Sunny Deol News: ਸੰਨੀ ਦਿਓਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਮਿਸ ਯੂ ਪਾਪਾ; ਧਰਮਿੰਦਰ ਦੇ ਫੈਨਸ ਹੋਏ ਪਰੇਸ਼ਾਨ
Sunny Deol News: ਸੰਨੀ ਦਿਓਲ ਫੈਨਸ ਨੇ ਧਰਮ ਭਾਜੀ ਦੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਉਹ ਉਨ੍ਹਾਂ ਦੀ ਸਿਹਤ ਨਾਲ ਜੁੜੇ ਸਵਾਲ ਸੋਸ਼ਲ ਮੀਡੀਆ ਉਤੇ ਪੁੱਛਦੇ ਨਜ਼ਰ ਆ ਰਹੇ ਹਨ।
Sunny Deol News: 88 ਸਾਲ ਦੇ ਧਰਮਿੰਦਰ ਬਾਲੀਵੁੱਡ ਦੇ ਲੇਜੈਂਡਰੀ ਐਕਟਰਾਂ ਵਿਚੋਂ ਇੱਕ ਹਨ। ਉਨ੍ਹਾਂ ਨੇ ਕਈ ਸਾਲ ਤੱਕ ਫੈਨਸ ਦਾ ਆਪਣੀਆਂ ਫਿਲਮਾਂ ਜ਼ਰੀਏ ਮਨੋਰੰਜਨ ਕੀਤਾ ਅਤੇ ਹੁਣ ਵੀ ਸੋਸ਼ਲ ਮੀਡੀਆ ਜ਼ਰੀਏ ਧਿਆਨ ਖਿੱਚ ਰਹੇ ਹਨ। ਉਥੇ ਫੈਨਸ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵਿਚਾਲੇ ਸੰਨੀ ਦਿਓਲ ਫੈਨਸ ਨੇ ਧਰਮ ਭਾਜੀ ਦੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਉਹ ਉਨ੍ਹਾਂ ਦੀ ਸਿਹਤ ਨਾਲ ਜੁੜੇ ਸਵਾਲ ਸੋਸ਼ਲ ਮੀਡੀਆ ਉਤੇ ਪੁੱਛਦੇ ਨਜ਼ਰ ਆ ਰਹੇ ਹਨ। ਤਾਜ਼ਾ ਪੋਸਟ ਵਿੱਚ ਸੰਨੀ ਦਿਓਲ ਨੇ ਪਿਤਾ ਧਰਮਿੰਦਰ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚੋਂ ਪਹਿਲੀ ਵਿੱਚ ਸੁਪਰਸਟਾਰ ਬਲਯੂ ਜੀਂਸ ਅਤੇ ਚੈਕ ਬਰਾਊਨ ਸ਼ਰਟ ਅਤੇ ਕਾਲੀ ਟੋਪੀ ਪਾ ਕੇ ਕੁਰਸੀ ਉਤੇ ਬੈਠੇ ਦਿਸ ਰਹੇ ਹਨ। ਦੂਜੀ ਫੋਟੋ ਵਿੱਚ ਉਹ ਕੁਰਸੀ ਨੂੰ ਫੜ੍ਹ ਕੇ ਖੜ੍ਹੇ ਦਿਸ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਦਰ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ ਪਾਪਾ ਤੁਹਾਡੀ ਯਾਦ ਆ ਰਹੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ਉਤੇ ਪ੍ਰਤੀਕਿਰਿਆ ਆ ਰਹੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਆਪਣੇ 67ਵੇਂ ਜਨਮ ਦਿਨ ਉਥੇ ਆਉਣ ਵਾਲੀ ਫਿਲਮ ਜਾਟ ਦੀ ਪਹਿਲੀ ਲੁੱਕ ਫੈਨਸ ਨੂੰ ਦਿਖਾਇਆ, ਜਿਸ ਵਿੱਚ ਉਹ ਹੈਂਡਪੰਪ ਨਹੀਂ ਬਲਕਿ ਵੱਡਾ ਸਾਰਾ ਪੱਖਾ ਹੱਥ ਵਿੱਚ ਲਏ ਹੋਏ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਪੋਸਟ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਵੱਡੇ ਪੈਮਾਨੇ ਉਤੇ ਐਕਸ਼ਨ ਲਈ ਰਾਸ਼ਟਰੀ ਪਰਮਿਟ ਵਾਲੇ ਵਿਅਕਤੀ ਨਾਲ ਮਿਲਾ ਰਿਹਾ ਹਾਂ।
ਇਹ ਵੀ ਪੜ੍ਹੋ : Alaya F Photos: ਦੀਵਾਲੀ ਪਾਰਟੀ 'ਚ ਸੈਲੇਬਸ ਨੇ ਲਾਏ ਚਾਰ ਚੰਨ, ਪੂਜਾ ਬੇਦੀ ਦੀ ਧੀ ਅਲਾਇਆ ਐੱਫ ਨੇ ਲੁੱਟੀ ਮਹਿਫਿਲ
ਕਾਬਿਲੇਗੌਰ ਹੈ ਕਿ ਸੰਨੀ ਦਿਓਲ ਨੇ ਪਹਿਲੀ ਵਾਰ ਤੇਲੁਗੂ ਡਾਇਰੈਕਟਰ ਗੋਪੀਚੰਦ ਮਾਲਿਨੇਨੀ ਦੇ ਨਾਲ ਐਕਸ਼ਨ ਡਰਾਮਾ ਜਾਟ ਲਈ ਹੱਥ ਮਿਲਿਆ ਹੈ। ਉਮੀਦ ਹੈ ਕਿ ਗਣਤੰਤਰ ਦਿਵਸ 2025 ਉਤੇ ਇਹ ਫਿਲਮ ਰਿਲੀਜ਼ ਹੋਵੇਗੀ, ਜਿਸ ਦੇ ਅਕਸ਼ੇ ਕੁਮਾਰ ਦੀ ਸਕਾਈ ਫੋਰਸ ਨਾਲ ਟੱਕਰ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : Raghav-Parineeti Photos: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਘਰ ਪਹੁੰਚੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ, ਵੇਖੋ ਤਸਵੀਰਾਂ