Urfi Javed: ਸੋਸ਼ਲ ਮੀਡੀਆ ਦੀ ਸਨਸਨੀ ਕਹੀ ਜਾਣ ਵਾਲੀ ਉਰਫੀ ਜਾਵੇਦ ਨੂੰ ਭਾਵੇਂ ਕੋਈ ਕਿੰਨਾ ਵੀ ਟ੍ਰੋਲ ਕਰੇ ਪਰ ਜਦੋਂ ਉਹ ਸਾਹਮਣੇ ਆਉਂਦੀ ਹੈ ਤਾਂ ਲੋਕ ਉਸ ਨਾਲ ਫੋਟੋਆਂ ਕਲਿੱਕ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਅਦਾਕਾਰਾ ਹਾਲ ਹੀ ਵਿੱਚ ਦਿੱਲੀ ਵਿੱਚ ਸੀ ਜਿੱਥੇ ਉਸ ਨੂੰ ਡਿਜ਼ਾਈਨਰ ਅਮਿਤ ਅਗਰਵਾਲ ਦੇ ਸਟੋਰ ਲਾਂਚ ਈਵੈਂਟ ਲਈ ਸੱਦਾ ਦਿੱਤਾ ਗਿਆ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਉਰਫੀ ਨੂੰ ਮੁੰਬਈ ਹਵਾਈ ਅੱਡੇ ਉੁਪਰ ਦੇਖਿਆ ਗਿਆ, ਜਿੱਥੇ ਪ੍ਰਸ਼ੰਸਕਾਂ ਨਾਲ ਸੈਲਫੀ ਲੈਣ ਤੋਂ ਪਹਿਲਾਂ ਉਰਫੀ ਨੇ ਪੈਸਿਆਂ ਦੀ ਮੰਗ ਕੀਤੀ।


COMMERCIAL BREAK
SCROLL TO CONTINUE READING

ਉਰਫੀ ਜਾਵੇਦ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੋਟੋਸ਼ੂਟ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ, ਉਸ ਦੇ ਵੀਡੀਓ ਕਈ ਵੱਖ-ਵੱਖ ਖਾਤਿਆਂ 'ਤੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਉਰਫੀ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਦਿੱਲੀ ਤੋਂ ਮੁੰਬਈ ਪਹੁੰਚੀ ਹੈ।


ਮੁੰਬਈ ਹਵਾਈ ਅੱਡੇ ਉਪਰ ਪਹੁੰਚਣ ਤੋਂ ਬਾਅਦ ਪਾਪਰਾਜ਼ੀ ਨੇ ਉਨ੍ਹਾਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿੱਚੋਂ ਇੱਕ ਨੇ ਉਸਨੂੰ ਦੱਸਿਆ ਕਿ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਉਹ ਅਮੀਰ ਹੋ ਗਈ ਹੈ, ਤਾਂ ਉਸਨੇ ਕਿਹਾ ਕਿ ਉਹ ਪਹਿਲਾਂ ਹੀ ਅਮੀਰ ਸੀ, ਉਸਦੇ ਖਾਤੇ ਵਿੱਚ ਪੈਸੇ ਨਹੀਂ ਸਨ। ਉਹ ਮਨ ਦੀ ਅਮੀਰ ਸੀ।


ਇਹ ਵੀ ਪੜ੍ਹੋ : The Kerala Story Box Office Day 2: ਵਿਵਾਦਾਂ ਦੇ ਵਿਚਕਾਰ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ 'ਦਿ ਕੇਰਲ ਸਟੋਰੀ', ਦੋ ਦਿਨਾਂ 'ਚ ਕੀਤੀ ਬੰਪਰ ਕਮਾਈ


ਦੂਜੇ ਪਾਸੇ ਉਰਫੀ ਨੂੰ ਦੇਖਦੇ ਹੀ ਕੁਝ ਪ੍ਰਸ਼ੰਸਕ ਉਸ ਨਾਲ ਸੈਲਫੀ ਖਿੱਚਣ ਪਹੁੰਚੇ, ਜਿਸ ਨੂੰ ਦੇਖ ਕੇ ਅਦਾਕਾਰਾ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਪੈਸੇ ਵਾਪਸ ਲੈ ਲਓ। ਉਰਫੀ ਨੇ ਅੱਗੇ ਕਿਹਾ, 'ਮੈਂ ਇਸ ਤਰ੍ਹਾਂ ਅਮੀਰ ਬਣ ਜਾਵਾਂਗੀ।' ਉਰਫੀ ਨੇ 10 ਫੋਟੋਆਂ ਕਲਿੱਕ ਕਰਨ ਲਈ 100 ਰੁਪਏ ਦੀ ਮੰਗ ਕੀਤੀ। ਹਾਲਾਂਕਿ, ਇਹ ਸਿਰਫ ਇੱਕ ਮਜ਼ਾਕ ਸੀ ਤੇ ਇਸ ਨੂੰ ਖਤਮ ਕਰਦੇ ਹੋਏ ਅਭਿਨੇਤਰੀ ਨੇ ਸਾਰਿਆਂ ਨਾਲ ਫੋਟੋਆਂ ਕਲਿੱਕ ਕੀਤੀਆਂ।


ਇਹ ਵੀ ਪੜ੍ਹੋ : Punjab News: ਕਬਾੜ ਲੱਭਣ ਲਈ ਦਲਦਲ 'ਚ ਵੜੇ ਦੋ ਨੌਜਵਾਨਾਂ ਦੀ ਮੌਤ