Virat Kohli, MS Dhoni, KL Rahul, Athiya Shetty, KL Rahul Athiya Shetty, KL Rahul Athiya Shetty wedding,KL Rahul Athiya Shetty wedding gift, Virat Kohli wedding gift to KL Rahul , wedding gift to KL Rahul , MS Dhoni wedding gift to KL Rahul , ਸੁਨੀਲ ਸ਼ੈਟੀ , ਕੇਐੱਲ ਰਾਹੁਲ , ਕੇਐੱਲ ਰਾਹੁਲ ਆਥੀਆ ਸ਼ੈੱਟੀ, ਆਥੀਆ ਸ਼ੈੱਟੀ, ਆਥੀਆ ਸ਼ੈੱਟੀ ਵਿਆਹ , ਕੇਐੱਲ ਰਾਹੁਲ ਵਿਆਹ 


COMMERCIAL BREAK
SCROLL TO CONTINUE READING

Virat Kohli, MS Dhoni gift to KL Rahul on his wedding with Athiya Shetty: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਕੇਐੱਲ ਰਾਹੁਲ ਨੇ 23 ਜਨਵਰੀ ਨੂੰ ਬਾਲੀਵੁੱਡ ਦੀ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦਾ ਵਿਆਹ ਖੰਡਾਲਾ ‘ਚ ਸੁਨੀਲ ਸ਼ੈਟੀ ਦੇ ਬੰਗਲੇ ‘ਚ ਹੋਇਆ। ਇਸ ਦੌਰਾਨ ਕੇਐੱਲ ਰਾਹੁਲ ਨੂੰ ਵਿਰਾਟ ਕੋਹਲੀ ਅਤੇ ਧੋਨੀ ਵੱਲੋਂ ਮਹਿੰਗੇ ਤੌਹਫੇ ਮਿਲੇ।   


ਦੱਸ ਦਈਏ ਕਿ KL Rahul ਅਤੇ Athiya Shetty ਦੀ wedding 'ਤੇ ਸਿਰਫ ਪਰਿਵਾਰ ਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਰਾਹੁਲ ਦੇ ਵਿਆਹ ‘ਚ ਭਾਰਤੀ ਟੀਮ ਦੇ ਸਟਾਰ ਖਿਡਾਰੀ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ ਖੇਡ ਰਹੇ ਸਨ। 


Virat Kohli, MS Dhoni gift to KL Rahul on his wedding with Athiya Shetty:


ਹਾਲਾਂਕਿ ਆਪਣੇ ਦੋਸਤ ਦੇ ਵਿਆਹ ਤੋਂ ਬਾਅਦ ਭਾਰਤੀ ਟੀਮ ਦੇ 2 ਸਾਬਕਾ ਕਪਤਾਨਾਂ ਵੱਲੋਂ ਕੇਐਲ ਰਾਹੁਲ ਨੂੰ ਖਾਸ ਤੋਹਫੇ ਦਿੱਤੇ ਗਏ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਵਿਆਹੇ ਜੋੜੇ ਨੂੰ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਵੱਲੋਂ ਖਾਸ ਤੋਹਫ਼ੇ ਮਿਲੇ ਹਨ। ਦੱਸਣਯੋਗ ਹੈ ਕਿ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਦਾ ਕੇਐਲ ਰਾਹੁਲ ਨਾਲ ਖਾਸ ਪਿਆਰ ਹੈ ਅਤੇ ਰਾਹੁਲ ਦੋਵਾਂ ਦੀ ਕਪਤਾਨੀ 'ਚ ਖੇਡ ਚੁੱਕੇ ਹਨ।  


ਜ਼ਿਕਰਯੋਗ ਹੈ ਕਿ ਰਾਹੁਲ ਨੂੰ ਵਿਰਾਟ ਵੱਲੋਂ 2.17 ਕਰੋੜ ਰੁਪਏ ਦੀ BMW ਲਗਜ਼ਰੀ ਕਾਰ ਗਿਫਟ ਵਜੋਂ ਮਿਲੀ ਹੈ ਅਤੇ ਨਾਲ ਹੀ ਐੱਮਐੱਸ ਧੋਨੀ ਵੱਲੋਂ ਜੋੜੇ ਨੂੰ 80 ਲੱਖ ਰੁਪਏ ਦੀ ਕਾਵਾਸਾਕੀ ਨਿੰਜਾ ਬਾਈਕ ਗਿਫਟ ਕੀਤੀ ਗਈ ਹੈ।


ਇਹ ਵੀ ਪੜ੍ਹੋ: ਬਠਿੰਡਾ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ


ਇਸ ਦੌਰਾਨ ਵਿਰਾਟ ਕੋਹਲੀ, ਸਲਮਾਨ ਖ਼ਾਨ, ਜੈਕੀ ਸ਼ਰੌਫ਼, ਐਮਐਸ ਧੋਨੀ ਸਣੇ ਹੋਰ ਦਿੱਗਜਾਂ ਵੱਲੋਂ ਕਥਿਤ ਤੌਰ ‘ਤੇ ਰਾਹੁਲ ਨੂੰ ਕਰੋੜਾਂ ਰੁਪਏ ਦੀਆਂ ਚੀਜ਼ਾਂ ਤੌਹਫੇ 'ਚ ਮਿਲੀਆਂ ਹਨ। ਆਥੀਆ ਅਤੇ ਕੇਐਲ ਰਾਹੁਲ ਨੂੰ ਸੁਨੀਲ ਸ਼ੈੱਟੀ ਵੱਲੋਂ 50 ਕਰੋੜ ਰੁਪਏ ਦਾ ਇੱਕ ਘਰ ਗਿਫਟ 'ਚ ਮਿਲਿਆ ਹੈ।


ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਵੱਲੋਂ ਆਥੀਆ ਨੂੰ 1.64 ਕਰੋੜ ਰੁਪਏ ਦੀ ਔਡੀ ਕਾਰ ਗਿਫਟ ਕੀਤੀ ਗਈ। ਦੂਜੇ ਪਾਸੇ ਜੈਕੀ ਸ਼ਰਾਫ ਵੱਲੋਂ ਜੋੜੇ ਨੂੰ 30 ਲੱਖ ਰੁਪਏ ਦੀ ਚੋਪਾਰਡ ਘੜੀ ਦਿੱਤੀ ਗਈ। ਅਰਜੁਨ ਕਪੂਰ ਨੇ ਆਥੀਆ ਨੂੰ 1.5 ਕਰੋੜ ਰੁਪਏ ਦਾ ਹੀਰੇ ਦਾ ਬਰੇਸਲੇਟ ਗਿਫਟ ਕੀਤਾ। 


ਇਹ ਵੀ ਪੜ੍ਹੋ: ਜਲੰਧਰ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ: ਲਤੀਫਪੁਰਾ ਵਾਸੀਆਂ ਨੇ ਰਾਜਪਾਲ ਦਾ ਕਰਨਾ ਸੀ ਘਿਰਾਓ