Sunanda Sharma (ਪਵਿੱਤ ਕੌਰ): ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੱਕਾਰੀ 77ਵੇਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸੁਨੰਦਾ ਸ਼ਰਮਾ ਕਾਨਸ ਫੈਸਟੀਵਲ ਵਿੱਚ ਪੁੱਜਣ ਵਾਲੀ ਪਹਿਲੀ ਪੰਜਾਬੀ ਗਾਇਕਾ ਹੈ।


COMMERCIAL BREAK
SCROLL TO CONTINUE READING

ਗਾਇਕਾ ਨੇ ਹੱਥੀ ਦੰਦ ਰੰਗ ਦਾ ਸਲਵਾਰ ਕਮੀਜ਼ ਪਾਇਆ ਹੋਇਆ ਸੀ ਉਨ੍ਹਾਂ ਨੇ ਆਪਣੀ ਲੁੱਕ ਨੂੰ ਇੱਕ ਨਥ ਅਤੇ ਟਿੱਕਾ ਲਗਾਇਆ ਹੋਇਆ ਸੀ। ਸੁਨੰਦਾ ਨੇ ਕਿਹਾ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਸੱਭਿਆਚਾਰ ਅਤੇ ਜੜ੍ਹਾਂ ਦੀ ਨੁਮਾਇੰਦਗੀ ਕਰਨਾ ਇਕ ਸ਼ਾਨਦਾਰ ਸਨਮਾਨ ਹੈ। ਇਥੇ ਹੋਣਾ ਮਹਿਜ਼ ਇੱਕ ਨਿੱਜੀ ਉਪਲਬੱਧੀ ਨਹੀਂ ਹੈ ਬਲਕਿ ਪੂਰੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ।


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੀ ਵਿਰਾਸਤ ਨੂੰ ਗੌਰਵ ਦੇ ਨਾਲ ਅਪਣਾਉਣ ਅਤੇ ਮਨਾਉਣ ਲਈ ਪ੍ਰੇਰਿਤ ਕਰੇਗਾ। ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਬਿੱਲੀ ਅੱਖ ਗਾਣੇ ਨਾਲ ਕੀਤੀ ਸੀ।


ਉਨ੍ਹਾਂ ਨੇ 2018 ਵਿੱਚ ਦਿਲਜੀਤ ਦੋਸਾਂਝ ਅਤੇ ਯੋਗਰਾਜ ਸਿੰਘ ਦੇ ਨਾਲ ਸੱਜਣ ਸਿੰਘ ਰੰਗਰੂਟ ਵਿੱਚ ਅਦਾਕਾਰੀ ਵਿੱਚ ਕਦਮ ਰੱਖਿਆ ਸੀ। 32 ਸਾਲਾਂ ਸੁਨੰਦਾ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਤੇਰੇ ਨਾਲ ਨੱਚਣਾ ਗਾਣੇ ਨਾਲ ਕੀਤੀ ਸੀ।


ਸੁਨੰਦਾ ਸ਼ਰਮਾ ਨੇ ਅੱਜ 17 ਮਈ ਨੂੰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਕਾਨਸ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੁਨੰਦਾ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਆਮ ਜਹੇ ਘਰ ਦੀ ਕੁੜੀ, ਸੁਪਨੇ ਐਨੇ ਖਾਸ ਕਸਦੋਂ ਤਾਂ ਲੈਣ ਲੱਗ ਪਈ, ਪਤਾ ਨਹੀਂ ਲੱਗਿਆ, ਤੁਸੀ ਮੈਨੂੰ ਪਿਆਰ ਤੇ ਇੱਜਤ ਬਖਸ਼ ਹੈ, ਇਹ ਤੁਹਾਡੇ ਸਾਰਿਆਂ ਦੇ ਨਾਮ, ਸੁਨੰਦਾ ਦੇ ਪੋਸਟ ਉਤੇ ਗੌਹਰ ਖਾਨ ਨੇ ਲੁਕਿੰਗ ਬਿਊਟੀਫੁੱਲ ਕੁਮੈਂਟ ਕੀਤਾ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਰੈੱਡ ਕਾਰਪੇਟ 'ਤੇ ਸੁਨੰਦਾ ਦਾ ਇਹ ਦੇਸੀ ਪੰਜਾਬੀ ਲੁੱਕ ਗਾਇਕ ਦੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਾਨਸ ਨੂੰ ਲੈ ਕੇ ਸੁਨੰਦਾ ਦੀ ਪੋਸਟ ਨੂੰ ਹੁਣ ਲਾਈਕਸ ਦਾ ਹੜ੍ਹ ਆ ਰਿਹਾ ਹੈ।


ਇਹ ਵੀ ਪੜ੍ਹੋ : Ludhiana News: ਲੁਧਿਆਣਾ ਲਈ ਰਵਨੀਤ ਬਿੱਟੂ ਦਾ ਵਿਜ਼ਨ ਡਾਕੂਮੈਂਟ ਪੇਸ਼, ਏਮਜ਼ ਅਤੇ ਮੈਟਰੋ ਚੱਲੇਗੀ ਜਲਦ- ਬਿੱਟੂ