Viral Video: ਅਕਸਰ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ੇ ਬਣੀਆਂ ਰਹਿੰਦੀਆਂ ਹਨ। ਲੋਕ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਦੇਖ ਕੇ ਆਪਣੇ-ਆਪਣੇ ਅੰਦਾਜ਼ੇ ਜ਼ਾਹਿਰ ਕਰਦੇ ਹਨ। ਇਸ ਦਰਮਿਆਨ ਬਾਲੀਵੁੱਡ ਦੀ ਇੱਕ ਹੀਰੋਇਨ ਦੀ ਬਚਪਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਕ ਹੁਣ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਉਣ 'ਚ ਰੁਝੇ ਹਨ ਕਿ ਇਹ ਵੀਡੀਓ ਕਿਸ ਫ਼ਿਲਮੀ ਸਿਤਾਰੇ ਦੀ ਹੈ।


COMMERCIAL BREAK
SCROLL TO CONTINUE READING

ਕੀ ਤੁਸੀਂ ਇਸ ਵੀਡੀਓ 'ਚ ਸੈਫ ਅਲੀ ਖਾਨ ਨਾਲ ਨਜ਼ਰ ਆਈ ਮਾਸੂਮ ਨੂੰ ਪਛਾਣ ਸਕੇ ਹੋ? ਦਸ ਦਈਏ ਕਿ ਇਹ ਕਿਊਟ ਕੁੜੀ ਬਾਲੀਵੁੱਡ ਦੀ ਮਸ਼ਹੂਰ ਸਟਾਰ ਹੈ ਅਤੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਆਪਣਾ ਦਿਮਾਗ ਲਗਾ ਕਿ ਲੱਭ ਲੈਂਦੇ ਹਨ।


ਕਾਬਿਲੇਗੌਰ ਹੈ ਕਿ ਇਸ ਵੀਡੀਓ ਵਿੱਚ ਸਟਾਰਕਿਡ ਹੋਰ ਕੋਈ ਨਹੀਂ ਬਲਕਿ ਬਾਲੀਵੁੱਡ ਇੰਡਸਟਰੀ ਦੀ ਅਦਾਕਾਰਾ ਸਾਰਾ ਅਲੀ ਖ਼ਾਨ ਹੈ। ਵੀਡੀਓ 'ਚ ਸਾਰਾ ਖ਼ਾਨ ਆਪਣੇ ਪਿਤਾ ਸੈਫ ਅਲੀ ਖ਼ਾਨ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ ਅਤੇ ਸੈਫ ਉਸ ਦੀ ਦੇਖਭਾਲ ਕਰਦੇ ਨਜ਼ਰ ਆ ਰਹੇ ਹਨ। ਸਾਰਾ ਨੇ ਸੰਤਰੀ ਰੰਗ ਦਾ ਫਰੌਕ ਪਾਈ ਹੋਈ ਹੈ ਅਤੇ ਦੋ ਛੋਟੀਆਂ ਪੋਨੀਟੇਲਾਂ ਬੰਨ੍ਹੀਆਂ ਹੋਈਆਂ ਕੁਰਸੀ 'ਤੇ ਬੈਠੀ ਹੈ ਅਤੇ ਸੈਫ ਅਲੀ ਖਾਨ ਨੇ ਸਫੇਦ ਕਮੀਜ਼ ਦੇ ਨਾਲ ਕਾਲੇ ਰੰਗ ਦੀ ਪੈਂਟ ਵਿੱਚ ਨਜ਼ਰ ਆ ਰਹੇ ਹਨ।


ਇਹ ਵੀਡੀਓ ਸੈਫ ਅਲੀ ਖ਼ਾਨ ਦੀ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਦੀ ਹੈ। ਇਸ ਦੌਰਾਨ ਸਾਰਾ ਦੀ ਉਮਰ ਮਹਿਜ਼ ਇੱਕ ਸਾਲ ਹੀ ਹੋਵੇਗੀ। ਇਸ ਵੀਡੀਓ ਵਿੱਚ ਦੋਵੇਂ ਪਿਓ-ਧੀ ਸੈੱਟ 'ਤੇ ਕੁਆਲਿਟੀ ਟਾਈਮ ਬਤੀਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸੈਫ ਸਾਰਾ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸਨੇ ਇਨਕਾਰ ਕਰ ਦਿੱਤਾ ਅਤੇ ਬੋਤਲ ਨੂੰ ਦੂਰ ਧੱਕ ਦਿੱਤਾ।


ਇਹ ਵੀ ਪੜ੍ਹੋ : Delhi Railway Station Women died: ਦਿੱਲੀ ਰੇਲਵੇ ਸਟੇਸ਼ਨ 'ਚ ਜਮ੍ਹਾਂ ਹੋਏ ਪਾਣੀ 'ਚ ਕਰੰਟ ਆਉਣ ਨਾਲ ਔਰਤ ਦੀ ਮੌਤ


ਇਸ ਦੌਰਾਨ ਇੱਕ ਆਦਮੀ ਸਾਰਾ ਨੂੰ ਇੱਕ ਕਿਤਾਬ ਦਿੰਦਾ ਹੈ, ਜਿਸ ਨਾਲ ਛੋਟੀ ਸਾਰਾ ਖੇਡਣਾ ਸ਼ੁਰੂ ਕਰ ਦਿੰਦੀ ਹੈ। ਵੀਡੀਓ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਸਾਰਾ ਕਿੰਨੀ ਪਿਆਰੀ ਹੈ।' ਇੱਕ ਹੋਰ ਨੇ ਲਿਖਿਆ, 'ਸਾਰਾ ਅੱਜ ਵੀ ਉਹੀ ਹੈ ਜਿਵੇਂ ਬਚਪਨ 'ਚ ਸੀ, ਬੁੱਧੀਮਾਨ।' ਤਾਂ ਤੀਜੇ ਨੇ ਲਿਖਿਆ, 'ਉਹ ਬਹੁਤ ਪਿਆਰੀ ਲੱਗ ਰਹੀ ਹੈ।'


ਇਹ ਵੀ ਪੜ੍ਹੋ : Lawrence Bishnoi Gang: ਲਾਰੈਂਸ ਬਿਸ਼ਨੋਈ ਗਿਰੋਹ ਦੀ ਆੜ 'ਚ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼