Youtuber Armaan Malik: ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ ਪਰ ਫੈਂਸ ਇਹ ਜਾਨਣ ਲਈ ਬੇਤਾਬ ਹਨ ਕਿ ਉਨ੍ਹਾਂ ਨੂੰ ਪੁੱਤਰ ਹੋਏ ਹਨ ਜਾਂ ਧੀਆਂ। ਅਰਮਾਨ ਮਲਿਕ ਨੇ ਕੁਝ ਘੰਟੇ ਪਹਿਲਾਂ ਹੀ ਯੂਟਿਊਬ ਉਪਰ ਇੱਕ ਬਲਾਗ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਦੇ ਬਾਰੇ ਵਿੱਚ ਰਿਲੀਵ ਕਰ ਦਿੱਤਾ ਹੈ।  ਇਸ ਦੇ ਨਾਲ ਹੀ ਉਸ ਨੇ ਆਪਣੇ ਬੱਚਿਆਂ ਦਾ ਚਿਹਰਾ ਵੀ ਦਿਖਾਇਆ ਹੈ। ਪਾਇਲ ਨੇ ਇਕ ਬੇਟੇ ਅਤੇ ਬੇਟੀ ਨੂੰ ਜਨਮ ਦਿੱਤਾ ਹੈ।


COMMERCIAL BREAK
SCROLL TO CONTINUE READING

ਦੋਵੇਂ ਬੱਚੇ ਅਤੇ ਮਾਂ ਤੰਦਰੁਸਤ ਹਨ। ਵੀਡੀਓ ਵਿੱਚ ਦਿਖਾਇਆ ਗਿਆ ਕਿ ਕ੍ਰਤਿਕਾ ਮਲਿਕ ਆਪ੍ਰੇਸ਼ਨ ਥੀਏਟਰ ਦੇ ਬਾਹਰ ਖੜ੍ਹੀ ਭਾਵੁਕ ਹੋ ਰਹੀ ਹੈ ਤੇ ਬੱਚੇ ਨੂੰ ਜਨਮ ਦੀ ਉਡੀਕ ਕਰ ਰਹੀ ਹੈ। ਜਿਸ ਤਰ੍ਹਾਂ ਹੀ ਬੱਚਿਆਂ ਦਾ ਜਨਮ ਹੋਇਆ ਉਹ ਖੁਸ਼ੀ ਨਾਲ ਝੂਮ ਉੱਠੀ ਤੇ ਉਨ੍ਹਾਂ ਨੇ ਬਾਹਰ ਆ ਕੇ ਖੁਸ਼ਖਬਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਵਾਜ਼ ਤੋਂ ਲੱਗ ਰਿਹਾ ਹੈ ਕਿ ਇੱਕ ਬੇਟਾ ਅਤੇ ਇੱਕ ਬੇਟੀ। ਇਸ ਤੋਂ ਬਾਅਦ ਅਰਮਾਨ ਦੀ ਭੈਣ ਅਤੇ ਕ੍ਰਤਿਕਾ ਖੁਸ਼ੀ ਨਾਲ ਝੂਮਦੇ ਹੋਏ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਪਾਇਲ ਨੂੰ ਇੱਕ ਲੜਕਾ ਤੇ ਇੱਕ ਲੜਕੀ ਹੋਈ ਹੈ। ਇਸ ਤੋਂ ਬਾਅਦ ਡਾਕਟਰ ਆ ਕੇ ਅਰਮਾਨ ਨੂੰ ਕਹਿੰਦੀ ਹੈ ਕਿ ਪਾਇਲ ਬਹਾਦਰ ਹੈ।


ਉਨ੍ਹਾਂ ਦੇ ਦੋਵੇਂ ਬੱਚੇ ਤੇ ਪਾਇਲ ਤੰਦਰੁਸਤ ਹੈ। ਕ੍ਰਤਿਕਾ ਬੱਚਿਆਂ ਦੇ ਜਨਮ ਤੋਂ ਇੰਨੀ ਖੁਸ਼ ਹੈ ਕਿ ਉਹ ਰੋਣ ਲੱਗਦੀ ਹੈ। ਅਰਮਾਨ ਉਨ੍ਹਾਂ ਨੂੰ ਚੁਪ ਕਰਵਾਉਂਦਾ ਹੈ। ਅਰਮਾਨ ਮਲਿਕ ਆਪਣੇ ਨਵ-ਜਨਮੇ ਧੀ ਅਤੇ ਪੁੱਤਰ ਨੂੰ ਲੈ ਕੇ ਆਪਣੇ ਘਰ ਪਹੁੰਚ ਚੁੱਕੇ ਹਨ। ਜਿਸ ਵੀਡੀਓ ਨੂੰ ਅਰਮਾਨ ਮਲਿਕ ਨੇ ਸਾਂਝਾ ਕੀਤਾ ਹੈ ।ਉਸ ‘ਚ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਬੱਚਾ ਵੀ ਮਾਂ ਦੀ ਗੋਦ ‘ਚ ਪਿਆ ਹੋਇਆ ਹੈ।


ਇਹ ਵੀ ਪੜ੍ਹੋ : Boxer Kaur Singh Death News: ਨਹੀਂ ਰਹੇ ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਖਨਾਲ!


ਕਾਬਿਲੇਗੌਰ ਹੈ ਕਿ ਕ੍ਰਤਿਕਾ ਮਲਿਕਾ ਨੇ ਵੀ 6 ਅਪ੍ਰੈਲ ਦੀ ਸਵੇਰੇ ਬੇਟੇ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਮ ਉਨ੍ਹਾਂ ਨੇ ਜਾਇਦ ਮਲਿਕ ਰੱਖਿਆ ਹੈ। ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਗਰਭਵਤੀ ਹੋਈਆਂ ਸਨ। ਕ੍ਰਤਿਕਾ ਦਾ ਪ੍ਰੈਗਨੈਂਸੀ ਕੁਦਰਤੀ ਸੀ ਤੇ ਪਾਇਲ ਨੇ ਆਈਵੀਐਫ ਦੇ ਜ਼ਰੀਏ ਬੇਬੀ ਕੰਸੀਵ ਕੀਤਾ ਸੀ। ਇਨ੍ਹਾਂ 9 ਮਹੀਨਿਆਂ ਵਿੱਚ ਪਾਇਕ ਨੂੰ ਕਾਫੀ ਤਕਲੀਫਾਂ ਵਿੱਚੋਂ ਗੁਜ਼ਰਨਾ ਪਿਆ ਸੀ। ਵੈਸੇ ਤਾਂ ਡਾਕਟਰਾਂ ਨੇ ਉਨ੍ਹਾਂ ਦਾ ਜਣੇਪਾ ਤਾਰੀਕ 27 ਮਈ ਦੱਸੀ ਪਰ ਅਚਾਨਕ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਹਸਪਤਾਲ ਦਾਖ਼ਲ ਕਰਨਾ ਪਿਆ। ਕਾਬਿਲੇਗੌਰ ਹੈ ਕਿ ਪਾਇਲ ਦਾ ਪਹਿਲਾਂ ਵੀ 7 ਸਾਲ ਦਾ ਬੇਟਾ ਜਿਸ ਦਾ ਨਾਮ ਚਿਰਾਯੂ ਮਲਿਕ ਹੈ।


ਇਹ ਵੀ ਪੜ੍ਹੋ : Parkash Singh Badal Antim Darshan: ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪੁੱਜੇ PM ਮੋਦੀ