹੀ 'ਚ ਸੋਨੂੰ ਸੂਦ ਨੇ ਓਡੀਸ਼ਾ ਟਰੇਨ ਹਾਦਸੇ ਦੇ ਪੀੜਤਾਂ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੀ ਐਨਜੀਓ ਨੇ ਵਿਛੜੇ ਹੋਏ ਲੋਕਾਂ ਨੂੰ ਆਪਣੇ ਪਰਿਵਾਰਾਂ ਤੱਕ ਪਹੁੰਚਣ 'ਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ : Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਨੂੰ ਜਥੇਦਾਰ ਬਣਾਉਣ ਦੀ ਕੀਤੀ 'ਸਿਫਾਰਿਸ਼'